ਜੇਐੱਨਐੱਨ, ਨਵੀਂ ਦਿੱਲੀ : Coronavirus News Update ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕੋਰੋਨਾ ਵਾਇਰਸ ਸੰਕ੍ਰਮਣ ਦੇ ਮਾਮਲਿਆਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜ਼ਾ ਮਾਮਲਿਆਂ 'ਚ ਦਿੱਲੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਆਦੇਸ਼ ਗੁਪਤਾ ਵੀ ਕੋਰੋਨਾ ਵਾਇਰਸ ਸੰਕ੍ਰਮਣ ਦੀ ਲਪੇਟ 'ਚ ਆ ਗਏ ਹਨ। ਉਨ੍ਹਾਂ ਨੇ ਇਸ ਦੀ ਜਾਣਕਾਰੀ ਖੁਦ ਟਵੀਟ ਕਰਕੇ ਦਿੱਤੀ। ਦਿੱਲੀ ਭਾਜਪਾ ਪ੍ਰਧਾਨ ਨੇ ਟਵੀਟ ਕੀਤੀ-ਪਿਛਲੇ ਹਫ਼ਤੇ ਹਲਕਾ ਬੁਖ਼ਾਰ ਹੋਣ ਦੇ ਬਾਅਦ ਮੈਂ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਨੈਗੇਟਿਵ ਆਈ ਸੀ। ਇਸ ਦੇ ਬਾਅਦ ਲਗਾਤਾਰ ਠੀਕ ਨਾ ਮਹਿਸੂਸ ਕਰਨ 'ਤੇ ਮੈਂ ਫਿਰ ਤੋਂ ਕੋਰੋਨਾ ਵਾਇਰਸ ਦਾ ਟੈਸਟ ਕਰਵਾਇਆ ਜੋ ਪਾਜ਼ੇਟਿਵ ਆਇਆ ਹੈ। ਵੈਸੇ ਤਾਂ ਪਿਛਲੇ ਹਫ਼ਤੇ ਕੁਆਰੰਟਾਈਨ ਹਾਂ ਫਿਰ ਵੀ ਕੋਈ ਮੇਰੇ ਸੰਪਰਕ 'ਚ ਆਇਆ ਹੋਵੇ ਤਾਂ ਆਪਣੀ ਜਾਂਚ ਕਰਵਾ ਲਵੇ।

ਸੋਮਵਾਰ ਨੂੰ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦਿਆ ਸਮੇਤ ਚਾਰ ਵਿਧਾਇਕ ਤੇ ਦੋ ਸੰਸਦ ਕੋਰੋਨਾ ਸੰਕ੍ਰਮਿਤ ਪਾਏ ਗਏ। ਇਨ੍ਹਾਂ ਸਾਰਿਆਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਮਨੀਸ਼ ਸਿਸੋਦਿਆ ਦੇ ਇਲਾਵਾ ਜਿਨ੍ਹਾਂ ਤਿੰਨਾਂ ਵਿਧਾਇਕਾਂ ਨੂੰ ਸੰਕ੍ਰਮਣ ਹੋਇਆ ਹੈ ਉਨ੍ਹਾਂ 'ਚੋਂ ਕਰੋਲ ਬਾਗ਼ ਵਿਧਾਕਿ ਵਿਸ਼ੇਸ਼ ਰਵੀ ਆਰਕੇ ਪੁਰਮ ਤੋਂ ਵਿਧਾਇਕ ਪ੍ਰੋਮਿਲਾ ਟੋਕਸ ਤੇ ਮਾਦੀਪੁਰ ਤੋਂ ਵਿਧਾਇਕ ਗਿਰੀਸ਼ ਮੋਨੀ ਸ਼ਾਮਲ ਹੈ। ਹੈਰਾਨ ਦੀ ਗੱਲ ਹੈ ਕਿ ਵਿਸ਼ੇਸ਼ ਰਵੀ ਦੂਸਰੀ ਵਾਰ ਕੋਰੋਨਾ ਸੰਕ੍ਰਮਿਤ ਹੋਏ ਹਨ।

Posted By: Sarabjeet Kaur