ਨਵੀਂ ਦਿੱਲੀ, ਏਜੰਸੀਆਂ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਪਬਲਿਕ ਹੈਲਥ ਐਕਸਪਰਟ ਪ੍ਰੋਫੈਸਰ ਆਸ਼ੀਸ਼ ਝਾਅ ਨਾਲ ਗੱਲ ਕਰਦੇ ਹੋਏ ਇਹ ਸਵਾਲ ਕੀਤਾ ਕਿ ਭਰਾ ਜੀ ਦੱਸੋ ਕਿ ਵੈਕਸੀਨ ਕਦੋਂ ਤਕ ਆਵੇਗੀ? ਝਾਅ ਨੇ ਰਾਹੁਲ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਗਲੇ ਸਾਲ ਤਕ ਵੈਕਸੀਨ ਆ ਜਾਵੇਗੀ। ਸਮਾਚਾਰ ਏਜੰਸੀ ਏਐੱਨਆਈ ਨੇ ਇਸ ਦਾ ਇਕ ਵੀਡੀਓ ਜਾਰੀ ਕੀਤਾ ਹੈ।

ਜਨਤਕ ਸਿਹਤ ਮਾਹਰ ਪ੍ਰੋ. ਆਸ਼ੀਸ਼ ਝਾਅ ਨਾਲ ਗੱਲ ਕਰਦੇ ਸਮੇਂ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਬਿਮਾਰੀ ਲਈ ਹਰ ਸੂਬੇ ਦੀਆਂ ਆਪਣੀਆਂ ਜ਼ਿੰਮੇਦਾਰੀਆਂ ਹਨ, ਕੁਝ ਸੂਬੇ ਆਪਣੇ ਡਿਜ਼ਾਇਨ, ਰਾਜਨੀਤਿਕ ਸਿਸਟਮ ਦੀ ਵਜ੍ਹਾ ਨਾਲ ਦੂਜੇ ਸੂਬੇ ਨਾਲੋਂ ਬਿਹਤਰ ਕਰ ਰਹੇ ਹਨ। ਮੈਨੂੰ ਲਗਦਾ ਹੈ ਕਿ ਸੂਬੇ ਜਿੰਨੇ Decentralized ਹੋਣਗੇ ਉਹ ਓਨਾ ਹੀ ਚੰਗਾ ਕਰਨਗੇ।

ਨੌਕਰਸ਼ਾਹਾਂ ਨੇ ਘੱਟ ਟੈਸਟਿੰਗ 'ਤੇ ਕੀ ਕਿਹਾ


ਰਾਹੁਲ ਹੈਲਥ ਐਕਸਪਰਟ ਪ੍ਰੋ. ਆਸ਼ੀਸ਼ ਝਾਅ ਨਾਲ ਗੱਲ ਕਰਦੇ ਹੋਏ ਟੈਸਟਿੰਗ 'ਤੇ ਕਿਹਾ ਮੈਂ ਕੁਝ ਨੌਕਰਸ਼ਾਹਾਂ ਨੂੰ ਪੁੱਛਿਆ ਹੈ ਕਿ ਟੈਸਟਿੰਗ ਘੱਟ ਕਿਉਂ ਹੈ? ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਟੈਸਟਿੰਗ ਨੂੰ ਵਧਾਉਂਦੇ ਹੋ ਤਾਂ ਤੁਸੀਂ ਲੋਕਾਂ ਨੂੰ ਵੱਧ ਡਰਾਉਂਦੇ ਹੋ। ਤੁਸੀਂ ਇਕ ਬਹੁਤ ਡਰਾ ਦੇ ਵਾਲੀ ਧਾਰਨਾ ਤਿਆਰ ਕਰਦੇ ਹੋ। ਰਾਹੁਲ ਨੇ ਕਿਹਾ ਕਿ ਨੌਕਰਸ਼ਾਹ ਇਹ ਗੱਲ ਗ਼ੈਰ ਰਸਮੀ ਰੂਪ ਨਾਲ ਕਰਦੇ ਹਨ।


ਸ਼ਕਤੀ ਦਾ ਸੰਤੁਲਨ ਬਦਲਣ ਵਾਲਾ ਹੈ - ਰਾਹੁਲ


ਪ੍ਰੋ. ਆਸ਼ੀਸ਼ ਝਾਅ ਨਾਲ ਗੱਲ ਕਰਦੇ ਸਮੇਂ ਕਾਂਗਰਸੀ ਆਗੂ ਰਾਹੁਲ ਨੇ ਇਹ ਵੀ ਕਿਹਾ, 'ਮੈਨੂੰ ਲਗਦਾ ਹੈ ਕਿ ਇਸ ਵਾਇਰਸ ਤੋਂ ਬਾਅਦ ਅਮਰੀਕਾ ਤੇ ਚੀਨ ਦੇ ਵਿਚ ਸ਼ਕਤੀ ਦਾ ਸੰਤੁਲਨ ਬਦਲਣ ਵਾਲਾ ਹੈ। ਲੋਕ ਕਹਿੰਦੇ ਹਨ ਕਿ 9/11 ਇਕ ਨਵਾਂ ਅਧਿਆਨ ਸੀ, ਇਹ ਨਵੀਂ ਕਿਤਾਬ ਹੈ।'

Posted By: Rajnish Kaur