ਨਵੀਂ ਦਿੱਲੀ (ਏਜੰਸੀ) : ਕੇਂਦਰੀ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫੈਕਸ਼ਨ ਦੇ 1829 ਨਵੇਂ ਮਾਮਲੇ ਸਾਹਮਣੇ ਆਏ। ਜਦਕਿ ਇਕ ਦਿਨ ਪਹਿਲਾਂ 1569 ਮਾਮਲੇ ਦਰਜ ਕੀਤੇ ਗਏ ਸਨ। ਇਸ ਸਮੇਂ ਦੌਰਾਨ 33 ਹੋਰ ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਗਈ।

ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਕੋਰੋਨਾ ਤੋਂ ਠੀਕ ਹੋਣ ਦੀ ਦਰ 98.75 ਫ਼ੀਸਦੀ ਹੈ। ਦੇਸ਼ ਦੀ ਰੋਜ਼ਾਨਾ ਸਕਾਰਾਤਮਕਤਾ ਦਰ 0.42 ਫ਼ੀਸਦੀ ਹੈ ਜਦਕਿ ਹਫ਼ਤਾਵਾਰੀ ਸਕਾਰਾਤਮਕਤਾ ਦਰ 0.57 ਫ਼ੀਸਦੀ ਹੈ। ਸਭ ਤੋਂ ਵੱਧ ਮਾਮਲੇ ਦਰਜ ਕਰਨ ਵਾਲੇ ਸਿਖਰਲੇ ਪੰਜ ਸੂਬਿਆਂ 'ਚ 393 ਮਾਮਲਿਆਂ ਨਾਲ ਦਿੱਲੀ ਪਹਿਲੇ ਸਥਾਨ 'ਤੇ ਹੈ। ਇਸ ਤੋਂ ਬਾਅਦ ਕੇਰਲ 'ਚ 324, ਹਰਿਆਣਾ 'ਚ 275, ਮਹਾਰਾਸ਼ਟਰ 'ਚ 266 ਤੇ ਉੱਤਰ ਪ੍ਰਦੇਸ਼ 'ਚ 129 ਮਾਮਲੇ ਦਰਜ ਕੀਤੇ ਗਏ ਹਨ। ਬੱੁਧਵਾਰ ਸਵੇਰੇ ਤੱਕ ਦੇਸ਼ 'ਚ 191.65 ਕਰੋੜ ਤੋਂ ਵੱਧ ਕੋਰੋਨਾ ਰੋਕੂ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਸਿਹਤ ਮੰਤਰਾਲੇ ਮੁਤਾਬਕ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਕੋਲ ਅਜੇ ਵੀ 17 ਕਰੋੜ ਤੋਂ ਵੱਧ ਕੋੋਰੋਨਾ ਰੋਕੂ ਖ਼ੁਰਾਕਾਂ ਉਪਲਬਧ ਹਨ।