ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਦੇ ਸਰਗਰਮ ਮਾਮਲਿਆਂ ’ਚ ਲਗਾਤਾਰ ਗਿਰਾਵਟ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿਚਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ’ਚ 2858 ਨਵੇਂ ਮਾਮਲੇ ਮਿਲੇ ਹਨ ਤੇ 11 ਮੌਤਾਂ ਹੋਈਆਂ ਹਨ, ਜਿਨ੍ਹਾਂ ’ਚ ਕੇਰਲ ’ਚ ਪੰਜ, ਦਿੱਲੀ ’ਚ ਚਾਰ ਤੇ ਮਹਾਰਾਸ਼ਟਰ ’ਚ ਦੋ ਮੌਤਾਂ ਸ਼ਾਮਲ ਹਨ। ਇਸ ਦੌਰਾਨ ਸਰਗਰਮ ਮਾਮਲਿਆਂ ’ਚ 508 ਦੀ ਕਮੀ ਆਈ ਹੈ ਤੇ ਇਨ੍ਹਾਂ ਦੀ ਗਿਣਤੀ 18096 ਰਹਿ ਗਈ ਹੈ।

ਰੋਜ਼ਾਨਾ ਇਨਫੈਕਸ਼ਨ ਦਰ 0.59 ਫ਼ੀਸਦੀ ਤੇ ਹਫ਼ਤਾਵਾਰੀ ਇਨਫੈਕਸ਼ਨ ਦਰ 0.66 ਫ਼ੀਸਦੀ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਦਰ 98.74 ਫ਼ੀਸਦੀ ਤੇ ਮੌਤ ਦਰ 1.22 ਫ਼ੀਸਦੀ ’ਤੇ ਬਣੀ ਹੋਈ ਹੈ। ਕੋਵਿਨ ਪੋਰਟਲ ਮੁਤਾਬਕ ਸ਼ਾਮ ਛੇ ਵਜੇ ਤਕ ਕੋਰੋਨਾ ਰੋਕੂ ਵੈਕਸੀਨ ਦੀਆਂ ਕੁਲ 191.20 ਕਰੋੜ ਡੋਜ਼ ਲਗਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ’ਚ ਕਰੀਬ ਤਿੰਨ ਕਰੋੜ ਚੌਕਸੀ ਡੋਜ਼ ਸ਼ਾਮਲ ਹਨ।

Posted By: Shubham Kumar