ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਗ੍ਰਿਫ਼ਤ 'ਚ 161 ਦੇਸ਼ ਆ ਗਏ ਹਨ। ਨਿਊਜ਼ ਏਜੰਸੀ ਰਾਇਟਰਜ਼ ਅਨੁਸਾਰ ਹੁਣ ਦੁਨੀਆਭਰ 'ਚ 7,165 ਲੋਕਾਂ ਦੀ ਮੌਤ ਹੋ ਗਈ ਹੈ। 182,260 ਲੋਕਾਂ ਤੋਂ ਜ਼ਿਆਦਾ ਸੰਕ੍ਰਮਿਤ ਪਾਏ ਗਏ ਹਨ। ਰਾਇਟਰਜ਼ ਦੀ ਟੈਲੀ ਅਨੁਸਾਰ ਚੀਨ ਤੋਂ ਇਲਾਵਾ 161 ਤੇ ਦੇਸ਼ ਵਿਚ ਵਾਇਰਲ ਦਾ ਮਾਮਲਾ ਸਾਹਮਣੇ ਆਇਆ ਹੈ। ਚੀਨ ਤੋਂ ਬਾਹਰ 3,935 ਮੌਤਾਂ ਹੋਈਆਂ ਹਨ। ਦੱਸ ਦੇਈਏ ਕਿ ਭਾਰਤ 'ਚ ਸਿਹਤ ਮੰਤਰਾਲੇ ਅਨੁਸਾਰ ਮਰੀਜ਼ਾਂ ਦੀ ਗਿਣਤੀ 126 ਪਹੁੰਚ ਗਈ ਹੈ। ਉੱਥੇ ਹੀ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ 13 ਮਰੀਜ਼ ਠੀਕ ਹੋ ਗਏ ਹਨ। ਇਨ੍ਹਾਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਹ ਅੰਕੜੇ 3 ਮਾਰਚ 2020 ਸਵੇਰੇ 11 ਵਜ ਕੇ 52 ਮਿੰਟ ਤਕ ਦੇ ਹਨ। ਯੂਪੀ ਦੀ ਯੋਗੀ ਸਰਕਾਰ ਨੇ ਵੀ 2 ਅਪ੍ਰੈਲ ਤਕ ਸਰਕਾਰੀ ਤੇ ਨਿੱਜੀ ਸਕੂਲ 2 ਅਪ੍ਰੈਲ ਤਕ ਬੰਦ ਕਰਨ ਦੇ ਹੁਕਮ ਦਿੱਤੇ ਹਨ। ਮੁੰਬਈ 'ਚ ਅੱਜ ਕੋਰੋਨਾ ਵਾਇਰਸ ਪੀੜਤ ਦੀ ਮੌਤ ਹੋਣ ਤੋਂ ਬਾਅਦ ਉੱਥੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

Live Updates

8:00 pm

ਮੁੰਬਈ 'ਚ ਪਬ, Orchestra, discotheque, live band, ਡੀਜੇ ਬੰਦ ਕਰਨ ਦਾ ਹੁਕਮ

ਮੁੰਬਈ ਪੁਲਿਸ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦੇ ਹੋਏ ਸਾਰੇ ਪਬ, Orchestra, discotheque, live band, ਡੀਜੇ ਆਦਿ ਨੂੰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਹੈ।

7:35pm

ਅਗਲੇ 15-20 ਦਿਨ ਸਾਡੇ ਲਈ ਬਹੁਤ ਮਹੱਤਵਪੂਰਨ

ਮਹਾਰਾਸ਼ਟਰ ਦੇ ਸੀਐੱਮ ਊਧਵ ਠਾਕਰੇ ਨੇ ਕਿਹਾ ਕਿ ਟਰੇਨ ਤੇ ਬੱਸਾਂ ਦੀਆਂ ਜ਼ਰੂਰੀ ਸੇਵਾਵਾਂ ਹਨ, ਇਸ ਲਈ ਅਸੀਂ ਉਨ੍ਹਾਂ ਨੂੰ ਅਜੇ ਰੋਕਣਾ ਠੀਕ ਨਹੀਂ ਸਮਝਦੇ ਪਰ ਜੇਕਰ ਲੋਕ ਸਾਡੀ ਸਲਾਹ ਸੁਣਨ ਤਾਂ ਯਾਤਰਾ ਤੋਂ ਬਚਣ। ਅੱਗੇ ਅਸੀਂ ਇਸ ਬਾਰੇ ਵੀ ਸੋਚ ਰਹੇ ਹਾਂ। ਅਗਲੇ 15-20 ਦਿਨ ਸਾਡੀ ਲਈ ਬਹੁਤ ਹੀ ਮਹੱਤਵਪੂਰਨ ਹੈ। ਜੇਕਰ ਹਾਲਾਤ ਨਹੀਂ ਠੀਕ ਹੋਏ ਤਾਂ ਸਖ਼ਤ ਕਦਮ ਚੁੱਕੇ ਜਾਣਗੇ।

06:55 pm

ਈਰਾਨ ਤੇ ਇਟਲੀ ਤੋਂ ਲੋਕਾਂ ਨੂੰ ਕੱਢਿਆ ਗਿਆ

ਸਿਹਤ ਵਿਭਾਗ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਅਸੀਂ ਈਰਾਨ ਤੋਂ ਲੋਕਾਂ ਨੂੰ ਕੱਢਣਾ ਹੈ। ਇਟਲੀ 'ਚ ਵੀ ਸਪੈਸ਼ਲ ਟੀਮ ਭੇਜੀ ਹੈ, ਉੱਥੇ ਹੀ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਈਰਾਨ 'ਚ ਭਾਰਤੀਆਂ ਦੀ ਮਦਦ ਲਈ ਸਾਡੇ ਹਾਈ ਕਮੀਸ਼ਨ ਚੰਗਾ ਕੰਮ ਕਰ ਰਹੇ ਹਨ। ਈਰਾਨ ਸਰਕਾਰ ਦੀ ਮਦਦ ਨਾਲ ਉੱਥੇ ਭਾਰਤੀ ਹਾਈ ਕਮੀਸ਼ਨ ਕੰਮ ਕਰ ਰਹੇ ਹਨ।

06:40 pm

ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ ਗੋਆ 'ਚ ਮੁਲਤਵੀ

ਗੋਆ ਸਰਕਾਰ ਨੇ ਕੋਰੋਨਾ ਵਾਇਸ ਦੇ ਖਤਰੇ ਨੂੰ ਦੇਖਦੇ ਹੋਏ 8ਵੀਂ ਜਮਾਤ ਤਕ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰ ਦਿੱਤਾ ਹੈ। 9ਵੀਂ ਤੋਂ 12ਵੀਂ ਤਕ ਦੀਆਂ ਪ੍ਰੀਖਿਆਵਾਂ ਪਹਿਲਾਂ ਤੋਂ ਨਿਧਾਰਿਤ ਸਮੇਂ ਅਨੁਸਾਰ ਹੋਣਗੀਆਂ।

06: 20PM

ਪੰਜਾਬ 'ਚ ਮਾਲ, ਸ਼ੌਪਿੰਗ ਕੰਪਲੈਕਸ, ਅਜਾਇਬ ਘਰ, ਕਿਸਾਨ ਮੰਡੀਆਂ 31 ਮਾਰਚ ਤਕ ਬੰਦ

ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਮਾਲ, ਸੌਪਿੰਗ ਕੰਪਲੈਕਸ, ਅਜਾਇਬ ਘਰ, ਕਿਸਾਨ ਮੰਡੀਆਂ 31 ਮਾਰਚ ਤਕ ਬੰਦ ਕਰਨ ਦਾ ਹੁਕਮ ਦਿੱਤਾ ਹੈ। ਵਿਆਹ ਸਮਾਗਮ 'ਚ 50 ਲੋਕਾਂ ਤੋਂ ਜ਼ਿਆਦਾ ਲੋਕ ਇਕੱਠੇ ਨਾ ਹੋਣ।

06: 10pm

ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਦੇ ਦੋ ਹੋਰ ਮਾਮਲੇ

ਮਹਾਰਾਸ਼ਟਰ 'ਚ ਕੋਰੋਨਾ ਵਾਇਰਸ ਲਈ ਦੋ ਹੋਰ ਟੈਸਟ ਪੌਜ਼ਿਟਿਵ, ਇਕ ਪੁਣੇ 'ਚ ਤੇ ਦੂਜਾ ਮੁੰਬਈ 'ਚ, ਸੂਬੇ 'ਚ COVID -19 ਰੋਗੀਆਂ ਦੀ ਗਿਣਤੀ 40 ਤਕ ਪਹੁੰਚੀ।

06:00 pm

ਕੋਰੋਨਾ ਵਾਇਰਸ ਦੇ 137 ਮਾਮਲੇ

ਸਿਹਤ ਮੰਤਰਾਲੇ ਅਨੁਸਾਰ ਹੁਣ ਤਕ ਦੇਸ਼ 'ਚ ਕੋਰੋਨਾ ਵਾਇਰਸ ਦੇ 137 ਮਾਮਲੇ ਸਾਹਮਣੇ ਆਏ ਹਨ।

05: 55 PM

ਭਾਰਤ ਲਈ ਅਗਲਾ ਇਕ ਮਹੀਨਾ ਕਾਫੀ ਅਹਿਮ

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਿਉਂ ਚਾਹੀਦੇ ਹਨ ਅਗਲੇ 30 ਦਿਨ, ਜਾਣੋ ਇਸ ਬਾਰੇ।

05: 39PM

ਗੋ ਏਅਰ ਨੇ ਅੱਜ ਤੋਂ ਅੰਤਰਰਾਸ਼ਟਰੀ ਉਡਾਨਾਂ ਨੂੰ ਕੀਤਾ ਬੰਦ

ਏਅਰ ਕੰਪਨੀ ਗੋ ਏਅਰ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕੋਰੋਨਾ ਵਾਇਰਸ ਕਾਰਨ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੀਆਂ ਅੰਤਰਰਾਸ਼ਟਰੀ ਉਡਾਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਕਾਰਨ ਜਹਾਜ ਸੇਵਾਵਾਂ ਦਾ ਸੀਮਿਤ ਸੰਚਾਲਨ ਕਰੇਗਾ। ਨਾਲ ਹੀ ਕਰਮਚਾਰੀਆਂ ਨੂੰ ਰੋਟੇਸ਼ਨਲ ਆਧਾਰ 'ਤੇ ਬਿਨਾ ਤਨਖਾਹ ਦੇ ਛੁੱਟੀ 'ਤੇ ਭੇਜਣ ਦੀ ਕੋਸ਼ੀਸ਼ ਕੀਤੀ ਹੈ।

05 :29 PM

ਬੈਂਗਲੁਰੂ ਦੇ ਇਸਕਾਨ ਮੰਦਿਰ 18 ਮਾਰਚ ਤਕ ਬੰਦ

ਬੈਂਗਲੁਰੂ ਦੇ ਰਾਜਾਜੀਨਗਰ ਤੇ ਕਨਕਪੁਰਾ ਰੋਡ ਸਥਿਤ ਇਸਕਾਨ ਮੰਦਿਰ 18 ਮਾਰਚ ਤਕ ਤੋਂ ਅਗਲੇ ਹੁਕਮ ਤਕ ਦਰਸ਼ਨ ਲਈ ਬੰਦ ਕੀਤਾ ਗਿਆ ਹੈ।

05 :15 PM

ਨਹਿਰੂ ਵਿਗਿਆਨ ਕੇਂਦਰ 31 ਮਾਰਚ ਤਕ ਬੰਦ ਕੀਤਾ ਗਿਆ।

ਕੋਰੋਨਾ ਵਾਇਰਸ ਕਾਰਨ ਮੁੰਬਈ 'ਚ ਨਹਿਰੂ ਕੇਂਦਰ ਨੂੰ 16 ਤੋਂ 31 ਮਾਰਚ ਤਕ ਬੰਦ ਕਰ ਦਿੱਤਾ ਗਿਆ ਹੈ।

05 :05 PM

ਮੱਧ ਰੇਲਵੇ ਦੀਆਂ 23 ਟਰੇਨਾਂ ਰੱਦ

ਕੋਰੋਨਾ ਵਾਇਰਸ ਕਾਰਨ ਮੱਧ ਰੇਲਵੇ ਨੇ ਅੱਜ 23 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ, ਜਿਸ 'ਚ ਕਾਫੀ ਘੱਟ ਲੋਕ ਜਾਣ ਵਾਲੇ ਹਨ।

04:49pm

ਭਾਰਤ ਕੋਰੋਨਾ ਵਾਇਰਸ ਦੇ ਸਟੇਜ 2 'ਚ ਹੈ, ਸਟੇਜ 3 'ਚ ਨਹੀਂ

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਮਹਾ ਨਿਰਦੇਸ਼ਕ ਡਾ. ਬਲਰਾਮ ਭਾਰਗਵ ਨੇ ਕਿਹਾ ਅਸੀਂ ਪਹਿਲਾਂ ਤੋਂ ਹੀ ਜਾਣਦੇ ਹਾਂ ਕਿ ਅਸੀਂ ਸਟੇਜ 2 'ਚ ਹਾਂ। ਅਸੀਂ ਸਟੇਜ 3 'ਚ ਨਹੀਂ ਹਾਂ, ਸਪਸ਼ਟ ਰੂਪ ਨਾਲ।

04:41 PM

ਈਰਾਨ 'ਚ 135 ਦੀ ਮੌਤ , ਹੁਣ ਤਕ ਕੁੱਲ੍ਹ 988 ਮੌਤਾਂ

ਏਐੱਫਨਿਊਜ਼ ਏਜੰਸੀ ਅਨੁਸਾਰ ਈਰਾਨ 'ਚ ਕੋਰੋਨਾ ਵਾਇਰਸ ਕਾਰਨ 135 ਮੌਤਾਂ ਹੋਈਆਂ ਹਨ। ਹੁਣ ਤਕ ਕੁੱਲ੍ਹ 988 ਮੌਤਾਂ ਹੋ ਚੁੱਕੀਆਂ ਹਨ।

04:11 PM

ਸ਼ਿਰਡੀ ਦੇ ਸਾਈਂ ਮੰਦਿਰ ਦੇ ਕਿਵਾੜ ਬੰਦ

ਕੋਰੋਨਾ ਵਾਇਰਸ ਦੇ ਖ਼ਤਰੇ ਦੀ ਵਜ੍ਹਾ ਕਾਰਨ ਸਾਈਂ ਮੰਦਿਰ ਦੇ ਕਿਵਾੜ ਅਗਲੇ ਹੁਕਮ ਤਕ ਬੰਦ ਕੀਤੇ ਗਏ ਹਨ।

04:05 PM

ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਨੂੰ ਕੀਤਾ ਜਾ ਰਿਹਾ ਸੈਨੇਟਾਈਜ਼

ਕੋਰੋਨਾ ਦੇ ਖ਼ਤਰੇ ਨੂੰ ਦੇਖਦੇ ਹਏ ਬਿਹਾਰ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਨੂੰ ਪਟਨਾ ਨਗਰ ਵਿਭਾਗ ਦੇ ਕਰਮਚਾਰੀ ਕਰ ਰਹੇ ਹਨ ਸੈਨੇਟਾਈਜ਼।

ਬੈਂਗਲੁਰੂ 'ਚ ਬੱਸਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬੈਂਗਲੁਰੂ 'ਚ ਸੂਬਾ ਸੜਕ ਆਵਾਜਾਈ ਨਿਗਮ ਦੀਆਂ ਪ੍ਰੀਮੀਅਮ ਬੱਸਾਂ ਨੂੰ ਸੂਬਾ ਸਰਕਾਰ ਵੱਲੋਂ, ਬੱਸ ਡਿਪੂ 'ਚ ਉਨ੍ਹਾਂ ਦੇ ਆਉਣ ਤੋਂ ਬਾਅਦ ਤੇ ਅਗਲੀ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ, ਇਹਤਿਆਤ ਦੇ ਤੌਰ 'ਤੇ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।

03.30 PM

ਪਾਕਿਸਤਾਨ 'ਚ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ

ਨਿਊਜ਼ ਏਜੰਸੀ ਰਾਇਟਰਜ਼ ਨੇ ਪਾਕਿਸਤਾਨ ਦੇ ਸਿਹਤ ਮੰਤਰਾਲੇ ਦੇ ਹਵਾਲੇ ਤੋਂ ਉੱਥੇ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਦੀ ਜਾਣਕਾਰੀ ਦਿੱਤੀ ਹੈ। ਮੰਤਰਾਲੇ ਵੱਲੋਂ ਇਸ ਦੀ ਜਾਣਕਾਰੀ ਕੋਰੋਨਾ ਸਬੰਧੀ ਵੈੱਬ ਪੋਰਟਲ 'ਤੇ ਦਿੱਤੀ ਗਈ, ਜੋ ਅੱਜ ਹੀ ਲਾਂਚ ਹੋਇਆ। ਪਾਕਿਸਤਾਨ 'ਚ ਹੁਣ ਤਕ 195 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ।

03.15 PM

ਵਿਦੇਸ਼ 'ਚ ਫਸੇ ਭਾਰਤੀ ਵਿਦਿਆਰਥੀਆਂ ਸਬੰਧੀ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਨੇ ਤੁਰੰਤ ਸੁਣਵਾਈ ਦੀ ਇਜਾਜ਼ਤ ਦਿੱਤੀ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦਿੱਲੀ ਹਾਈ ਕੋਰਟ ਅੱਜ ਵਿਦੇਸ਼ 'ਚ ਖਾਸਕਰ ਈਰਾਨ 'ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਤੇ ਉਨ੍ਹਾਂ ਦੀ ਸੁਰੱਖਿਆ ਸਬੰਧੀ ਇਕ ਪਟੀਸ਼ਨ 'ਤੇ ਤੁਰੰਤ ਸੁਣਵਾਈ ਲਈ ਤਿਆਰ ਹੋ ਗਈ ਹੈ।

03.00 PM

ਮੁੰਬਈ 'ਚ ਧਾਰਾ 144 ਲਾਗੂ

ਸਾਹਮਣੇ ਆ ਰਹੀ ਜਾਣਕਾਰੀ ਮੁਤਾਬਿਤ ਦਿੱਲੀ ਪੁਲਿਸ ਨੇ ਪੂਰੇ ਇਲਾਕੇ 'ਚ ਧਾਰਾ 144 ਲਾਗੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਟੂਰਿਸਟ ਗਰੁੱਪ 'ਤੇ ਪਾਬੰਦੀ ਲਗਾ ਦਿੱਤੀ ਹੈ। ਲੋਕਾਂ ਦੇ ਜ਼ਿਆਦਾ ਗਿਣਤੀ 'ਚ ਨਾਲ ਘੁੰਮਣ 'ਤੇ ਵੀ ਰੋਕ ਲਗਾਈ ਗਈ ਹੈ। ਇਹ ਹੁਕਮ 31 ਮਾਰਚ 2020 ਤਕ ਲਈ ਜਾਰੀ ਕੀਤੇ ਗਏ ਹਨ। ਧਾਰਾ 144 ਲਾਗੂ ਕਰਨ ਪਿੱਛੇ ਸਰਕਾਰ ਦਾ ਮਕਸਦ ਲੋਕਾਂ ਨੂੰ COVID-19 ਦੇ ਖ਼ਤਰੇ ਤੋਂ ਬਚਾਉਣਾ ਹੈ।

02.55 PM

ਮੰਗਲਵਾਰ ਨੂੰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਬੈਠਕ 'ਚ ਫ਼ੈਸਲਾ ਲਿਆ ਗਿਆ ਕਿ ਸਾਰੇ ਸਰਕਾਰੀ ਤੇ ਨਿੱਜੀ ਸਕੂਲ-ਕਾਲਜ ਤੇ ਮਲਟੀਪਲੈਕਸ 2 ਅਪ੍ਰੈਲ ਤਕ ਬੰਦ ਰਹਿਣਗੇ। ਕੋਰੋਨਾ ਵਾਇਰਸ ਪ੍ਰਭਾਵਿਤ ਲੋਕਾਂ ਦਾ ਇਲਾਜ ਮੁਫ਼ਤ ਹੋਵੇਗਾ। ਯੂਪੀ 'ਚ ਧਰਨਾ-ਪ੍ਰਦਰਸ਼ਨ ਆਦਿ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।

02.43 PM

ਇਨ੍ਹਾਂ ਮਿਡਲ ਈਸਟ ਦੇਸ਼ਾਂ ਬਾਰੇ ਨਵੀਂ ਐਡਵਾਇਜ਼ਰੀ

ਸਿਹਤ ਮੰਤਰਾਲੇ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਮਿਡਲ ਈਸਟ ਦੇਸ਼ਾਂ ਸਬੰਧੀ ਨਵੀਂ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਅਨੁਸਾਰ ਸੰਯੁਕਤ ਅਰਬ ਅਮੀਰਾਤ, ਕਤਰ, ਓਮਾਨ ਤੇ ਕੁਵੈਤ ਆਉਣ ਵਾਲੇ ਜਾਂ ਉੱਥੋਂ ਹੋ ਕੇ ਆਉਣ ਵਾਲੇ ਲੋਕਾਂ ਨੂੰ ਘੱਟੋ-ਘੱਟ 14 ਦਿਨਾਂ ਲਈ ਕੋਰੋਨਾ ਵਾਇਰਸ 'ਚ ਰਹਿਣਾ ਲਾਜਮ਼ੀ ਹੋਵੇਗਾ। ਇਹ ਐਡਵਾਇਜ਼ਰੀ 18 ਮਾਰਚ ਤੋਂ 31 ਮਾਰਚ ਤਕ ਲਾਗੂ ਹੋਵੇਗੀ।

02.29 PM

ਉੱਤਰਾਖੰਡ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨਿਆ

ਉੱਤਰਾਖੰਡ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਦਿੱਤਾ ਹੈ। ਮੈਡੀਕਲ ਸਟੋਰ ਨੇ ਬਿਨਾਂ ਮੈਡੀਕਲ ਪ੍ਰਿਸਕ੍ਰਿਪਸ਼ਨ ਦੇ ਸਰਦੀ-ਜ਼ੁਕਾਮ ਨਾਲ ਪੀੜਤ ਵਿਅਕਤੀ ਨੂੰ ਦਵਾਈਆਂ ਨਾ ਵੇਚਣ ਦੀ ਸਲਾਹ ਦਿੱਤੀ ਹੈ। ਮਾਸਕ ਤੇ ਹੈਂਡ ਸੈਨੇਟਾਈਜ਼ਰ ਪ੍ਰਿੰਟ ਰੇਟ ਯਾਨੀ ਐੱਮਆਰਪੀ 'ਤੇ ਹੀ ਵੇਚਣ ਦੀ ਹਦਾਇਤ ਦਿੱਤੀ ਗਈ ਹੈ।

02.25 PM

ਉੱਤਰਾਖੰਡ 'ਚ ਕੋਰੋਨਾ ਵਾਇਰਸ ਕਾਰਨ ਟਾਈਗਰ ਰਿਜ਼ਰਵ ਤੇ ਨੈਸ਼ਨਲ ਪਾਰਕ ਬੰਦ

ਉੱਤਰਾਖੰਡ 'ਚ ਕੋਰੋਨਾ ਵਾਇਰਸ ਕਾਰਨ ਟਾਈਗਰ ਰਿਜ਼ਰਵ, ਨੈਸ਼ਨਲ ਪਾਰਕ, ਸੈਂਚੁਰੀ ਤੇ ਜ਼ੂ 31 ਮਾਰਚ ਤਕ ਬੰਦ ਰਹਿਣਗੇ। ਸਿਹਤ ਮੰਤਰਾਲੇ ਅਨੁਸਾਰ ਸੂਬੇ 'ਚ ਹੁਣ ਤਕ ਇਕ ਮਾਮਲੇ ਦੀ ਪੁਸ਼ਟੀ ਹੋਈ ਹੈ।

01.32 PM

ਹਰਿਆਣਾ 'ਚ 29 ਸਾਲ ਦੀ ਔਰਤ ਸੰਕ੍ਰਮਿਤ

ਹਰਿਆਣਾ 'ਚ ਇਕ 29 ਸਾਲ ਦੀ ਔਰਤ ਕੋਰੋਨਾ ਵਾਇਰਸ ਸੰਕ੍ਰਮਿਤ ਪਾਈ ਗਈ ਹੈ। ਹਾਲ ਹੀ 'ਚ ਉਸ ਨੇ ਮਲੇਸ਼ੀਆ ਤੇ ਇੰਡੋਨੇਸ਼ੀਆ ਦਾ ਦੌਰਾ ਕੀਤਾ ਸੀ। ਇਹ ਸੂਬੇ 'ਚ ਭਾਰਤੀ ਵਿਅਕਤੀ ਦੇ ਸੰਕ੍ਰਮਣ ਦਾ ਪਹਿਲਾ ਮਾਮਲਾ ਹੈ। ਇਸ ਤੋਂ ਪਹਿਲਾਂ ਸੂਬੇ 'ਚ 14 ਮਾਮਲੇ ਸਾਹਮਣੇ ਆਏ ਸਨ। ਇਹ ਸਾਰੇ ਵਿਦੇਸ਼ੀ ਲੋਕ ਹਨ।

01.11 PM

ਮੁੰਬਈ 'ਚ 63 ਸਾਲਾ ਮਰੀਜ਼ ਦੀ ਮੌਤ 'ਤੇ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ

ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਕਿਹਾ ਕਿ ਅੱਜ ਮੁੰਬਈ 'ਚ 64 ਸਾਲਾ ਪੁਰਸ਼ ਮਰੀਜ਼ ਦੀ ਮੌਤ ਹੋ ਗਈ. ਉਹ ਕੋਰੋਨਾ ਵਾਇਰਸ ਨਾਲ ਪੀੜਤ ਸੀ। ਵਿਅਕਤੀ ਮੌਤ ਸਵੇਰੇ 7 ਵਜੇ ਹੋਈ। ਉਸ ਨੂੰ 5 ਮਾਰਚ ਨੂੰ ਕਸਤੂਰਬਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

01.06 PM

ਕੇਂਦਰੀ ਮੰਤਰੀ ਵੀ. ਮੁਰਲੀਧਰਨ ਕੋਰੋਨਾ ਨਾਲ ਸੰਕ੍ਰਮਿਤ ਨਹੀਂ

ਕੇਂਦਰੀ ਮੰਤਰੀ ਵੀ. ਮੁਰਲੀਧਰਨ ਕੋਰੋਨਾ ਨਾਲ ਸੰਕ੍ਰਮਿਤ ਨਹੀਂ ਪਾਏ ਗਏ ਹਨ। ਉਹ 14 ਮਾਰਚ ਨੂੰ ਤ੍ਰਿਵੇਂਦਰਮ ਦੇ ਇਕ ਮੈਡੀਕਲ ਇੰਸਟੀਚਿਊਟ 'ਚ ਬੈਠਕ 'ਚ ਸ਼ਾਮਲ ਹੋਏ ਸਨ, ਇਸ ਤੋਂ ਬਾਅਦ ਉਹ ਸੈਲਪ ਕਵਾਂਰੇਂਟਾਇਨ 'ਛ ਹਨ। ਸਪੇਨ 'ਤੋਂ ਪਰਤਿਆਂ ਇਕ ਡਾਕਟਰ 15 ਮਾਰਚ ਨੂੰ COVID 19 ਸੰਕ੍ਰਮਿਤ ਪਾਇਆ ਗਿਆ ਸੀ। ਉਹ ਇਸ ਬੈਠਕ 'ਚ ਸ਼ਾਮਲ ਹੋਇਆ ਸੀ।

01.02 PM

ਲੱਦਾਖ 'ਚ ਤਿੰਨ ਨਵੇਂ ਮਾਮਲਿਆਂ ਦੀ ਪੁਸ਼ਟੀ

ਲੱਦਾਖ 'ਚ ਕੋਰੋਨਾ ਵਾਇਰਸ (COVID-19) ਦੇ ਤਿੰਨ ਹੋਰ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ ਦੋ ਮਾਮਲੇ ਲੇਹ ਨਾਲ ਸਬੰਧਤ ਹਨ ਤੇ ਇਕ ਕਾਰਗਿਲ ਤੋਂ ਹੈ। ਹੁਣ ਤਕ ਕੁੱਲ 6 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਲੱਦਾਖ ਦੇ ਕਮਿਸ਼ਨਰ ਸਕੱਤਰ ਰਿਗਜ਼ਿਆਨ ਸੈਮੀਫਲ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

12.57 PM

ਡਾਕਟਰਾਂ ਨੇ ਸਿਹਤ ਬੀਮਾ ਕਵਰ ਲਈ ਸਿਹਤ ਮੰਤਰੀ ਨੂੰ ਪੱਤਰ

ਡਾਕਟਰਾਂ ਨੇ ਸਿਹਤ ਬੀਮਾ ਕਵਰ ਤੇ ਕੋਰੋਨਾ ਵਾਇਰਸ (COVID19) ਮਹਾਮਾਰੀ ਦੇ ਮੱਦੇਨਜ਼ਰ ਮਾਸਕ ਤੇ ਹੋਰ ਨਿੱਜੀ ਸੁਰੱਖਿਆ ਉਪਕਰਨਾਂ ਦੀ ਲੋੜੀਂਦੀ ਵਿਵਸਥਾ ਲਈ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਫੈਡਰੇਸ਼ਨ ਆਫ ਰੈਜ਼ੀਡੈਂਸ ਡਾਕਟਰਜ਼ ਐਸੋਸੀਏਸ਼ਨ (FORDA) ਨੇ ਪੱਤਰ ਲਿਖਿਆ ਹੈ।

12.35 PM

ਕੋਰੋਨਾ ਵਾਇਰਸ ਦੀ ਗ੍ਰਿਫ਼ਤ 'ਚ 161 ਦੇਸ਼

ਕੋਰੋਨਾ ਵਾਇਰਸ ਦੀ ਗ੍ਰਿਫ਼ਤ 'ਚ 161 ਦੇਸ਼ ਆ ਗਏ ਹਨ। ਨਿਊਜ਼ ਏਜੰਸੀ ਰਾਇਟਰਜ਼ ਅਨੁਸਾਰ ਹੁਣ ਦੁਨੀਆ ਭਰ 'ਚ 7,165 ਲੋਕਾਂ ਦੀ ਮੌਤ ਹੋ ਗਈ ਹੈ। 182,260 ਲੋਕਾਂ ਨਾਲ ਜ਼ਿਆਦਾ ਸੰਕ੍ਰਮਿਤ ਹੋ ਗਏ ਹਨ। ਰਾਇਟਰਜ਼ ਦੀ ਟੈਲੀ ਅਨੁਸਾਰ ਚੀਨ ਤੋਂ ਇਲਾਵਾ 161 ਤੇ ਦੇਸ਼ਾਂ 'ਚ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਹੈ। ਚੀਨ ਦੇ ਬਾਹਰ 3,935 ਮੌਤਾਂ ਹੋਈਆਂ ਹਨ।

12.13 PM

ਸਿਹਤ ਮੰਤਰਾਲੇ ਅਨੁਸਾਰ ਦੇਸ਼ ਦੇ ਮਰੀਜ਼ਾਂ ਦੀ ਗਿਣਤੀ 126 ਹੋਈ

ਸਿਹਤ ਮੰਤਰਾਲੇ ਅਨੁਸਾਰ ਦੇਸ਼ ਵਿਚ ਮਰੀਜ਼ਾਂ ਦੀ ਗਿਣਤੀ 126 ਪਹੁੰਚ ਗਈ ਹੈ। ਉੱਥੇ ਹੀ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ 13 ਮਰੀਜ਼ ਠੀਕ ਹੋ ਗਏ ਹਨ। ਇਸ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਇਹ ਅੰਕੜੇ 3 ਮਾਰਚ 2020 ਸਵੇਰੇ 11 ਵਜ ਕੇ 52 ਮਿੰਟ ਤਕ ਦੇ ਹਨ।

12.09 PM

ਟੋਕੀਓ ਓਲੰਪਿਕ 202 ਦੀ ਤਿਆਰੀ ਕਰ ਰਹੇ ਐਥਲੀਟਾਂ ਨੂੰ ਛੱਡ ਸਾਰੇ ਕੌਮੀ ਕੈਂਪ ਮੁਲਤਵੀ

ਕੇਂਦਰੀ ਖੇਡ ਮੰਤਰਾਲੇ ਨੇ ਦੱਸਿਆ ਹੈ ਕਿ ਟੋਕੀਓ ਓਲੰਪਿਕ 2020 ਦੀ ਤਿਆਰੀ ਕਰ ਰਹੇ ਐਥਲੀਟਾਂ ਨੂੰ ਛੱਡ ਕੇ ਸਾਰੇ ਕੌਮੀ ਕੈਂਪ ਮੁਲਤਵੀ ਕਰ ਦਿੱਤੇ ਗਏ ਹਨ।

11.59 AM

ਜੰਮੂ-ਕਸ਼ਮੀਰ 'ਚ ਸਾਰੇ ਬਾਗ਼ ਤੇ ਪਾਰਕਾਂ ਆਰਜ਼ੀ ਤੌਰ 'ਤੇ ਬੰਦ

ਜੰਮੂ ਅਤੇ ਕਸ਼ਮੀਰ : ਕੋਰੋਨਾ ਵਾਇਰਸ ਕਾਰਨ ਸਾਰੇ ਬਾਗ਼ ਤੇ ਪਾਰਕਾਂ ਅਸਥਾਈ ਰੂਪ 'ਚ ਬੰਦ ਕਰ ਦਿੱਤੀਆਂ ਗਈਆਂ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਕੁੱਲ 3 ਮਾਮਲੇ ਸਾਹਮਣੇ ਆਏ ਹਨ।

11.38 AM

ਰਾਮ ਨਾਥ ਕੋਵਿੰਦ ਨੂੰ ਮਿਲਣਗੇ ਸਿਹਤ ਮੰਤਰੀ ਡਾ. ਹਰਸ਼ਵਰਧਨ

ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅੱਜ ਸ਼ਾਮ 6 ਵਜੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲਣਗੇ ਤੇ ਕੋਰੋਨਾ ਵਾਇਰਸ ਨਜਿੱਠਣ ਸਬੰਧੀ ਤਿਆਰੀਆਂ 'ਤੇ ਚਰਚਾ ਕਰਨਗੇ।

10.51 AM

ਭਾਰਤ ਸਰਕਾਰ ਨੇ ਤਿੰਨ ਦੇਸ਼ਾਂ ਦੀ ਯਾਤਰਾ 'ਤੇ ਲਾਈ ਰੋਕ

ਭਾਰਤ ਸਰਕਾਰ ਨੇ ਤੁਰੰਤ ਪ੍ਰਭਾਵ ਤੋਂ ਅਫ਼ਗਾਨਿਸਤਾਨ, ਫਿਲਪੀਨ, ਮਲੇਸ਼ੀਆ ਦੇ ਯਾਤਰੀਆਂ ਦੀ 31 ਮਾਰਚ ਤਕ ਯਾਤਰਾ 'ਤੇ ਰੋਕ ਲਗਾ ਦਿੱਤੀ ਹੈ।

11.33 AM

ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਸੈਲਫ ਕੋਰੰਟਾਈਨ ਹੋਏ

ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਕੇਰਲ ਦੇ ਤ੍ਰਿਵੇਂਦਰਮ 'ਚ ਸੈਲਫ ਕੋਰੰਟਾਈਨ ਹੋ ਗਏ ਹਨ।

11.24 AM

ਕੋਰੋਨਾ ਵਾਇਰਸ ਸਬੰਧੀ ਕੈਬਨਿਟ ਸਕੱਤਰ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ICMR), ਕੇਂਦਰੀ ਸਿਹਤ ਮੰਤਰਾਲਾ ਤੇ ਹੋਰ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕਰ ਰਹੇ ਹਨ।

11.03 AM

ਮਹਾਰਾਸ਼ਟਰ 'ਚ 64 ਸਾਲਾ ਮਰੀਜ਼ ਦੀ ਮੌਤ

ਮਹਾਰਾਸ਼ਟਰ 'ਚ ਮੁੰਬਈ ਦੇ ਕਸਤੂਰਬਾ ਹਸਪਤਾਲ 'ਚ ਇਕ 64 ਸਾਲਾ ਮਰੀਜ਼ ਦੀ ਕੋਰੋਨਾ ਵਾਇਰਸ (COVID-19) ਨਾਲ ਮੌਤ ਹੋ ਗਈ ਹੈ। ਭਾਰਤ 'ਚ ਹੁਣ ਤਕ ਕੋਰੋਨਾ ਵਾਇਰਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚੋਂ ਇਕ ਵਿਅਕਤੀ ਦੀ ਮੌਤ ਕਰਨਾਟਕ ਤੇ ਦੂਸਰੇ ਦੀ ਦਿੱਲੀ 'ਚ ਹੋਈ ਸੀ।

10.26 AM

ਕਰਨਾਟਕ : ਕੋਰੋਨਾ ਵਾਇਰਸ ਨਾਲ ਮਰੇ ਵਿਅਕਤੀ ਦਾ ਇਲਾਜ ਕਰਨ ਵਾਲਾ ਡਾਕਟਰ ਸੰਕ੍ਰਮਿਤ

ਕਰਨਾਟਕ 'ਚ ਅੱਜ ਦੋ ਮਾਮਲੇ ਸਾਹਮਣੇ ਆਏ ਹਨ। ਨਿਊਜ਼ ਏਜੰਸੀ ਏਐੱਨਆਈ ਅਨੁਸਾਰ ਕਲਬੁਰਗੀ ਦੇ ਡਿਪਟੀ ਕਮਿਸ਼ਨਰ ਸ਼ਰਤ ਬੀ ਅਨੁਸਾਰ ਕੋਰੋਨਾ ਵਾਇਰਸ ਨਾਲ ਮਰੇ ਵਿਅਕਤੀ ਦਾ ਇਲਾਜ ਕਰਨ ਵਾਲੇ ਇਕ 63 ਸਾਲਾ ਡਾਕਟਰ ਸੰਕ੍ਰਮਿਤ ਪਾਇਆ ਗਿਆ ਹੈ। ਆਪਣੇ ਪਰਿਵਾਰ ਨਾਲ ਆਪਣੇ ਘਰ 'ਤੇ ਕੋਰੰਟਾਈਨ 'ਚ ਰੱਖਿਆ ਗਿਆ ਹੈ। ਉਸ ਨੂੰ ਅੱਜ ਆਇਸੋਲੇਸ਼ਨ ਵਾਰਡ ਭੇਜ ਦਿੱਤਾ ਜਾਵੇਗਾ।

10.04 AM

ਪੁਣੇ 'ਚ ਅਗਲੇ ਤਿੰਨ ਦਿਨ ਬਾਜ਼ਾਰ ਤੇ ਦੁਕਾਨਾਂ ਬੰਦ ਰਹਿਣਗੀਆਂ

ਮਹਾਰਾਸ਼ਟਰ : ਫੈਡਰੇਸ਼ਨ ਆਫ ਪੁਣੇ ਟਰੇਡ ਐਸੋਸੀਏਸ਼ਨ (FTAP) ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਅਗਲੇ ਤਿੰਨ ਦਿਨਾਂ (19 ਮਾਰਚ ਤਕ) ਲਈ ਸ਼ਹਿਰ 'ਚ ਬਾਜ਼ਾਰ ਤੇ ਦੁਕਾਨਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।

09.57 AM

ਭਾਰਤ 'ਚ ਹੁਣ ਤਕ ਕੋਰੋਨਾ ਵਾਇਰਸ ਦੇ 125 ਮਾਮਲਿਆਂ ਦੀ ਪੁਸ਼ਟੀ

ਸਿਹਤ ਮੰਤਰਾਲੇ ਅਨੁਸਾਰ ਭਾਰਤ 'ਚ ਹੁਣ ਤਕ ਕੋਰੋਨਾ ਵਾਇਰਸ ਦੇ 125 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ 'ਚ ਸਾਹਮਣੇ ਆਏ ਹਨ। ਇੱਥੇ ਹੁਣ ਤਕ 39 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਤਿੰਨ ਵਿਦੇਸ਼ੀ ਹਨ। ਇਨ੍ਹਾਂ ਵਿਚੋਂ 103 ਲੋਕ ਭਾਰਤੀ ਤੇ 22 ਵਿਦੇਸ਼ੀ ਨਾਗਰਿਕ ਹਨ। ਉੱਥੇ ਹੀ 13 ਮਰੀਜ਼ ਠੀਕ ਹੋ ਗਏ ਹਨ ਤੇ ਦੋ ਦੀ ਮੌਤ ਵੀ ਹੋ ਗਈ ਹੈ।

Posted By: Seema Anand