ਨਵੀਂ ਦਿੱਲੀ (ਏਜੰਸੀ) : ਬੀਤੇ 24 ਘੰਟਿਆਂ ’ਚ ਦੇਸ਼ ’ਚ ਕੋਰੋਨਾ ਦੇ 30,570 ਨਵੇਂ ਮਾਮਲੇ ਆਉਣ ਦੇ ਨਾਲ ਹੀ ਹੁਣ ਤਕ ਇਨਫੈਕਟਿਡ ਹੋਣ ਵਾਲਿਆਂ ਦੀ ਗਿਣਤੀ ਵਧ ਕੇ 3,33,47,325 ਹੋ ਗਈ ਹੈ। ਇਨ੍ਹਾਂ ਨਵੇਂ ਮਾਮਲਿਆਂ ’ਚ 22,182 ਮਾਮਲੇ ਇਕੱਲੇ ਕੇਰਲ ’ਚ ਦਰਜ ਕੀਤੇ ਗਏ। ਇਸ ਦੌਰਾਨ ਦੇਸ਼ ’ਚ ਕੋਰੋਨਾ ਨਾਲ 431 ਲੋਕਾਂ ਦੀ ਮੌਤ ਵੀ ਹੋਈ ਜਿਸ ’ਚ 182 ਮੌਤਾਂ ਕੇਰਲ ’ਚ ਦਰਜ ਕੀਤੀਆਂ ਗਈਆਂ।

ਵੀਰਵਾਰ ਸਵੇਰੇ ਅੱਠ ਵਜੇ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਫਿਲਹਾਲ ਸਰਗਰਮ ਮਾਮਲਿਆਂ ਦੀ ਗਿਣਤੀ 3, 43,923 ਹੈ। ਦੇਸ਼ ’ਚ ਕੁਲ 77.10 ਕਰੋੜ ਟੀਕੇ ਲਗਾਏ ਜਾ ਚੁੱਕੇ ਹਨ। ਵੀਰਵਾਰ ਨੂੰ ਸ਼ਾਮ ਸੱਤ ਵਜੇ ਤਕ 58.26 ਲੱਖ ਟੀਕੇ ਲਗਾਏ ਗਏ।

Posted By: Jatinder Singh