ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਨੇ ਦੁਨੀਆ 'ਚ ਸਿਹਤ ਸੰਕਟ ਤਾਂ ਪੈਦਾ ਕੀਤਾ ਹੀ ਹੈ, ਨਾਲ ਹੀ ਬੱਚਿਆਂ ਲਈ ਵੱਡੇ ਸੰਕਟ ਨੂੰ ਵੀ ਜਨਮ ਦਿੱਤਾ ਹੈ। ਇਸ ਵਾਇਰਸ ਕਾਰਨ ਪੈਦਾ ਹੋਈ ਆਰਥਿਕ ਤੰਗੀ ਨੇ ਗ਼ਰੀਬ ਲੋਕਾਂ 'ਤੇ ਹੋਰ ਵੀ ਜ਼ਿਆਦਾ ਗ਼ਰੀਬ ਹੋਣ ਦਾ ਖ਼ਦਸ਼ਾ ਵਧਾ ਦਿੱਤਾ ਹੈ। ਯੂਨੀਸੇਫ ਤੇ ਮਾਨਵਤਾਵਾਦੀ ਸੰਗਠਨ 'ਸੇਵ ਦਿ ਚਿਲਡਰਨ' ਦੇ ਸੰਯੁਕਤ ਅਧਿਐਨ 'ਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ 2020 ਦੇ ਆਖਿਰ ਤਕ 8.6 ਕਰੋੜ ਹੋਰ ਬੱਚਿਆਂ ਨੂੰ ਪਰਿਵਾਰਕ ਗ਼ਰੀਬ 'ਚ ਧੱਕ ਸਕਦੀ ਹੈ।

ਜਾਨਸ ਹਾਪਕਿਨਸ ਯੂਨੀਵਰਸਿਟੀ ਮੁਤਾਬਿਕ, ਇਸ ਵਾਇਰਸ ਨਾਲ ਪੂਰੀ ਦੁਨੀਆ 'ਚ 56,95,290 ਲੋਕ ਸੰਕ੍ਰਮਿਤ ਹੋਏ ਹਨ, ਜਦਕਿ 3,55,692 ਲੋਕਾਂ ਦੀ ਮੌਤ ਹੋ ਗਈ ਹੈ। ਦੁਨੀਆ ਭਰ ਦੀਆਂ ਸਰਕਾਰਾਂ ਲਾਕਡਾਊਨ ਕਰ ਕੇ ਇਸ ਬਿਮਾਰੀ ਦਾ ਖ਼ਾਤਮਾ ਕਰਨਾ ਚਾਹੁੰਦੀ ਹੈ ਪਰ ਲਾਕਡਾਊਨ ਨੇ ਲੋਕਾਂ ਦੀ ਆਰਥਿਕ ਸਥਿਤੀ ਨੂੰ ਹੋਰ ਜ਼ਿਆਦਾ ਕਮਜ਼ੋਰ ਕਰ ਦਿੱਤਾ ਹੈ। ਲਾਕਡਾਊਨ ਕਾਰਨ ਕਈ ਦੇਸ਼ਾਂ 'ਚ ਲੋਕਾਂ ਕੋਲ ਖਾਣਾ ਤਕ ਨਹੀਂ ਹੈ। ਕੋਰੋਨਾ ਵਾਇਰਸ ਕਾਰਨ ਆਰਥਿਕ ਮੰਦੀ ਦੁਨੀਆ ਭਰ ਦੇ ਦੇਸ਼ਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਸਕਦੀ ਹੈ।

ਕੋਰੋਨਾ ਵਾਇਰਸ ਨੇ ਯੂਰਪ ਵਰਗੇ ਦੇਸ਼ਾਂ 'ਚ ਵੀ ਆਰਥਿਕ ਮੰਦੀ ਨੂੰ ਜਨਮ ਦੇ ਦਿੱਤਾ ਹੈ। ਆਰਥਿਕ ਮੰਦੀ ਕਾਰਨ ਇੱਥੇ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਗ਼ਰੀਬੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵਿਸ਼ਲੇਸ਼ਣ 'ਚ ਕਿਹਾ ਗਿਆ ਕਿ ਮਹਾਮਾਰੀ ਕਾਰਨ ਹੋਣ ਵਾਲੀ ਵਿੱਤੀ ਪਰੇਸ਼ਾਨੀ ਤੋਂ ਪਰਿਵਾਰਾਂ ਨੂੰ ਬਚਾਉਣ ਲਈ ਤੱਤਕਾਲ ਕਾਰਵਾਈ ਨਹੀਂ ਕੀਤੀ ਗਈ ਤਾਂ ਘੱਟ ਤੇ ਮੱਧਮ ਸੈਲਰੀ ਵਾਲੇ ਦੇਸ਼ਾਂ 'ਚ ਰਾਸ਼ਟਰੀ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਬੱਚਿਆਂ ਦੀ ਕੁੱਲ ਗਿਣਤੀ ਸਾਲ ਦੇ ਅੰਤ ਤਕ 67.2 ਕਰੋੜ ਤਕ ਪਹੁੰਚ ਸਕਦੀ ਹੈ।

Posted By: Amita Verma