ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰਾ ਰਾਕੇਸ਼ ਟਿਕੈਤ ਨੇ ਸ਼ੁੱਕਰਵਾਰ ਨੂੰ ਯੂਪੀ ਗੇਟ 'ਤੇ ਕਿਹਾ ਕਿ ਜੇ ਲਾਕਡਾਊਨ ਲੱਗੇਗਾ ਉਦੋਂ ਵੀ ਅੰਦੋਲਨ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਯੂਪੀ ਗੇਟ, ਸਿੰਘੂ ਬਾਰਡਰ, ਟਿਕਰੀ ਬਾਰਡਰ 'ਤੇ ਪੰਜ ਮਹੀਨਿਆਂ ਤੋਂ ਕਿਸਾਨ ਡਟੇ ਹਨ। ਇਕ ਪਾਸੇ ਜਿੱਥੇ ਕਿਸਾਨਾਂ ਨੇ ਆਪਣਾ ਪਿੰਡ ਵਸਾ ਲਿਆ ਹੈ, ਉੱਥੇ ਦੂਜੇ ਪਾਸੇ ਲਾਕਡਾਊਨ ਲੱਗ ਗਿਆ, ਤਾਂ ਉਨ੍ਹਾਂ ਕਿਹਾ, ਕੀ ਪਿੰਡ 'ਚ ਲੋਕ ਨਹੀਂ ਰਹਿਣਗੇ। ਉਨ੍ਹਾਂ ਕਿਹਾ ਕਿ ਲਾਕਡਾਊਨ ਲੱਗੇਗਾ ਤਾਂ ਉਸ ਦੇ ਨਿਯਮਾਂ ਦੀ ਪਾਲਨਾ ਕੀਤੀ ਜਾਵੇਗੀ। ਪਿੰਡਾਂ 'ਚ ਕਿਸਾਨ ਇੱਥੇ ਨਹੀਂ ਆਉਣਗੇ ਪਰ ਜੋ ਇੱਥੇ ਹਨ ਉਹ ਇੱਥੇ ਰਹਿਣਗੇ। ਅੰਦੋਲਨ ਚੱਲਦਾ ਰਹੇਗਾ।

ਕੋਰੋਨਾਰੋਧੀ ਟੀਕਾਕਰਨ ਦੇ ਪ੍ਰਸ਼ਨ 'ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਡੋਜ਼ ਲਗਵਾ ਲਈ ਹੈ। ਸਰਹੱਦਾਂ 'ਤੇ ਬੈਠੇ ਕਿਸਾਨਾਂ ਨੂੰ ਵੈਕਸੀਨ ਲਗਵਾਉਣ ਲਈ ਨੇੜੇ-ਤੇੜੇ ਦੇ ਨਿੱਜੀ ਹਸਪਤਾਲਾਂ ਤੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਸਾਰਿਆਂ ਨੂੰ ਟੀਕਾ ਲਵਾਇਆ ਜਾਵੇਗਾ। ਦੱਸ ਦੇਈਏ ਕਿ ਯੂਪੀ ਗੇਟ 'ਤੇ 28 ਨਵੰਬਰ ਤੋਂ ਤਿੰਨੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਕਾਰਨ ਤੋਂ ਯੂਪੀ ਗੇਟ ਤੇ ਦਿੱਲੀ ਜਾਣ ਵਾਲੀ ਸਾਰੇ ਲੇਨਾਂ ਬੰਦ ਹਨ। ਲੱਖਾਂ ਵਾਹਨ ਚਾਲਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਉਨ੍ਹਾਂ ਨੂੰ ਹੋਰ ਸਰਹੱਦਾਂ ਤੋਂ ਲੰਘਣਾ ਪੈ ਰਿਹਾ ਹੈ। ਉਹ ਪ੍ਰਦਰਸ਼ਨਕਾਰੀਆਂ ਨੂੰ ਕੋਸ ਰਹੇ ਹਨ। ਇਨ੍ਹਾਂ ਖ਼ਿਲਾਫ਼ ਸਥਾਨਕ ਨਿਵਾਸੀ ਧਰਨਾ-ਪ੍ਰਦਰਸ਼ਨ ਕਰ ਰਹੇ ਹਨ ਪਰ ਅੜ੍ਹੀਅਲ ਰੱਵਈਆ ਅਪਣਾਏ ਪ੍ਰਦਰਸ਼ਨਕਾਰੀ ਇੱਥੋਂ ਹਟ ਨਹੀਂ ਰਹੇ ਹਨ।

Posted By: Amita Verma