ਜੇਐੱਨਐੱਨ, ਨਵੀਂ ਦਿੱਲੀ : ਬੀਐੱਮਸੀ ਨੇ ਦੱਸਿਆ ਕਿ ਮੁੰਬਈ ਦੇ ਧਾਰਾਵੀ ਦੀ ਇਕ 70 ਸਾਲ ਦੀ ਔਰਤ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਭਾਰਤ ਦੇ ਸਿਹਤ ਵਿਭਾਗ ਮੁਤਾਬਕ ਮਹਾਰਾਸ਼ਟਰ ਵਿਚ ਹੁਣ ਤਕ ਕੋਰੋਨਾ ਦੇ ਕੁਲ 1324 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 117 ਲੋਕਾਂ ਨੂੰ ਇਲਾਜ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਹੈ ਅਤੇ ਹੋਰ ਰਾਜਾਂ ਵਿਚ 72 ਲੋਕਾਂ ਦੀ ਮੌਤ ਹੋ ਗਈ ਹੈ। ਰਾਜਸਥਾਨ 'ਚ ਅੱਜ ਕੋਰੋਨਾ ਵਾਇਰਸ (COVID-19) ਦੇ ਪੌਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 413 ਹੋ ਗਈ ਹੈ। ਇਸ ਵਿਚੋਂ 129 ਕੇਸ ਜੈਪੁਰ ਤੋਂ ਹਨ। ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਭਾਰਤ 'ਚ ਪਿਛਲੇ 24 ਘੰਟਿਆਂ 'ਚ 17 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿਚ ਹੁਣ ਤਕ ਕੁੱਲ 5,734 ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚੋਂ 5,095 ਲੋਕਾਂ ਦਾ ਇਲਾਜ ਜਾਰੀ ਹੈ। 473 ਲੋਕ ਠੀਕ ਹੋ ਗਏ ਹਨ ਤੇ 166 ਲੋਕਾਂ ਦੀ ਮੌਤ ਹੋ ਗਈ ਹੈ।

Coroanvirus Live Updates :


6.07PM

ਸਿਹਤ ਸੇਵਾਵਾਂ ਨੂੰ ਲੈ ਕੇ ਭਾਰਤ ਸਰਕਾਰ ਨੇ ਜਾਰੀ ਕੀਤਾ 15 ਹਜ਼ਾਰ ਕਰੋੜ ਦਾ ਪੈਕੇਜ

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਕੋਰੋਨਾ ਸੰਕਟ ਦਰਮਿਆਨ ਐਮਰਜੈਂਸੀ ਪ੍ਰਤੀਕਿਰਿਆ ਤੇ ਸਿਹਤ ਪ੍ਰਣਾਲੀ ਦੀ ਤਿਆਰੀ ਲਈ 15,000 ਕਰੋੜ ਰੁਪਏ ਦਾ ਪੈਕੇਜ ਦਿੱਤਾ ਹੈ।

Government of India sanctions Rs. 15,000 crores for 'India #COVID19 Emergency Response and Health System Preparedness Package': Union Ministry of Health and Family Welfare pic.twitter.com/BBmRhGP7zg

— ANI (@ANI) April 9, 2020


6.00PM

ਕੋਰੋਨਾ ਨਾਲ 24 ਘੰਟੇ 'ਚ 20 ਵਿਅਕਤੀਆਂ ਦੀ ਮੌਤ

ਭਾਰਤ 'ਚ ਕੋਰੋਨਾ ਦਰਮਿਆਨ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 591 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 20 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ 'ਚ ਕੋਰੋਨਾ ਵਾਇਰਸ ਪੌਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 5865 ਹੋ ਗਈ ਹੈ, ਜਿਨ੍ਹਾਂ 'ਚ 5218 ਕੋਰੋਨਾ ਦੇ ਸਰਗਰਮ ਮਾਮਲੇ ਹਨ, 478 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ ਤੇ ਹੁਣ ਤਕ ਦੇਸ਼ 'ਚ ਕੋਰੋਨਾ ਦੇ ਕੁੱਲ 169 ਲੋਕਾਂ ਦੀ ਮੌਤ ਹੋ ਗਈ ਹੈ।


5.33PM

ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16 ਨਵੇਂ ਮਾਮਲੇ

ਕਰਨਾਟਕ ਸਿਹਤ ਵਿਭਾਗ ਦੇ ਅਨੁਸਾਰ ਸੂਬੇ 'ਚ ਪਿਛਲੇ 24 ਘੰਟਿਆਂ ਦੌਰਾਨ 16 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ 'ਚ 10 ਮਾਮਲੇ ਹੋਰ ਕੋਰੋਨਾ ਰੋਗੀਆਂ ਦੇ ਨਜਦੀਕ ਆਉਣ ਨਾਲ ਤੇ ਤਿੰਨ ਮਾਮਲੇ ਦਿੱਲੀ ਦੇ ਟ੍ਰੈੈਵਲ ਹਿਸਟਰੀ ਨਾਲ ਜੁੜੇ ਹੋਏ ਹਨ। ਸੂਬੇ 'ਚ ਕੋਰੋਨਾ ਸੰਕ੍ਰਮਿਤਾਂ ਦੀ ਕੁੱਲ ਗਿਣਤੀ 197 ਹੋ ਗਈ ਹੈ।

5.09PM

ਮਹਾਰਾਸ਼ਟਰ ਦੇ ਧਾਰਾਵੀ 'ਚ ਕੋਰੋਨਾ ਕਾਰਨ 70 ਸਾਲ ਦੀ ਔਰਤ ਦੀ ਮੌਤ

ਬੀਐੱਮਸੀ ਨੇ ਦੱਸਿਆ ਕਿ ਮੁੰਬਈ ਦੇ ਧਾਰਾਵੀ ਦੀ ਇਕ 70 ਸਾਲ ਦੀ ਔਰਤ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਭਾਰਤ ਦੇ ਸਿਹਤ ਵਿਭਾਗ ਮੁਤਾਬਕ ਮਹਾਰਾਸ਼ਟਰ ਵਿਚ ਹੁਣ ਤਕ ਕੋਰੋਨਾ ਦੇ ਕੁਲ 1324 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 117 ਲੋਕਾਂ ਨੂੰ ਇਲਾਜ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਹੈ ਅਤੇ ਹੋਰ ਰਾਜਾਂ ਵਿਚ 72 ਲੋਕਾਂ ਦੀ ਮੌਤ ਹੋ ਗਈ ਹੈ।


4.57PM

ਦੇਸ਼ ਵਿਚ ਹੁਣ ਤਕ ਇਕ ਲੱਖ 30 ਹਜ਼ਾਰ ਲੋਕਾਂ ਦਾ ਕੋਰੋਨਾ ਟੈਸਟ

ਆਈਸੀਐਮਆਰ ਨੇ ਦੱਸਿਆ ਕਿ ਦੇਸ਼ ਵਿਚ ਹੁਣ ਤਕ ਕੋਰੋਨਾ ਦੇ ਇਕ ਲੱਖ 30 ਹਜ਼ਾਰ ਨਮੂਨਿਆਂ ਦਾ ਟੈਸਟ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿਚੋਂ 5734 ਨਮੂਨਿਆਂ ਦਾ ਟੈਸਟ ਪੌਜ਼ਿਟਿਵ ਆਇਆ ਹੈ। ਪਿਛਲੇ ਇਕ ਤੋਂ ਡੇਢ ਮਹੀਨੇ ਵਿਚ ਕੋਰੋਨਾ ਪੌਜ਼ਿਟਿਵ ਦੇ ਮਾਮਲਿਆਂ ਵਿਚ 3 ਤੋਂ 5 ਫੀਸਦ ਦਾ ਵਾਧਾ ਦੇਖਿਆ ਗਿਆ ਹੈ।


4.31PM

ਕੋਰੋਨਾ ਸੰਕਟ ਦੌਰਾਨ 2500 ਤੋਂ ਜ਼ਿਆਦਾ ਡਾਕਟਰਾਂ ਨੂੰ ਰੇਲਵੇ ਨੇ ਕੀਤਾ ਤਾਇਨਾਤ

ਸਿਹਤ ਮੰਤਰਾਲਾ ਨੇ ਦੱਸਿਆ ਕਿ ਕੋਰੋਨਾ ਸੰਕਟ ਕਾਰਨ ਰੇਲਵੇ ਨੇ 2500 ਤੋਂ ਜ਼ਿਆਦਾ ਡਾਕਟਰਾਂ ਅਤੇ 35000 ਪੈਰਾਮੈਡੀਕਲ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ। 586 ਹੈਲਥ ਯੂਨਿਟਾਂ ਦੀਆਂ ਟੀਮਾਂ, 45 ਉਪ ਮੰਡਲ ਹਸਪਤਾਲ, 56 ਮੰਡਲ ਹਸਪਤਾਲ, 8 ਉਤਪਾਦਨ ਇਕਾਈ ਹਸਪਤਾਲ ਅਤੇ 16 ਖੇਤਰੀ ਹਸਪਤਾਲ ਕੋਰੋਨਾ ਪੀੜਤਾਂ ਲਈ ਆਪਣੀ ਅਹਿਮ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਸਮਰਪਿਤ ਹਨ।


4.13PM

473 ਲੋਕਾਂ ਨੂੰ ਇਲਾਜ ਤੋਂ ਬਾਅਦ ਕੀਤਾ ਡਿਸਚਾਰਜ

ਸਿਹਤ ਮੰਤਰਾਲਾ ਦੇ ਜੁਆਇੰਟ ਸੈਕਟਰੀ ਲਵ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਦੇ ਹੁਣ ਤਕ ਕੁਲ ਮਾਮਲੇ 5734 ਦੀ ਪੁਸ਼ਟੀ ਹੋਈ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 549 ਮਾਮਲੇ ਸਾਹਮਣੇ ਆਏ ਅਤੇ 17 ਮੌਤਾਂ ਹੋਈਆਂ। ਪੂਰੇ ਦੇਸ਼ ਵਿਚ ਕੋਰੋਨਾ ਨਾਲ ਹੁਣ ਤਕ 166 ਮੌਤਾਂ ਹੋਈਆਂ ਹਨ ਅਤੇ 473 ਲੋਕਾਂ ਨੂੰ ਇਲਾਜ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਹੈ।


3.56PM

ਕੋਰੋਨਾ ਕਾਰਨ ਇੰਦੌਰ ਵਿਚ 62 ਸਾਲ ਦੇ ਡਾਕਟਰ ਦੀ ਮੌਤ

ਕੋਵਿਡ19 ਕਾਰਨ ਇੰਦੌਰ ਵਿਚ 62 ਸਾਲ ਦੇ ਡਾਕਟਰ ਦੀ ਮੌਤ ਹੋ ਗਈ। ਪੀਟੀਆਈ ਏਜੰਸੀ ਮੁਤਾਬਕ ਇੰਦੌਰ ਵਿਚ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ।


2.43PM

ਕੋਵਿਡ 19 : ਲੋਕ ਸਭਾ ਪ੍ਰਧਾਨ ਦੀ ਵੀਡੀਓ ਕਾਨਫਰੰਸਿੰਗ

ਰਾਸ਼ਟਰੀ ਰਾਜਧਾਨੀ ਵਿਚ ਲੋਕਸਭਾ ਬੁਲਾਰੇ ਓਮ ਬਿਰਲਾ ਨੇ ਵੀਰਵਾਰ ਨੂੰ ਰੋਟਰੀ ਕਲੱਬ ਕਰੀਬ 200 ਮੈਂਬਰਾਂ ਦੇ ਨਾਲ ਵੀਡੀਓ ਕਾਨਫਰੰਸਿੰਗ ਕੀਤੀ। ਇਸ ਵਿਚ ਕੋਵਿਡ19 ਮਹਾਮਾਰੀ ਅਤੇ ਲਾਕਡਾਊਨ 'ਤੇ ਚਰਚਾ ਕੀਤੀ ਗਈ।


2.39PM

ਤੇਲੰਗਾਨਾ : ਚੋਣਵੇਂ ਸੰਵੇਦਨਸ਼ੀਲ ਇਲਾਕਿਆਂ ਵਿਚ ਐਂਟਰੀ/ਐਗਜ਼ਿਟ 'ਤੇ ਰੋਕ

ਹੈਦਰਾਬਾਦ ਵਿਚ ਚੋਣਵੇਂ ਸੰਵੇਦਨਸ਼ੀਲ ਇਲਾਕਿਆਂ ਵਿਚ ਐਂਟਰੀ/ਐਗਜ਼ਿਟ 'ਤੇ ਰੋਕ ਲਾ ਦਿੱਤੀ ਗਈ ਹੈ। ਇਥੇ ਕੁਲ 427 ਮਾਮਲੇ ਹਨ ਜਿਨ੍ਹਾਂ ਵਿਚੋਂ 7 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 35 ਮਰੀਜ਼ ਠੀਕ ਹੋ ਗਏ ਹਨ।


2.32PM

ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਗ੍ਰਹਿ ਮੰਤਰੀ ਨੂੰ FORDA ਦਾ ਪੱਤਰ

ਫੈਡਰੇਸ਼ਨ ਆਫ ਰੈਜ਼ੀਡੈਟ ਡਾਕਟਰਜ਼ ਐਸੋਸੀਏਸ਼ਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਤਰ ਲਿਖ ਕੇ ਡਾਕਟਰਾਂ ਦੇ ਸ਼ੋਸ਼ਣ ਦੀ ਗੱਲ ਕਹੀ ਅਤੇ ਇਸ ਲਈ ਕੇਂਦਰੀ ਸੁਰੱਖਿਆ ਐਕਟ ਦੀ ਲੋੜ ਦੱਸੀ।

02:18 PM

ਦਿੱਲੀ ਹਾਈਕੋਰਟ ਤੇ ਸੈਸ਼ਨ ਕੋਰਟਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਮੁਲਤਵੀ

ਦਿੱਲੀ ਹਾਈ ਕੋਰਟ ਨੇ ਹਾਈ ਕੋਰਟ ਤੇ ਸੈਸ਼ਨ ਕੋਰਟਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਮੁਲਤਵੀ ਕਰ ਦਿੱਤੀਆਂ ਹਨ। ਰਾਸ਼ਟਰੀ ਰਾਜਧਾਨੀ ਦੇ ਹਾਈ ਕੋਰਟ ਜੂਨ ਮਹੀਨੇ ਕੰਮ ਕਰਨਗੇ।

02:00 PM

ਟਰੱਕ ਜ਼ਰੀਏ ਕਸ਼ਮੀਰ ਦੇ ਅਲੱਗ-ਅਲੱਗ ਜ਼ਿਲ੍ਹਿਆਂ 'ਚ ਜ਼ਰੂਰੀ ਸਾਮਾਨ ਪਹੁੰਚਾ ਰਿਹਾ CRPF

ਜੰਮੂ-ਕਸ਼ਮੀਰ : ਸ੍ਰੀਨਗਰ 'ਚ CRPF ਜ਼ਰੂਰੀ ਸਾਮਾਨ ਦਾ ਇੰਤਜ਼ਾਮ ਕਰ ਕੇ ਉਨ੍ਹਾਂ ਨੂੰ ਟਰੱਕ ਜ਼ਰੀਏ ਕਸ਼ਮੀਰ ਦੇ ਅਲੱਗ-ਅਲੱਗ ਜ਼ਿਲ੍ਹਿਆਂ 'ਚ ਪਹੁੰਚਾ ਰਿਹਾ ਹੈ। ਕਸ਼ਮੀਰ ਰੇਂਜ ਦੇ IG ਰਾਜੇਸ਼ ਕੁਮਾਰ ਨੇ ਦੱਸਿਆ : ਰੋਜ਼ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਲੋਕ CRPF ਦੀ ਮਦਦਗਾਰ ਹੈਲਪਲਾਈਨ 'ਤੇ ਸੰਪਰਕ ਕਰੋ, ਅਸੀਂ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਡੋਰ-ਸਟੈੱਪ 'ਤੇ ਪਹੁੰਚਾਵਾਂਗੇ।

01:46 PM

ਸ਼ਬ-ਏ-ਬਾਰਾਤ 'ਤੇ ਘਰ 'ਚ ਹੀ ਕਰੋ ਇਬਾਦਤ, ਮੁਲਕ ਲਈ ਦੁਆ ਮੰਗੋ : ਸ਼ਾਹਨਵਾਜ਼ ਹੁਸੈਨ

ਭਾਜਪਾ ਸ਼ਾਹਨਵਾਜ਼ ਹੁਸੈਨ ਬੋਲੇ- ਮੈਂ ਤੁਹਾਨੂੰ ਸਾਰਿਆਂ ਨੂੰ ਸ਼ਬ-ਏ-ਬਾਰਾਤ ਦੀ ਮੁਬਾਰਕਬਾਦ ਦਿੰਦਾ ਹਾਂ ਤੇ ਗੁਜ਼ਾਰਿਸ਼ ਕਰਦਾ ਹਾਂ ਕਿ ਤੁਸੀਂ ਘਰ 'ਚ ਹੀ ਇਬਾਦਤ ਕਰੋ ਤੇ ਇਬਾਦਤ ਕਰਦੇ ਹੋਏ ਆਪਣੇ ਲਈ ਤੇ ਮੁਲਕ ਲਈ ਦੁਆ ਕਰੋ ਕਿਉਂਕਿ ਕੋਰੋਨਾ ਵਾਇਰਸ ਇਕ ਬਹੁਤ ਵੱਡਾ ਖ਼ਤਰਾ ਹੈ, ਅਸੀਂ ਸਾਰਿਆਂ ਨੇ ਮਿਲ ਕੇ ਇਸ ਵਾਇਰਸ ਦੇ ਖ਼ਤਰੇ ਨਾਲ ਲੜਨਾ ਹੈ, ਇਸ ਮੁਲਕ ਤੇ ਦੁਨੀਆ ਨੂੰ ਬਚਾਉਣਾ ਹੈ।

01:36 PM

ਨੋਇਡਾ 'ਚ ਡੋਰ ਸਟੈੱਪ ਡਿਲਵਰੀ ਦੀ ਵਿਵਸਥਾ

ਨੋਇਡਾ ਅਥਾਰਟੀ ਦੀ ਸੀਈਓ ਅਨੁਸਾਰ ਬੁੱਧਵਾਰ ਨੂੰ ਨੋਇਡਾ 'ਚ ਕੋਰੋਨਾ ਵਾਇਰਸ ਦੇ ਹੌਟਸਪੌਟ 'ਚੋਂ 16-17 ਇਲਾਕੇ ਨੋਇਡਾ ਅਥਾਰਟੀ ਤਹਿਤ ਆਉਂਦੇ ਹਨ। ਇਨ੍ਹਾਂ ਥਾਵਾਂ ਲਈ ਵਿਕਰੇਤਾਵਾਂ ਦੀ ਇਕ ਸੂਚੀ ਜਿਹੜੀ ਫਲਾਂ ਤੇ ਸਬਜ਼ੀਆਂ ਦੀ ਡੋਰ ਸਟੈੱਪ ਡਲਿਵਰੀ ਯਕੀਨੀ ਬਣਾ ਸਕਦੀ ਹੈ, ਤਿਆਰ ਕੀਤਾ ਜਾ ਰਿਹਾ ਹੈ। ਤੈਅ ਹੋਣ 'ਤੇ ਸੁਸਾਇਟੀ ਬਾਰੇ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ। ਨੋਇਡਾ ਅਥਾਰਟੀ ਪੂਰੇ ਨੋਇਡਾ 'ਚ ਸਵੱਛਤਾ ਮੁਹਿੰਮ ਚਲਾ ਰਹੀ ਹੈ, ਵਿਸ਼ੇਸ਼ ਰੂਪ 'ਚ ਸੀਲ ਇਲਾਕਿਆਂ 'ਚ। ਇਸ ਤੋਂ ਇਲਾਵਾ ਸੈਨੇਟਾਈਜ਼ਰ ਦਾ ਛਿੜਕਾਅ ਕਰਨ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਸਾਰਿਆਂ ਨੂੰ ਅਪੀਲ ਹੈ ਕਿ ਉਹ ਘਰ ਹੀ ਰਹਿਣ ਤੇ ਘਬਰਾਉਣ ਨਾ।

01:24 PM

ਲਾਕਡਾਊਨ ਦੌਰਾਨ ਧਾਰਾਵੀ 'ਚ ਸਾਰੇ ਸਬਜ਼ੀਆਂ/ਫਲਾਂ ਦੇ ਬਜ਼ਾਰਾਂ, ਫੇਰੀਵਾਲਿਆਂ ਤੇ ਵਿਕਰੇਤਾਵਾਂ 'ਤੇ ਪਾਬੰਦੀ

ਕੋਰੋਨਾ ਵਾਇਰਸ ਸਬੰਧੀ ਇਹਤਿਆਤ ਦੇ ਤੌਰ 'ਤੇ ਬ੍ਰਹਿਨਮੁੰਬਈ ਮਹਾਨਗਰ ਪਾਲਿਕਾ (BMC) ਨੇ ਲਾਕਡਾਊਨ ਮਿਆਦ ਦੌਰਾਨ ਧਾਰਾਵੀ 'ਚ ਸਾਰੇ ਸਬਜ਼ੀ/ਫਲਾਂ ਦੇ ਬਾਜ਼ਾਰਾਂ, ਫੇਰੀਵਾਲਿਆਂ ਤੇ ਵਿਕਰੇਤਾਵਾਂ 'ਤੇ ਪਾਬੰਦੀ ਲਾਉਣ ਦਾ ਹੁਕਮ ਦਿੱਤਾ ਹੈ। ਇਲਾਕੇ 'ਚ ਮੈਡੀਕਲ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੈ। ਬੀਐੱਮਸੀ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਲਾਕੇ 'ਚ ਅੱਜ ਜਾਂ ਕੱਲ੍ਹ ਡੋਰ ਟੂ ਡੋਰ ਸਪਲਾਈ ਸ਼ੁਰੂ ਕਰ ਦੇਣਗੇ।

12:54 PM

ਓਡੀਸ਼ਾ 'ਚ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ

ਓਡੀਸ਼ਾ ਦੇ ਢੇਂਕਨਾਲ 'ਚ ਇਕ 51 ਸਾਲਾ ਔਰਤ ਤੇ ਪੱਛਮੀ ਬੰਗਾਲ ਦੀ ਇਕ ਪੁਰਸ਼ ਵਿਅਕਤੀ ਭੁਵਨੇਸ਼ਵਰ 'ਚ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਪਾਏ ਗਏ ਹਨ। ਓਡੀਸ਼ਾ ਸਿਹਤ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

12:37 PM

ਕਰਨਾਟਕ 'ਚ ਕੋਰੋਨਾ ਵਾਇਰਸ (COVID-19) ਦੇ 10 ਨਵੇਂ ਮਾਮਲੇ

ਕਰਨਾਟਕ 'ਚ ਕੋਰੋਨਾ ਵਾਇਰਸ (COVID-19) ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤਕ ਸੂਬੇ 'ਚ 191 ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚੋਂ 28 ਲੋਕ ਠੀਕ ਹੋ ਗਏ ਹਨ ਤੇ 6 ਲੋਕਾਂ ਦੀ ਮੌਤ ਹੋ ਗਈ ਹੈ।

12:24 PM

ਨਵੀਨ ਪਟਨਾਇਕ ਦੀ ਕੇਂਦਰ ਨੂੰ 30 ਅਪ੍ਰੈਲ ਤਕ ਟ੍ਰੇਨ ਤੇ ਹਵਾਈ ਸੇਵਾਵਾਂ ਸ਼ੁਰੂ ਨਾ ਕਰਨ ਦੀ ਅਪੀਲ

ਓਡੀਸ਼ਾ ਦੇ ਸੀਐੱਮ ਨਵੀਨ ਪਟਨਾਇਕ ਨੇ ਕੇਂਦਰ ਨੂੰ 30 ਅਪ੍ਰੈਲ ਤਕ ਟ੍ਰੇਨਾਂ ਤੇ ਹਵਾਈ ਸੇਵਾਵਾਂ ਸ਼ੁਰੂ ਨਾ ਕਰਨ ਦੀ ਅਪੀਲ ਕੀਤੀ ਹੈ। ਸੂਬੇ 'ਚ ਵਿਦਿਅਕ ਅਦਾਰ 17 ਜੂਨ ਤਕ ਪੰਦ ਰਹਿਣਗੇ।

11:56 AM

ਆਰੋਗਯ ਸੇਤੂ IVRF ਲਾਂਚ- ਰਵੀਸ਼ੰਕਰ ਪ੍ਰਸਾਦ

ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਅਨੁਸਾਰ ਅੱਜ ਕੇਂਦਰ ਸਰਕਾਰ ਤੇ ਤਾਮਿਲਨਾਡੂ 'ਚ ਇਕ ਬਹੁਤ ਹੀ ਚੰਗੀ ਪਹਿਲ ਦੀ ਸ਼ੁਰੂਆਤ ਹੋਈ ਹੈ, ਆਰੋਗਯ ਸੇਤੂ IVRF ਨੂੰ ਲਾਂਚ ਕੀਤਾ ਗਿਆ ਹੈ। ਜਿਉਂ ਹੀ ਤੁਸੀਂ ਇਕ ਵਾਰ ਮਿਸ ਕਾਲ ਦਿੰਦੇ ਹੋ, ਇਹ ਉਦੋਂ ਐਕਟੀਵੇਟ ਹੋ ਜਾਵੇਗਾ, ਤੁਹਾਡੀ ਲੋਕੇਸ਼ਨ ਦੀ ਪਛਾਣ ਕਰ ਲਈ ਜਾਵੇਗੀ। ਇਸ 'ਤੇ ਹੈਲਥਕੇਅਰ ਲਈ ਮਦਦ ਤੇ ਗਾਈਡੈਂਸ ਉਪਲਬਧ ਹੋਵੇਗੀ। ਅੱਜ ਇਸ ਦੀ ਪਾਇਲਟ ਯੋਜਨਾ ਸੀ। ਇਸ ਨੂੰ ਦੂਸਰੇ ਸੂਬਿਆਂ 'ਚ ਜਲਦ ਹੀ ਲਾਗੂ ਕੀਤਾ ਜਾਵੇਗਾ। ਇਹ ਨੌਨ-ਸਮਾਰਟਪੋਨ ਲਈ ਵੀ ਹੈ।

11:28 AM

ਮਹਾਰਾਸ਼ਟਰ 'ਚ ਅੱਜ 162 ਨਵੇਂ ਮਾਮਲਿਆਂ ਦੀ ਪੁਸ਼ਟੀ

ਮਹਾਰਾਸ਼ਟਰ ਸਿਹਤ ਵਿਭਾਗ ਅਨੁਸਾਰ ਸੂਬੇ 'ਚ ਅੱਜ 162 ਨਵੇਂ ਮਾਮਲੇ ਸਾਹਮਣੇ ਆਏ ਹਨ। ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ 1297 ਹੋ ਗਈ ਹੈ।

12:20 PM

ਓਡੀਸ਼ਾ 'ਚ 30 ਅਪ੍ਰੈਲ ਤਕ ਲਾਕਡਾਊਨ ਵਧਾਇਆ ਗਿਆ

ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਲਾਕਡਾਊਨ ਦੀ ਮਿਆਦ 30 ਅਪ੍ਰੈਲ ਤਕ ਵਧਾ ਦਿੱਤੀ ਹੈ। ਇਸ ਤੋਂ ਪਹਿਲਾਂ ਇਹ 14 ਅਪ੍ਰੈਲ ਤਕ ਸੀ। ਅਜਿਹਾ ਕਰਨ ਵਾਲਾ ਓਡੀਸ਼ਾ ਪਹਿਲਾ ਸੂਬਾ ਹੈ।

12:08 PM

ਬਿਹਾਰ 'ਚ ਕੋਰੋਨਾ ਵਾਇਰਸ (COVID-19) ਦੇ 12 ਨਵੇਂ ਮਾਮਲੇ ਸਾਹਮਣੇ ਆਏ

ਬਿਹਾਰ 'ਚ ਕੋਰੋਨਾ ਵਾਇਰਸ (COVID-19) ਦੇ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਨਿਊਜ਼ ਏਜੰਸੀ ਏਐੱਨਆਈ ਅਨੁਸਾਰ ਸਿਵਾਨ 'ਚ ਇੱਕੋ ਪਰਿਵਾਰ ਦੇ 10 ਲੋਕ ਸੰਕ੍ਰਮਿਤ ਪਾਏ ਗਏ ਹਨ। ਇਸ ਦੇ ਨਾਲ ਹੀ ਸੂਬੇ 'ਚ ਮਰੀਜ਼ਾਂ ਦੀ ਗਿਣਤੀ 51 ਹੋ ਗਈ ਹੈ। ਬਿਹਾਰ ਦੇ ਪ੍ਰਧਾਨ ਸਿਹਤ ਸਕੱਤਰ ਸੰਜੈ ਕੁਮਾਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

11:01 AM

ਗੁਜਰਾਤ 'ਚ 55 ਨਵੇਂ ਮਾਮਲਿਆਂ ਦੀ ਪੁਸ਼ਟੀ

ਗੁਜਰਾਤ 'ਚ ਕੋਰੋਨਾ ਵਾਇਰਸ (COVID-19) ਦੇ 55 ਨਵੇਂ ਮਾਮਲੇ ਸਾਹਮਣੇ ਆਏ ਹਨ। ਅਹਿਮਦਾਬਾਦ 'ਚ ਸਭ ਤੋਂ ਜ਼ਿਆਦਾ 50 ਮਾਮਲੇ ਸਾਹਮਣੇ ਆਏ ਹਨ। ਦੋ ਮਾਮਲੇ ਸੂਰਤ 'ਚ ਸਾਹਮਣੇ ਆਏ ਹਨ। ਦਾਹੋਦ, ਆਨੰਦ ਤੇ ਛੋਟਾ ਉਦੈਪੁਰ 'ਛ ਇਕ-ਇਕ ਮਾਮਲੇ ਸਾਹਮਣੇ ਆਏ ਹਨ।

10:49 AM

ਹੌਟਸਪੌਟ ਵਾਲੇ ਇਲਾਕਿਆਂ 'ਚ ਪਹਿਲਾਂ ਟੈਸਟਿੰਗ ਕੀਤੀ ਜਾਵੇਗੀ - ਸਤਿੰਦਰ ਜੈਨ

ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਅਨੁਸਾਰ ਟੈਸਟਿੰਗ ਕਿੱਟ ਆਉਂਦੇ ਹੀ ਰੈਪਿਡ ਟੈਸਟ ਸ਼ੁਰੂ ਹੋ ਜਾਵੇਗਾ। ਹੌਟਸਪੌਟ ਵਾਲੇ ਇਲਾਕਿਆਂ 'ਚ ਪਹਿਲਾਂ ਟੈਸਟਿੰਗ ਕੀਤੀ ਜਾਵੇਗੀ।

10:44 AM

ਦਿੱਲੀ 'ਚ ਹੁਣ ਤਕ ਕੋਰੋਨਾ ਵਾਇਰਸ (COVID-19) ਦੇ 669 ਮਾਮਲੇ ਸਾਹਮਣੇ ਆਏ

ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਅਨੁਸਾਰ ਰਾਜਧਾਨੀ 'ਚ ਹੁਣ ਤਕ ਕੋਰੋਨਾ ਵਾਇਰਸ (COVID-19) ਦੇ 669 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 427 ਮਰੀਜ਼ ਤਬਲੀਗੀ ਮਰਕਜ਼ ਨਾਲ ਜੁੜੇ ਹੋਏ ਹਨ।

10:32 AM

ਅਜਿਹੇ ਸਮੇਂ ਹੀ ਦੋਸਤ ਕਰੀਬ ਆਉਂਦੇ ਹਨ- ਪੀਐੱਮ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ- ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਰਾਸ਼ਟਰਪਤੀ ਡੋਨਾਲਡ ਟਰੰਪ। ਅਜਿਹੇ ਸਮੇਂ ਹੀ ਦੋਸਤ ਕਰੀਬ ਆਉਂਦੇ ਹਨ। ਭਾਰਤ-ਅਮਰੀਕਾ ਦੀ ਸਾਂਝੇਦਾਰੀ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਹੈ। ਕੋਰੋਨਾ ਵਾਇਰਸ ਖ਼ਿਲਾਫ਼ ਮਨੁੱਖਤਾ ਦੀ ਲੜਾਈ 'ਚ ਭਾਰਤ ਮਦਦ ਕਰਨ ਲਈ ਹਰ ਸੰਭਵ ਯਤਨ ਕਰੇਗਾ। ਅਸੀਂ ਇਸ ਨੂੰ ਇਕੱਠੇ ਜਿੱਤਾਂਗੇ।

10:21 AM

ਰਾਜਸਥਾਨ 'ਚ ਮਰੀਜ਼ਾਂ ਦੀ ਗਿਣਤੀ 413 ਹੋਈ

ਰਾਜਸਥਾਨ 'ਚ ਅੱਜ ਕੋਰੋਨਾ ਵਾਇਰਸ (COVID-1) ਦੇ ਪੌਜ਼ਿਟਿਵ ਮਾਮਲਿਆਂ ਦੀ ਕੁੱਲ ਗਿਣਤੀ 413 ਹੋ ਗਈ ਹੈ। ਇਸ ਵਿਚੋਂ 129 ਕੇਸ ਜੈਪੁਰ ਦੇ ਹਨ। ਰਾਜਸਥਾਨ ਸਿਹਤ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

10:06 AM

ਝਾਰਖੰਡ ਦੇ ਬੋਕਾਰੋ 'ਚ ਇਕ 75 ਸਾਲਾ ਵਿਅਕਤੀ ਦੀ ਮੌਤ

ਝਾਰਖੰਡ ਦੇ ਬੋਕਾਰੋ 'ਚ ਅੱਜ ਸਵੇਰੇ ਇਕ 75 ਸਾਲਾ ਵਿਅਕਤੀ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਹੈ। ਬੋਕਾਰੋ ਦੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਨੇ ਇਸ ਦੀ ਜਾਣਕਾਰੀ ਦਿੱਤੀ। ਝਾਰਖੰਡ 'ਚ ਇਹ ਕੋਰੋਨਾ ਵਾਇਰਸ ਨਾਲ ਪਹਿਲੀ ਮੌਤ ਹੋਈ ਹੈ।

09:49 AM

ਜਲੰਧਰ 'ਚ 59 ਸਾਲਾ ਮਰੀਜ਼ ਦੀ ਮੌਤ

ਜਲੰਧਰ 'ਚ 59 ਸਾਲਾ ਕੋਰੋਨਾ ਵਾਇਰਸ ਦੇ ਪੌਜ਼ਿਟਿਵ ਮਰੀਜ਼ਾ ਦਾ ਕੱਲ੍ਹ ਰਾਤ ਦੇਹਾਂਤ ਹੋ ਗਿਆ। ਉਹ ਪਿਛਲੇ 2 ਦਿਨਾਂ ਤੋਂ ਵੈਂਟੀਲੇਟਰ 'ਤੇ ਸਨ। ਜ਼ਿਲ੍ਹਾ ਪ੍ਰਸ਼ਾਸਕ ਮਾਪਦੰਡ ਪ੍ਰੋਟੋਕਾਲ ਅਨੁਸਾਰ ਅੰਤਿਮ ਸੰਸਕਾਰ ਲਈ ਤੌਰ-ਤਰੀਕਿਆਂ 'ਤੇ ਕੰਮ ਕਰ ਰਿਹਾ ਹੈ। ਪੰਜਾਬ ਆਫ਼ਤ ਪ੍ਰਬੰਧਨ (COVID-19) ਕੇਬੀਐੱਸ ਸਿੱਧੂ ਨੇ ਇਸ ਦੀ ਜਾਣਕਾਰੀ ਦਿੱਤੀ।

08:55 AM

ਲੁਧਿਆਣਾ 'ਚ ਦੋ ਹੋਰ ਮਾਮਲਿਆਂ ਦੀ ਪੁਸ਼ਟੀ

ਲੁਧਿਾਣਾ 'ਚ ਕੋਰੋਨਾ ਵਾਇਰਸ ਨਾਲ ਦੋ ਲੋਕ (15 ਸਾਲਾ ਤੇ ਇਕ 24 ਸਾਲਾ) ਸੰਕ੍ਰਮਿਤ ਪਾਏ ਗਏ ਹਨ। ਜ਼ਿਲ੍ਹੇ 'ਚ ਕੁੱਲ ਹੁਣ ਤਕ 8 ਮਾਮਲੇ ਸਾਹਮਣੇ ਆਏ ਹਨ। ਨਿਊਜ਼ ਏਜੰਸੀ ਏਐੱਨਆਈ ਨੇ ਇਸ ਦੀ ਜਾਣਕਾਰੀ ਲੁਧਿਆਣਾ ਦੇ ਡੀਸੀ ਪ੍ਰਦੀਪ ਅਗਰਵਾਲ ਦੇ ਹਵਾਲੇ ਤੋਂ ਦਿੱਤੀ ਹੈ।

08:39 AM

ਭਾਰਤ 'ਚ ਪਿਛਲੇ 24 ਘੰਟੇ 'ਚ 540 ਮਾਮਲੇ ਵਧੇ : ਸਿਹਤ ਮੰਤਰਾਲਾ

ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਭਾਰਤ 'ਚ ਪਿਛਲੇ 540 ਮਾਮਲੇ ਵਧੇ ਹਨ ਤੇ 17 ਲੋਕਾਂ ਦੀ ਮੌਤ ਹੋ ਗਈ ਹੈ। ਦੇਸ਼ ਵਿਚ ਹੁਣ ਤਕ ਕੁੱਲ 5,734 ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚੋਂ 5,095 ਲੋਕਾਂ ਦਾ ਇਲਾਜ ਜਾਰੀ ਹੈ। 473 ਲੋਕ ਠੀਕ ਹੋ ਗਏ ਹਨ ਤੇ 166 ਲੋਕਾਂ ਦੀ ਮੌਤ ਹੋ ਗਈ ਹੈ।

08:17 AM

ਛੱਤੀਸਗੜ੍ਹ 'ਚ ਹੁਣ ਤਕ 11 ਮਾਮਲਿਆਂ ਦੀ ਪੁਸ਼ਟੀ

ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀਐੱਸ ਸਿੰਘਦੇਵ ਅਨੁਸਾਰ ਸੂਬੇ 'ਚ ਕੋਰੋਨਾ ਵਾਇਰਸ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਸੂਬੇ 'ਚ ਕੁੱਲ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 11 ਹੈ। ਇਸ ਵਿਚ ਡਿਸਚਾਰਜ ਹੋ ਚੁੱਕੇ 9 ਲੋਕ ਵੀ ਸ਼ਾਮਲ ਹਨ।

08:03 AM

ਝਾਰਖੰਡ 'ਚ ਚਾਰ ਨਵੇਂ ਮਾਮਲਿਆਂ ਦੀ ਪੁਸ਼ਟੀ, ਕੁੱਲ ਹੁਣ ਤਕ 13 ਮਾਮਲਿਆਂ ਦੀ ਪੁਸ਼ਟੀ

ਝਾਰਖੰਡ ਦੇ ਸਿਹਤ ਸਕੱਤਰ ਨਿਤਿਨ ਮਦਨ ਕੁਲਕਰਨੀ ਅਨੁਸਾਰ ਸੂਬੇ 'ਚ ਕੋੋਰੋਨਾ ਵਾਇਰਸ ਦੇ 4 ਹੋਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿਚੋਂ 1 ਰਾਂਚੀ 'ਚ ਕੋਰੋਨਾ ਸੰਕ੍ਰਮਿਤ ਪਰਿਵਾਰ ਤੋਂ ਹੈ ਤੇ 3 ਹੋਰ ਬੋਕਾਰੋ 'ਚ ਇਕ ਸੰਕ੍ਰਮਿਤ ਪਰਿਵਾਰ ਤੋਂ ਹੈ। ਸੂਬੇ 'ਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 13 ਹੋ ਗਈ ਹੈ।

07:51 AM

ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ 'ਚ ਸਾਹਮਣੇ ਆਏ

ਸਿਹਤ ਮੰਤਰਾਲੇ ਅਨੁਸਾਰ ਹੁਣ ਤਕ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ 'ਚ ਸਾਹਮਣੇ ਆਏ ਹਨ। ਸੂਬੇ 'ਚ ਹੁਣ ਤਕ 1018 ਮਾਮਲਿਆਂ ਦੀ ਪੁਸ਼ਟੀ ਹੋ ਗਈ ਹੈ। ਇਨ੍ਹਾਂ ਵਿਚੋਂ 79 ਲੋਕ ਠੀਕ ਹੋ ਗਏ ਹਨ ਤੇ 64 ਲੋਕਾਂ ਦੀ ਮੌਤ ਹੋ ਗਈ ਹੈ।

07:49 AM

ਭਾਰਤ 'ਚ ਕੋਰੋਨਾ ਵਾਇਰਸ (COVID-19) ਦੇ ਹੁਣ ਤਕ 5,274 ਮਾਮਲੇ ਸਾਹਮਣੇ ਆਏ

ਸਿਹਤ ਮੰਤਰਾਲੇ ਅਨੁਸਾਰ ਭਾਰਤ 'ਚ ਕੋਰੋਨਾ ਵਾਇਰਸ (COVID-19) ਦੇ ਹੁਣ ਤਕ 5,274 ਮਾਮਲੇ ਸਾਹਮਣੇ ਆ ਗਏ ਹਨ। ਇਨ੍ਹਾਂ ਵਿਚੋਂ 4,814 ਲੋਕਾਂ ਦਾ ਇਲਾਜ ਜਾਰੀ ਹੈ, 410 ਲੋਕ ਠੀਕ ਹੋ ਗਏ ਹਨ ਤੇ 149 ਲੋਕਾਂ ਦੀ ਮੌਤ ਹੋ ਗਈ ਹੈ।

Posted By: Seema Anand