ਜੇਐੱਨਐੱਨ, ਬਾਗਪਤ : ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਦੇ ਪੀਐੱਮ ਨਰਿੰਦਰ ਮੋਦੀ ਤੇ ਸੀਐੱਮ ਯੋਗੀ ਆਦਿਤਿਆਨਾਥ ਦੇ ਯਤਨਾਂ 'ਤੇ ਤਬਲੀਗੀ ਜਮਾਤ ਨਾਲ ਜੁੜੇ ਲੋਕ ਪਾਣੀ ਫੇਰਨ 'ਚ ਜੁਟੇ ਹਨ। ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਕਾਰਨ ਮਾਨਵ ਬੰਬ ਸਾਬਿਤ ਹੋ ਚੁੱਕੇ ਤਬਲੀਗੀ ਜਮਾਤ ਨਾਲ ਜੁੜੇ ਲੋਕ ਆਇਸੋਲੇਸ਼ਨ ਵਾਰਡ 'ਚ ਵੀ ਆਪਣਾ ਰੰਗ ਦਿਖਾ ਰਹੇ ਹਨ। ਇਸ ਨੂੰ ਕੋਰੋਨਾ ਲਈ ਬਣਾਏ ਗਏ ਲੈਵਲ-1 ਹੌਸਪਿਟਲ ਯਾਨੀ ਖੇਕੜਾ ਪੀਐੱਚਸੀ 'ਚ ਸ਼ਿਫਟ ਕੀਤਾ ਗਿਾ ਸੀ। ਇੱਥੇ ਉਸ ਦਾ ਇਲਾਜ ਚੱਲ ਰਿਹਾ ਸੀ ਪਰ ਸੋਮਵਾਰ ਰਾਤ ਉਹ ਧੋਖੇ ਨਾਲ ਫ਼ਰਾਰ ਹੋ ਗਿਆ।

ਬਾਗਪਤ ਦੇ ਸੀਐੱਚਸੀ ਦੇ ਆਇਸੋਲੇਸ਼ਨ ਵਾਰਡ 'ਚ ਭਰਤੀ ਕੋਰੋਨਾ ਪੌਜ਼ਿਟਿਵ ਨੇਪਾਲ ਦਾ ਇਕ ਜਮਾਤੀ ਦਰਵਾਜ਼ਾ ਤੋੜ ਕੇ ਦੇਰ ਰਾਤ ਫ਼ਰਾਰ ਹੋ ਗਿਆ। ਹੁਣ ਬਾਗਪਤ ਤੇ ਆਲੇ-ਦੁਆਲੇ ਦੇ ਖੇਤਰਾਂ 'ਚ ਉਸ ਦੀ ਤਲਾਸ਼ ਜ਼ੋਰਾਂ ਨਾਲ ਜਾਰੀ ਹੈ। ਨਿਜ਼ਾਮੂਦੀਨ ਮਰਕਜ਼ ਤੋਂ 19 ਮਾਰਚ ਨੂੰ ਤਹਿਸੀਲ ਦੇ ਇਕ ਪਿੰਡ ਦੀ ਮਸਜਿਦ 'ਚ ਆਏ 17 ਨੇਪਾਲੀ ਜਮਾਤੀ ਫੜੇ ਗਏ ਸਨ। ਇਨ੍ਹਾਂ ਸਾਰਿਆਂ ਨੂੰ ਬਾਲੈਨੀ 'ਚ ਆਇਸੋਲੇਟ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਇਕ ਦੀ ਰਿਪੋਰਟ ਕੋਰੋਨਾ ਪੌਜ਼ਿਟਿਵ ਮਿਲਣ 'ਤੇ ਬੀਤੇ ਬੁੱਧਵਾਰ ਰਾਤ ਸੀਐੱਚਸੀ ਦੇ ਕੋਰੋਨਾ ਵਾਰਡ 'ਚ ਭਰਤੀ ਕਰਵਾਇਆ ਸੀ। ਦੋ ਦਿਨਾਂ ਤੋਂ ਸੰਕ੍ਰਮਿਤ ਵਿਅਕਤੀ ਦੀ ਹਾਲਤ 'ਚ ਸੁਧਾਰ ਸੀ।

Posted By: Seema Anand