ਜੇਐਨਐਨ,ਨਵੀਂ ਦਿੱਲੀ : ਕੋਰੋਨਾ ਵਾਇਰਸ ਕਿਸੇ ਵੀ ਪੱਧਰ 'ਤੇ ਕਈ ਘੰਟੇ ਤਕ ਜੀਵਤ ਰਹਿ ਸਕਦਾ ਹੈ। ਇਸ ਦੌਰਾਨ ਜੇ ਕੋਈ ਉਸ ਪੱਧਰ ਨੂੰ ਛੂਹ ਲੈਂਦਾ ਹੈ ਤਾਂ ਉਹ ਇਸ ਦੀ ਲਪੇਟ ਵਿਚ ਆ ਸਕਦਾ ਹੈ। ਨੋਟ ਅਤੇ ਸਿੱਕੇ ਅਜਿਹੀ ਚੀਜ਼ ਹਨ, ਜਿਸ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦਾ ਹੈ ਅਤੇ ਉਸ ਨਾਲ ਸੰਕ੍ਰਮਣ ਤੋਂ ਬਚਣ ਦਾ ਕੋਈ ਉਪਾਅ ਵੀ ਰਿਜ਼ਰਵ ਬੈਂਕ ਨਹੀਂ ਕਰ ਸਕਿਆ। ਅਜਿਹੇ ਵਿਚ ਵਿਸ਼ਵ ਸਿਹਤ ਸੰਗਠਨ ਤੋਂ ਬਾਅਦ ਹੁਣ ਰਿਜ਼ਰਵ ਬੈਂਕ ਨੇ ਵੀ ਨੋਟੀਫਿਕੇਸ਼ਨ ਜਾਰੀ ਕਰ ਲੋਕਾਂ ਤੋਂ ਅਧਿਕਾਰਤ ਆਨਲਾਈਨ ਜਾਂ ਕੈਸ਼ਲੈੱਸ ਪੈਮੈਂਟ ਦਾ ਸੁਝਾਅ ਦਿੱਤਾ ਹੈ।

ਰਿਜ਼ਰਵ ਬੈਂਕ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਸਮਾਜਿਕ ਸੰਪਰਕ ਘੱਟ ਕਰਨ ਲਈ ਲੋਕਾਂ ਨੂੰ ਅਦਾਇਗੀ ਨੋਟ ਦੀ ਬਜਾਏ ਡਿਜੀਟਲ ਕਰਨ ਦੀ ਸਲਾਹ ਦਿੱਤੀ ਹੈ। ਆਰਬੀਆਈ ਨੇ ਕਿਹਾ,ਅਦਾਇਗੀ ਲਈ ਲੋਕ ਆਪਣੀ ਸਹੂਲੀਅਤ ਮੁਤਾਬਕ ਮੋਬਾਈਲ ਬੈਕਿੰਗ, ਇੰਟਰਨੈੱਟ ਬੈਂਕਿੰਗ, ਕਾਰਡ ਆਦਿ ਵਰਗੇ ਡਿਜੀਟਲ ਪੈਮੈਂਟ ਮੋਡ ਦੀ ਵਰਤੋਂ ਕਰ ਸਕਦੇ ਹੋ ਅਤੇ ਪੈਸੇ ਕਢਵਾਉਣ ਜਾਂ ਬਿੱਲ ਦੀ ਅਦਾਇਗੀ ਕਰਨ ਲਈ ਭੀੜ ਭਾੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਣਾ ਚਾਹੀਦਾ ਹੈ। ਨਾਲ ਹੀ ਆਰਬੀਆਈ ਨੇ ਕਿਹਾ ਕਿ ਹੁਣ ਡਿਜੀਟਲ ਅਦਾਇਗੀ ਦੇ ਆਪਸ਼ਨ ਵਰਗੇ ਐਨਈਐਫਟੀ, ਆਈਐਮਪੀਐਸ, ਯੂਪੀਆਈ ਅਤੇ ਬੀਬੀਪੀਐਸ ਫੰਡ ਟ੍ਰਾਂਸਫਰ ਦੀ ਸਹੁਲਤ 24 ਘੰਟੇ ਦਿੱਤੀ ਜਾਵੇਗੀ।


ਇਕ ਨੋਟ ਵਿਚ ਹੁੰਦੇ ਹਨ ਕਰੀਬ 26 ਹਜ਼ਾਰ ਬੈਕਟੀਰੀਆ

ਆਕਸਫੋਰਡ ਯੂਨੀਵਰਸਿਟੀ ਵਿਚ 2012 ਕਾਗਜ਼ ਦੇ ਨੋਟ 'ਤੇ ਹੋਈ ਖੋਜ ਵਿਚ ਸਾਹਮਣੇ ਆਇਆ ਹੈ ਕਿ ਇਕ ਨੋਟ ਵਿਚ ਲਗਪਗ 26 ਹਜਾਰ ਬੈਕਟੀਰੀਆ ਹੁੰਦੇ ਹਨ ਜੋ ਇਨਸਾਨ ਦੀ ਸਿਹਤ ਲਈ ਘਾਤਕ ਹੁੰਦੇ ਹਨ। ਕੋਰੋਨਾ ਵਾਇਰਸ ਵੀ ਕਾਗਜ਼ ਦੇ ਨੋਟ ਨਾਲ ਤੇਜ਼ ਨਾਲ ਫੈਲ ਸਕਦਾ ਹੈ ਕਿਉਂਕਿ ਨੋਟ ਜ਼ਿਆਦਾ ਘੁੰਮਦਾ ਹੈ। ਸਾਇੰਸ ਐਂਡ ਟੈਕਨਾਲੋਜੀ ਵਿਭਾਗ ਨੇ ਸਰਕਾਰ ਨੂੰ ਕਿਹਾ ਹੈ ਕਿ ਤੁਰੰਤ ਪ੍ਰਭਾਵ ਨਾਲ ਕਾਗਜ਼ ਦੀ ਕਰੰਸੀ ਨੂੰ ਸੈਨੇਟਾਈਜ਼ ਕਰਵਾਇਆ ਜਾਵੇ।

ਚੀਨ ਵਿਚ ਨੋਟ ਕੀਤੇ ਗਏ ਸੈਨੇਟਾਈਜ਼

ਡਾ. ਅਨੁਰਾਗ ਖਟਕੜ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਨੇ ਵੀ ਮੰਨਿਆ ਹੈ ਕਿ ਕਾਗਜ਼ ਦੇ ਨੋਟਾਂ ਨਾਲ ਸੰਕ੍ਰਮਣ ਜ਼ਿਆਦਾ ਫੈਲਦਾ ਹੈ। ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਚੀਨ ਨੇ ਵੀ ਕਾਗਜ਼ ਦੇ ਨੋਟ ਸੈਨੇਟਾਈਜ਼ ਕੀਤਾ ਹੈ। ਹੋਰ ਦੇਸ਼ ਵੀ ਇਸ 'ਤੇ ਕੰਮ ਕਰ ਰਹੇ ਹਨ। ਜੇ ਅਜੇ ਤਕ ਭਾਰਤ ਵਿਚ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਅਲਟਰਾ ਵਾਇਲਟ ਲਾਈਟ, ਡਿਸ ਇਨਫਿਕੈਂਟ ਨਾਲ ਸੈਨੇਟਾਈਜ਼ ਕੀਤਾ ਜਾ ਸਕਦਾ ਹੈ। ਨਾਲ ਹੀ ਕਰੰਸੀ ਨੂੰ ਸੈਨੇਟਾਈਜ਼ ਕਰ ਸੱਤ ਤੋਂ 14 ਦਿਨ ਤਕ ਸਟੋਰ ਕਰੋ ਤਾਂ ਜੋ ਨੋਟ ਜ਼ਰੀਏ ਫੈਲਣ ਵਾਲੇ ਸੰਕ੍ਰਮਣ ਨੂੰ ਰੋਕਿਆ ਜਾ ਸਕੇ।

ਡੈਬਿਟ ਤੇ ਕ੍ਰੈਡਿਟ ਕਾਰਡ ਵੀ ਸੁਰੱਖਿਅਤ

ਡੈਬਿਟ ਅਤੇ ਕ੍ਰੈਡਿਟ ਇਸਤੇਮਾਲ ਕਰਨ ਵਾਲਿਆਂ ਨੂੰ ਵੀ ਸਾਵਧਾਨ ਰਹਿਣ ਕਿਉਂਕਿ ਇਹ ਪਲਾਸਟਿਕ ਕਾਰਡ ਹੈ, ਜਿਸ 'ਤੇ ਕੋਰੋਨਾ ਵਾਇਰਸ 24 ਘੰਟੇ ਤਕ ਜ਼ਿੰਦਾ ਰਹਿ ਸਕਦਾ ਹੈ। ਮਸ਼ੀਨ ਵਿਚ ਇਸ ਦੇ ਇਸਤੇਮਾਲ ਦੌਰਾਨ ਤੁਹਾਡੇ ਕਾਰਡ 'ਤੇ ਵੀ ਇਹ ਵਾਇਰਸ ਆ ਸਕਦਾ ਹੈ। ਇਸ ਲਈ ਜਾਂ ਤਾਂ ਇਸ ਦੀ ਵਰਤੋਂ ਘੱਟ ਕਰੋ ਜਾਂ ਫਿਰ ਇਸਤੇਮਾਲ ਤੋਂ ਬਾਅਦ ਇਸ ਨੂੰ ਅਤੇ ਆਪਣੇ ਹੱਥਾਂ ਨੂੰ ਸੈਨੇਟਾਈਜ਼ ਕਰੋ। ਇਸ ਤਰ੍ਹਾਂ ਏਟੀਐਮ ਮਸ਼ੀਨਾਂ ਤੋਂ ਵੀ ਸੰਕ੍ਰਮਣ ਦਾ ਖ਼ਤਰਾ ਹੋ ਸਕਦਾ ਹੈ।

Posted By: Tejinder Thind