ਨਵੀਂ ਦਿੱਲੀ, ਏਐੱਨਆਈ : ਦਿੱਲੀ ਦੇ ਨਿਜ਼ਾਮੁਦੀਨ ਇਲਾਕੇ 'ਚ ਇਕ ਪ੍ਰੋਗਰਾਮ ਦੌਰਾਨ ਕਈ ਲੋਕ ਇਕੱਠੇ ਹੋਏ ਅਤੇ ਉੱਥੋਂ ਕਈ ਲੋਕਾਂ ਦੇ ਗ੍ਰਸਤ ਹੋਣ ਦੀਆਂ ਖ਼ਬਰਾਂ ਨਾਲ ਪ੍ਰਸ਼ਾਸਨ ਦੀ ਨੀਂਦ ਉੱਡ ਗਈ ਹੈ। ਪ੍ਰਸ਼ਾਸਨ ਦੇ ਆਲਾ ਅਧਿਕਾਰੀ ਮੌਕੇ 'ਤੇ ਇਕੱਠੇ ਹੋ ਚੁੱਕੇ ਹਨ।

ਮਿਲੀ ਜਾਣਕਾਰੀ ਅਨੁਸਾਰ, ਲਾਕਡਾਊਨ ਦੌਰਾਨ ਕਰੀਬ 1000 ਵਿਅਕਤੀ ਸ਼ਾਮਲ ਹੋਏ। ਇਸ ਜਾਣਕਾਰੀ ਨਾਲ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲ ਰਹੇ ਹਨ ਕਿ ਆਖ਼ਰ ਕਿਵੇਂ ਅਜਿਹੀ ਉਕਤਾਈ ਹੋ ਗਈ ਹੈ।

ਜਿੱਥੇ ਪੂਰੇ ਦੇਸ਼ 'ਚ ਲਾਕਡਾਊਨ ਹੈ, ਲੋਕ ਆਪਣੇ ਘਰਾਂ 'ਚ ਹਨ, ਅਜਿਹੇ 'ਚ ਨਿਜ਼ਾਮੁਦੀਨ 'ਚ ਤਬਲੀਗੀ ਮਰਕਜ਼ 'ਚ ਸੈਂਕੜਿਆਂ ਦੀ ਭੀੜ ਇਕੱਠੀ ਹੋਈ, ਜਿੱਥੋਂ ਕਈ ਲੋਕਾਂ ਦੇ ਕੋਰੋਨਾ ਗ੍ਰਸਤ ਹੋਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਦਿੱਲੀ ਪੁਲਿਸ ਦੇ ਜੁਆਇੰਟ ਸੀਪੀ ਡੀਸੀ ਸ੍ਰੀਵਾਸਤਵ ਨਿਜ਼ਾਮੁਦੀਨ ਪਹੁੰਚ ਚੁੱਕੇ ਹਨ।

ਇਹ ਹੈ ਤਾਜ਼ਾ ਅਪਡੇਟ

ਦਿੱਲੀ ਪ੍ਰਸ਼ਾਸਨ ਦੇ ਆਹਲਾ ਅਧਿਕਾਰੀ ਇੱਥੇ ਪ੍ਰੋਗਰਾਮ 'ਚ ਮੌਜੂਦ ਲੋਕਾਂ ਦੇ ਟੈਸਟ ਕਰਵਾਉਣ ਤੋਂ ਬਾਅਦ ਹੁਣ ਇੱਥੇ ਮੌਜੂਦ ਸਾਰੇ ਲੋਕਾਂ ਦੀ ਭਾਲ ਕਰ ਰਹੇ ਹਨ। ਕੁਝ ਲੋਕਾਂ ਦੀ ਟੈਸਟ ਰਿਪੋਰਟ ਪੌਜ਼ਿਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਇੱਥੋਂ ਲੋਕਾਂ ਨੂੰ ਡੀਟੀਸੀ ਬੱਸਾਂ 'ਚ ਭਰ ਕੇ ਚੈੱਕਅਪ ਕਰਵਾਉਣ ਲਈ ਲਿਜਾ ਰਿਹਾ ਹੈ। ਉੱਥੇ ਪੁਲਿਸ ਦੇ ਆਹਲਾ ਅਧਿਕਾਰੀ ਮੌਕੇ 'ਤੇ ਮੌਜੂਦ ਹਨ, ਜੋ ਹੋਰ ਜਾਣਕਾਰੀ ਲੈ ਰਹੇ ਹਨ।


ਡਰੋਨ ਰਾਹੀਂ ਹੋ ਰਹੀ ਨਿਗਰਾਨੀ

ਨਿਜ਼ਾਮੁਦੀਨ ਖੇਤਰ 'ਚ ਲੋਕਾਂ ਦੀ ਆਵਾਜਾਈ 'ਤੇ ਨਜ਼ਰ ਰੱਖਣ ਲਈ ਪੁਲਿਸ ਡਰੋਨ ਦੀ ਵਰਤੋਂ ਕਰ ਰਹੀ ਹੈ। ਕੋਰੋਨਾ ਦੌਰਾਨ ਦੇਸ਼ 'ਚ ਲਾਕਡਾਊਨ ਹੈ। ਦਿੱਲੀ 'ਚ ਵੀ ਲੋਕ ਲਾਕਡਾਊਨ ਦਾ ਪਾਲਣ ਕਰ ਰਹੇ ਹਨ। ਅਜਿਹੇ 'ਚ ਸਿਰਫ਼ ਜ਼ਰੂਰੀ ਸੇਵਾ ਨਾਲ ਜੁੜੇ ਲੋਕਾਂ ਨੂੰ ਹੀ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਹੈ।

ਕਰੀਬ 175 ਲੋਕਾਂ ਦਾ ਹੋ ਚੁੱਕਿਐ ਟੈਸਟ

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਇੱਥੇ ਮੌਜੂਦ ਕਰੀਬ 175 ਲੋਕਾਂ ਦੇ ਟੈਸਟ ਹੁਣ ਤਕ ਕਰਵਾਏ ਜਾ ਚੁੱਕੇ ਹਨ। ਪੁਲਿਸ ਇੱਥੇ ਆਉਣ-ਜਰਾਣ ਵਾਲੇ ਹਰ ਸ਼ਖ਼ਸ 'ਤੇ ਨਜ਼ਰ ਰੱਖ ਰਹੀ ਹੈ। ਹਾਲਾਂਕਿ, ਅਜੇ ਤਕ ਕਿੰਨੇ ਲੋਕਾਂ ਦਾ ਟੈਸਟ ਪੌਜ਼ਿਟਿਵ ਆਇਆ ਹੈ, ਇਸ ਦਾ ਖ਼ੁਲਾਸਾ ਨਹੀਂ ਕੀਤਾ ਗਿਆ।

Posted By: Jagjit Singh