Coronavirus Vaccine ਨਈਂ ਦੁਨੀਆ : ਭਾਰਤ ਦੀ ਡਰੱਗ ਰੈਗੂਲੇਟਰੀ ਸੰਸਥਾ ਡਰੱਗ ਕੰਟਰੋਲ ਜਨਰਲ ਆਫ਼ ਇੰਡੀਆ ਨੇ ਭਾਰਤ ਬਾਓਟੇਕ ਦੀ ਕੋਰੋਨਾ ਵੈਕਸੀਨ Covaxin ਦੇ ਤੀਜੇ ਪੜਾਅ ਦੇ ਟ੍ਰਾਈਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਟ੍ਰਾਈਲ 'ਚ 18 ਜਾਂ ਉਸ ਤੋਂ ਜ਼ਿਆਦਾ ਉਮਰ ਦੇ 28,500 ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ। ਭਾਰਤ 'ਚ ਕੋਰੋਨਾ ਦੀਦੋ ਸਵਦੇਸ਼ੀ ਵੈਕਸੀਨ 'ਚੋ ਭਾਰਤ ਬਾਓਟੇਕ ਦੀ ਕੋਰੋਨਾ ਵੈਕਸੀਨ ਇਕ ਹੈ। ਇਸ ਦੇ ਇਾਲਾਵਾ ਭਾਰਤ 'ਚ ਜਾਇਡਸ ਕੈਡਿਲਾ ਦੀ ਸਵਦੇਸ਼ੀ ਵੈਕਸੀਨ ਦਾ ਟ੍ਰਾਈਲ ਵੀ ਜਾਰੀ ਹੈ।

ਭਾਰਤ ਬਾਓਟੇਕ ਦੀ ਵੈਕਸੀਨ ਦਾ ਨਾਂ ਕੋਵਾਕਸਿਨ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਸਹਿਯੋਗ ਨਾਲ ਭਾਰਤ ਬਾਓਟੇਕ ਕੋਵਾਕਸਿਨ ਟੀਕਾ ਸਵਦੇਸ਼ੀ ਰੂਪ ਨਾਲ ਵਿਕਸਿਤ ਕਰ ਰਹੀ ਹੈ। ਭਾਰਤ ਬਾਓਟੇਕ ਨੇ ਕੋਰੋਨਾ ਵਾਇਰਸ ਦੇ ਪਹਿਲੇ ਤੇ ਦੂਜੇ ਪੜਾਅ ਦੇ ਟ੍ਰਾਈਲ ਦੇ ਡਾਟੇ ਨਾਲ ਐਨਿਮਲ ਟੈਲੇਂਜ ਡਾਟਾ ਪੇਸ਼ ਕੀਤਾ ਸੀ। ਸਾਰਾ ਡਾਟਾ ਦੇਖ ਕੇ ਹੋਈ ਚਰਚਾ ਦੇ ਬਾਅਦ ਡਰੱਗ ਕੰਟਰੋਲ ਜਨਰਲ ਆਫ਼ ਇੰਡੀਆ ਨੇ ਇਸ ਨੂੰ ਮਨਜ਼ੂਰੀ ਦਿੱਤੀ ਹੈ।

ਹੈਦਰਾਬਾਦ ਸਥਿਤ ਟੀਕਾ ਬਣਾਉਣ ਵਾਲੀ ਭਾਰਤ ਬਾਓਟੇਕ ਨੇ ਬੀਤੇ ਦਿਨੀਂ ਦੋ ਅਕਤੂਬਰ ਨੂੰ ਡਰੱਗ ਕੰਟਰੋਲ ਜਨਰਲ ਆਫ਼ ਇੰਡੀਆ ਨੂੰ ਅਰਜ਼ੀ ਦੇ ਕੇ ਵੈਕਸੀਨ ਦੇ ਤੀਜੇ ਪੜਾਅ ਦੇ ਟ੍ਰਾਈਲ ਦੀ ਮਨਜ਼ੂਰੀ ਮੰਗੀ ਸੀ। ਕੰਪਨੀ ਨੇ ਆਪਣੀ ਅਰਜ਼ੀ 'ਚ ਕਿਹਾ ਕਿ ਇਸ ਟ੍ਰਾਈਲ 'ਚ 18 ਜਾਂ ਉਸ ਤੋਂ ਜ਼ਿਆਦਾ ਉਮਰ ਦੇ 28,500 ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਇਹ ਟ੍ਰਾਈਲ ਦੇਸ਼ ਦੇ 10 ਸੂਬਿਆਂ 'ਤੇ ਕੀਤਾ ਜਾਵੇਗਾ। ਇਸ 'ਚ ਦਿੱਲੀ, ਮੁੰਬਈ, ਪਟਨਾ ਤੇ ਲਖਨਊ ਸ਼ਾਮਲ ਹਨ।

Posted By: Sarabjeet Kaur