ਏਐਨਆਈ/ਪੀਟੀਆਈ,ਚੰਡੀਗੜ੍ਹ/ ਨਵੀਂ ਦਿੱਲੀ : ਕੋਰੋਨਾ ਵਾਇਰਸ 'ਤੇ ਫਰਜ਼ੀ ਖ਼ਬਰਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਪੰਜਾਬ ਪੁਲਿਸ ਨੇ ਇਕ ਸੋਸ਼ਲ ਮੀਡੀਆ ਮੁਹਿੰਮ 'ਫੇਕ ਦੀ ਖੈਰ ਨਹੀਂ' ਸ਼ੁਰੂ ਕੀਤੀ ਹੈ। ਇਸ ਪਹਿਲ ਦਾ ਉਦੇਸ਼ ਅਫ਼ਵਾਹ ਫੈਲਾਉਣ ਵਾਲਿਆਂ 'ਤੇ ਨਕੇਲ ਕੱਸਣੀ ਅਤੇ ਲੋਕਾਂ ਨੂੰ ਭਾਰਤੀ ਦੰਡ ਧਾਰਾ ਦੇ ਕਾਨੂੰਨਾਂ ਅਤੇ ਧਾਰਾਵਾਂ ਬਾਰੇ ਸਿੱਖਿਅਤ ਕਰਨਾ ਹੈ। ਇਸ ਲਈ ਪੰਜਾਬ ਪੁਲਿਸ ਫੇਸਬੁੱਕ, ਟਵਿੱਟਰ, ਟਿਕਟਾਕ, ਸ਼ੇਅਰਚੈਟ ਵਰਗੇ ਪਲੇਟਫਾਰਮਾਂ ਦੀ ਚੰਗੀ ਵਰਤੋਂ ਕਰ ਰਹੀ ਹੈ, ਤਾਂ ਜੋ ਲੋਕਾਂ ਨੂੰ ਸੂਚਿਤ ਕੀਤਾ ਜਾ ਸਕੇ। ਕਿਸੇ ਵੱਲੋਂ ਸਾਂਝੀ ਕੀਤੀ ਗਈ ਕੋਈ ਵੀ ਗਲਤ ਜਾਣਕਾਰੀ ਨਾਲ ਜਨਤਕ ਨੁਕਸਾਨ, ਕਿਸੇ ਵੀ ਜ਼ਿੰਦਗੀ, ਸਿਹਤ ਜਾਂ ਜਾਇਦਾਦ ਨੂੰ ਨੁਕਸਾਨ ਜਾਂ ਫਿਰ ਦੇਸ਼ ਵਿਚ ਦੰਗੇ ਵਰਗੇ ਹਾਲਾਤ ਪੈਦਾ ਕਰਦੇ ਹੋਣ,ਨੂੰ ਇਕ ਮਹੀਨੇ ਤੋਂ ਸੱਤ ਸਾਲ ਤਕ ਦੀ ਜੇਲ੍ਹ ਤੋਂ ਇਲਾਵਾ ਉਨ੍ਹਾਂ ਨੂੰ ਜੁਰਮਾਨਾ ਵੀ ਹੋ ਸਕਦਾ ਹੈ।


ਉਲੰਘਣਾਕਰਤਾਵਾਂ ਲਈ 21 ਖੁੱਲ੍ਹੀਆਂ ਜੇਲ੍ਹਾਂ ਬਣਾਈਆਂ


ਫੇਕ ਦੀ ਖੈਰ ਨਹੀਂ ਮੁਹਿੰਮ ਵਿਚ ਲੋਕਾਂ ਨੂੰ ਹਿੱਸੇਦਾਰ ਬਣਾਉਣ ਅਤੇ ਕਿਸੇ ਵੀ ਜਾਣਕਾਰੀ ਦੇ ਤੱਥ ਦੀ ਜਾਂਚ ਕਰਨ ਅਤੇ ਪੁਲਿਸ ਨੂੰ ਸੂਚਿਤ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਸਬੰਧ ਵਿਚ ਪੰਜਾਬ ਪੁਲਿਸ ਵੱਲੋਂ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਪੁਲਿਸ ਦਾ ਇਰਾਦਾ ਜਨਤਕ ਰੂਪ ਵਿਚ ਉਸ ਦਹਿਸ਼ਤ ਨੂੰ ਰੋਕ ਲਾਉਣਾ ਹੈ ਜੋ ਕੋਰੋਨਾ ਨੂੰ ਲੈ ਕੇ ਸਨਸਨੀਖੇਜ਼ ਅਤੇ ਫੇਕ ਨਿਊਜ਼ ਸ਼ੇਅਰ ਕਰਨ ਵਾਲੇ ਲੋਕਾਂ ਵੱਲੋਂ ਫੈਲਾਈ ਜਾ ਰਹੀ ਹੈ। ਵੀਡੀਓ, ਗ੍ਰਾਫਿਕਸ ਅਤੇ ਐਨੀਮੇਸ਼ਨ ਜ਼ਰੀਏ ਲੋਕਾਂ ਨਾਲ ਜਾਣਕਾਰੀ ਸ਼ੇਅਰ ਕੀਤੀ ਜਾ ਰਹੀ ਹੈ। ਸੂਬਾ ਪੁਲਿਸ ਨੇ ਐਮਰਜੈਂਸੀ ਪ੍ਰਬੰਧਨ ਨਿਯਮ ਤਹਿਤ ਉਲੰਘਣਾਕਰਤਾਵਾਂ ਰੱਖਣ ਲਈ 21 ਖੁੱਲ੍ਹੀਆਂ ਜੇਲ੍ਹਾਂ ਬਣਾਈਆਂ ਹਨ।


ਫੇਕ ਨਿਊੁਜ਼ ਵੈਰੀਫਿਕੇਸ਼ਨ ਮਾਡਿਊਲ ਕੀਤਾ ਲਾਂਚ


ਦੇਸ਼ ਦੀ ਰਾਜਧਾਨੀ ਦਿੱਲੀ ਦੀ ਪੁਲਿਸ ਨੇ ਵੀ ਕੋਰੋਨਾ ਵਾਇਰਸ ਅਤੇ ਲਾਕਡਾਊੁਨ ਨੂੰ ਲੈ ਕੇ ਫੇਕ ਨਿਊਜ਼ ਤੋਂ ਪਰੇਸ਼ਾਨ ਹੋ ਰਹੀ ਹੈ। ਹੁਣ ਇਸ ਨਾਲ ਨਜਿੱਠਣ ਲਈ ਦਿੱਲੀ ਪੁਲਿਸ ਨੇ ਇਕ ਵੱਡਾ ਕਦਮ ਚੁੱਕਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਕਹਿਰ ਵਿਚ ਅਫ਼ਵਾਹਾਂ ਦਾ ਮੁਕਾਬਲਾ ਕਰਨ ਲਈ ਦਿੱਲੀ ਪੁਲਿਸ ਨੇ ਸੋਮਵਾਰ ਨੂੰ ਆਪਣੀ ਵੈੱਬਸਾਈਟ www.delhipolice.nic.in 'ਤੇ ਫੇਕ ਨਿਊਜ਼ ਵੈਰੀਫਿਕੇਸ਼ਨ ਮਾਡਿਊਲ ਲਾਂਚ ਕੀਤਾ ਹੈ। ਪੁਲਿਸ ਨੇ ਕਿਹਾ ਕਿ ਇਸ 'ਤੇ ਨਾਗਰਿਕ ਕਿਸੇ ਵੀ ਫੇਕ ਨਿਊਜ਼ ਦੀ ਸੂਚਨਾ ਦੇ ਸਕਦੇ ਹੋ ਅਤੇ ਵੈੱਬਸਾਈਟ 'ਤੇ ਉਸ ਦੇ ਵੈਰੀਫਿਕੇਸ਼ਨ ਅਤੇ ਕਲੈਰੀਫਿਕੇਸ਼ਨ ਲਈ ਕੰਟੇਟਅਪਲੋਡ ਕਰ ਸਕਦੇ ਹਨ।

Posted By: Tejinder Thind