ਜੇਐਨਐਨ,ਨਵੀਂ ਦਿੱਲੀ :ਕੋਰੋਨਾ ਵਾਇਰਸ ਦਾ ਪ੍ਰਕੋਪ ਰੋਕਣ ਲਈ ਸਾਰੇ ਪ੍ਰਬੰਧ ਕਰਨ ਦੇ ਬਾਵਜੂਦ ਇਸ ਦੇ ਸੰਕ੍ਰਮਣ ਦਾ ਫੈਲਣਾ ਲਗਾਤਾਰ ਜਾਰੀ ਹੈ। ਦੇਸ਼ 'ਚ ਕੋਵਿਡ-19 ਸੰਕ੍ਰਮਣਾਂ ਦੀ ਗਿਣਤੀ ਵਧ ਕੇ 650 ਦੇ ਪਾਰ ਪਹੁੰਚ ਗਈ। ਇਨ੍ਹਾਂ 'ਚ ਮੱਧ ਪ੍ਰਦੇਸ਼ ਦੇ 20 ਮਾਮਲੇ ਹਨ। ਮ੍ਰਿਤਕਾਂ ਦਾ ਵੀ ਅੰਕੜਾ 16 'ਤੇ ਪੁੱਜ ਗਿਆ ਹੈ। ਇਨ੍ਹਾਂ 'ਚ ਮੱਧ ਪ੍ਰਦੇਸ਼ ਦੋ ਮਰੀਜ਼ ਸ਼ਾਮਲ ਹਨ। ਵੀਰਵਾਰ ਨੂੰ ਸਿਹਤ ਮੰਤਰਾਲੇ ਵੱਲੋਂ ਜਾਰੀ ਅਪਡੇਟ ਅੰਕੜਿਆਂ ਮੁਤਾਬਕ ਅੱਜ ਕੋਰੋਨਾ ਸੰਕ੍ਰਮਣ ਦੇ ਕੁੱਲ 88 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਹ ਭਾਰਤ 'ਚ ਹੁਣ ਤਕ ਇਕ ਦਿਨ 'ਚ ਸਾਹਮਣੇ ਆਉਣ ਵਾਲੇ ਜ਼ਿਆਦਾਤਰ ਮਾਮਲੇ ਹਨ। ਇਸ ਸੂਚੀ 'ਚ ਗੋਆ ਦਾ ਨਾਂ ਪਹਿਲੀ ਵਾਰ ਆਇਆ। ਉਥੇ ਕੋਰੋਨਾ ਦੇ ਤਿੰਲ ਪੌਜ਼ਿਟਿਵ ਕੇਸ ਸਾਹਮਣੇ ਆਏ ਹਨ। ਮ੍ਰਿਤਕਾਂ 'ਚ ਮਹਾਰਾਸ਼ਟਰ 'ਚ ਚਾਰ, ਗੁਜਰਾਤ 'ਚ ਤਿੰਨ ਤੇ ਮੱਧ ਪ੍ਰਦੇਸ਼ 'ਚ ਦੋ,ਤਾਮਿਲਨਾਡੂ, ਬਿਹਾਰ, ਕਰਨਾਟਕ, ਦਿੱਲੀ, ਬੰਗਾਲ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ 'ਚ ਇਕ-ਇਕ ਵਿਅਕਤੀ ਸ਼ਾਮਲ ਹੈ।ਕੋਰੋਨਾ ਵਾਇਰਸ ਨੂੰ ਲੈ ਕੇ ਪਲ ਪਲ ਦੀ ਅਪਡੇਟ ਲਈ ਲਗਾਤਾਰ ਸਾਡੇ ਨਾਲ ਜੁੜੇ ਰਹੋ।

05:30 pm

ਗ਼ਰੀਬਾਂ ਦੇ ਕਲਿਆਣ ਲਈ ਸਾਡੀ ਸਰਕਾਰ ਵਚਨਬੱਧ : ਜੇਪੀ ਨੱਡਾ

ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਕੋਰੋਨਾ ਵਾਇਰਸ ਜਿਹੀ ਮਹਾਮਾਰੀ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਤਹਿਤ ਹਰ ਪਰਿਵਾਰ ਨੂੰ 5 ਕਿੱਲੋ ਚੌਲ ਤੇ ਕਣਕ ਤੇ ਇਕ ਕਿੱਲੋ ਦਾਲ ਮੁਫ਼ਤ ਦਿੱਤੀ ਜਾਵੇਗੀ। ਸਾਡਾ ਇਹ ਕਦਮ ਗ਼ਰੀਬਾਂ ਦੇ ਕਲਿਆਣ ਪ੍ਰਤੀ ਸਾਡੀ ਸਰਕਾਰ ਦੀ ਵਚਨਬੱੱਧਤਾ ਨੂੰ ਦਰਸਾਉਂਦਾ ਹੈ।

05:05 pm

ਦੇਸ਼ 'ਚ ਕੋਰੋਨਾ ਦੇ ਕੁਝ ਮਾਮਲਿਆਂ ਦੀ ਗਿਣਤੀ 649 ਤਕ ਪਹੁੰਚੀ

ਕੇਂਦਰੀ ਸਿਹਤ ਮੰਤਰਾਲੇ ਤੇ ਪਰਿਵਾਰ ਅਨੁਸਾਰ ਕਲਿਆਣ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 42 ਮਾਮਲੇ ਸਾਹਮਣੇ ਆਏ ਹਨ ਤੇ 4 ਮੌਤਾਂ ਹੋਈਆਂ ਹਨ। ਕੱਲ੍ਹ ਮਾਮਲਿਆਂ ਦੀ ਗਿਣਤੀ ਵੱਧ ਕੇ 649 ਗਈ ਹੈ।

04:57

ਗਰੀਬਾਂ ਦੇ ਕਲਿਆਣ ਦੇ ਪ੍ਰਤੀ ਸਾਡੀ ਸਰਕਾਰ ਵਚਨਬੱਧ : ਜੇਪੀ ਨੱਡਾ

ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਹਰ ਪਰਿਵਾਰ ਨੂੰ 5 ਕਿਲੋਂ ਚਾਵਲ ਜਾ ਕਣਕ ਤੇ ਇਕ ਕਿਲੋਂ ਦਾਲ ਮੁਫਤ ਦਿੱਤੀ ਜਾਵੇਗੀ। ਇਸ ਅਨੁਸਾਰ ਹਰ ਪਰਿਵਾਰ ਨੂੰ ਇਕ ਕਿਲੋਂ ਮੁਫਤ ਦਾਲ ਮਿਲੇਗੀ। ਸਾਡਾ ਇਹ ਕਦਮ ਗਰੀਬਾਂ ਦੇ ਕਲਿਆਣ ਲਈ ਹੈ।

04:17 PM

ਕੋਰੋਨਾ ਪ੍ਰਭਾਵਿਤ ਲੋਕਾਂ ਦੇ ਇਲਾਜ ਲਈ ਦੇਸ਼ ਦੇ 17 ਸੂਬਿਆਂ 'ਚ ਬਣਨਗੇ ਹਸਪਤਾਲ

ਕੋਰੋਨਾ ਤੋਂ ਪ੍ਰਭਾਵਿਤ ਲੋਕਾਂ ਲਈ ਦੇਸ਼ ਦੇ 17 'ਚ ਹਸਪਤਾਲ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਸੰਯੁਕਤ ਸੱਕਤਰ ਲਵ ਅਗਰਵਾਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹਸਪਤਾਲਾਂ ਲਈ ਇਸ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

1.58PM

ਤਿੰਨ ਮਹੀਨੇ ਤਕ ਹਰ ਮਹੀਨੇ ਮਿਲਣਗੇ 500 ਰੁਪਏ

ਵਿੱਤ ਮੰਤਰੀ ਨੇ ਦੱਸਿਆ ਕਿ ਮਹਿਲਾ ਜਨਧਨ ਖਾਤਾਧਾਰਕਾਂ ਨੂੰ 500 ਰੁਪਏ ਪ੍ਰਤੀ ਮਹੀਨੇ ਦੀ ਰਾਸ਼ ਅਗਲੇ ਤਿੰਨ ਮਹੀਨੇ ਤਕ ਦਿੱਤੀ ਜਾਵੇਗੀ। ਇਸ ਨਾਲ 20 ਕਰੋੜ ਔਰਤਾਂ ਨੂੰ ਲਾਭ ਮਿਲੇਗਾ। ਇਸ ਤੋਂ ਇਲਾਵਾ ਉਜਵਲਾ ਯੋਜਨ ਤਹਿਤ 8 ਕਰੋਨ ਮਹਿਲਾਵਾਂ ਲਾਭਕਾਰੀਆਂ ਨੂੰ ਤਿੰਨ ਮਹੀਨੇ ਤਕ ਮੁਫ਼ਤ ਸਲੰਡਰ ਦਿੱਤੇ ਜਾਣਗੇ।

1.51PM

ਅੰਡੇਮਾਨ ਨਿਕੋਬਾਰ ਵਿਚ ਸੰਕ੍ਰਮਿਤ ਮਰੀਜ਼

ਅੰਡੇਮਾਨ ਨਿਕੋਬਾਰ ਦੇ ਮੁੱਖ ਸਕੱਤਰ ਚੇਤਨ ਸਾਂਧੀ ਨੇ ਦੱਸਿਆ ਕਿ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿਚ ਕੋਰੋਨਾ ਵਾਇਰਸ ਦਾ ਪੌਜ਼ਿਟਿਵ ਕੇਸ ਸਾਹਮਣੇ ਆਇਆ ਹੈ। ਸ਼ਖ਼ਸ ਮਾਰਚ ਨੂੰ ਚੇਨਈ ਤੋਂ ਆਇਆ ਸੀ।

12.53PM

ਜੁਹੂ ਬੀਚ 'ਤੇ ਸੁੰਨਸਾਨ

ਕੋਰੋਨਾ ਵਾਇਰਸ ਕਾਰਨ 21 ਦਿਨਾਂ ਦੇ ਲਾਕਡਾਊਨ ਦਾ ਅੱਜ ਦੂਜਾ ਦਿਨ ਹੈ। ਮੁੰਬਈ ਦੇ ਫੇਮਸ ਜੁਹੂ ਬੀਚ ਵਿਚ ਵੀ ਸੁੰਨਸਾਨ ਪਸਰੀ ਨਜ਼ਰ ਆ ਰਹੀ ਹੈ। ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੇ ਹੁਣ ਤਕ ਦੇ 142 ਮਾਮਲੇ ਸਾਹਮਣੇ ਆਏ ਹਨ।

12.33

ਦਿੱਲੀ ਸੀਐਮ ਅਤੇ ਐਲਜੀ ਦੀ ਮੀਟਿੰਗ

ਕੋਰੋਨਾ ਵਾਇਰਸ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਅਤੇ ਦਿੱਲੀ ਦੇ ਉਪਰਾਜਪਾਲ ਅਨਿਲ ਬੈਜਲ ਨੇ ਜ਼ਿਲ੍ਹਾ ਅਧਿਕਾਰੀਆਂ ਅਤੇ ਪੁਲਿਸ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਬੈਠਕ ਕੀਤੀ।

11.49AM

ਸੋਨੀਆ ਗਾਂਧੀ ਦੀ ਪੀਐੱਮ ਮੋਦੀ ਨੂੰ ਚਿੱਠੀ

ਕੋਰੋਨਾ ਵਾਇਰਸ ਲਾਕਡਾਊਨ ਨੂੰ ਲੈ ਕੇ ਕਾਂਗਰਸ ਦੀ ਪ੍ਰਧਾਨਸੋਨੀਆ ਗਾਂਧੀ ਨੇ ਪੀਐੱਮ ਮੋਦੀ ਨੂੰ ਚਿੱਠੀ ਲਿਖ ਕੇ ਜ਼ਰੂਰੀ ਕਦਮ ਚੁੱਕਣ ਦੀ ਮੰਗ ਕੀਤੀ ਹੈ।

11.35AM

ਕੋਰੋਨਾ ਨੂੰ ਲੈ ਕੇ ਰੱਖਿਆ ਮੰਤਰੀ ਦੀ ਮੀਟਿੰਗ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਫ ਆਫ ਡਿਫੈਂਸ ਸਟਾਫ ਅਤੇ ਤਿੰਨੋਂ ਸੈਨਾਵਾਂ ਦੇ ਮੁਖੀਆਂ ਦੇ ਨਾਲ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮੰਤਰਾਲਾ ਤਿਆਰੀਆਂ ਨੂੰ ਲੈ ਕੇ ਮੀਟਿੰਗ ਕੀਤੀ।

11.32AM

ਗੁਜਰਾਤ ਵਿਚ ਤਿੰਨ ਲੋਕਾਂ ਦੀ ਮੌਤ

ਗੁਜਰਾਤ ਵਿਚ ਸਿਹਤ ਮੰਤਰਾਲਾ ਮੁਤਾਬਕ ਰਾਜ ਵਿਚ ਹੁਣ ਤਕ ਤਿੰਨ ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਇਸ ਵਿਚ ਇਕ 85 ਸਾਲ ਦੀ ਔਰਤ ਅਤੇ ਇਕ 70 ਸਾਲ ਦਾ ਬਜ਼ੁਰਗ ਸ਼ਾਮਲ ਹੈ। ਰਾਜ ਵਿਚ ਹੁਣ ਤਕ ਕੋਰੋਨਾ ਵਾਇਰਸ ਨਾਲ 43 ਸੰਕ੍ਰਮਿਤ ਲੋਕਾਂ ਦੀ ਪਛਾਣ ਹੋਈ ਹੈ।

11.20AM

ਦਿੱਲੀ ਪੁਲਿਸ ਕਾਂਸਟੇਬਲ ਮੁਅੱਤਲ

ਦਿੱਲੀ ਪੁਲਿਸ ਨੇ ਰਣਜੀਤ ਨਗਰ ਪੁਲਿਸ ਸਟੇਸ਼ਨ ਵਿਚ ਤਾਇਨਾਤ ਰਾਜਬੀਰ ਨੂੰ ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਸਬਜ਼ੀ ਦੀਆਂ ਦੁਕਾਨਾਂ 'ਤੇ ਭੰਨ ਤੋੜ ਕਰਨ ਕਰਕੇ ਮੁਅੱਤਲ ਕਰ ਦਿੱਤਾ ਹੈ।

11.14AM

ਮੁੰਬਈ ਵਿਚ ਕੋਰੋਨਾ ਪੌਜ਼ਿਟਿਵ ਔਰਤ ਦੀ ਮੌਤ

ਮਹਾਰਾਸ਼ਟਰ ਸਿਹਤ ਵਿਭਾਗ ਮੁਤਾਬਕ ਮੁੰਬਈ ਵਿਚ 65 ਸਾਲ ਦੀ ਔਰਤ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਮਹਾਰਾਸ਼ਟਰ ਵਿਚ ਹੁਣ ਤਕ 124 ਮਾਮਲੇ ਸਾਹਮਣੇ ਆ ਚੁੱਕੇ ਹਨ।

11.04AM

ਦਿੱਲੀ ਵਿਚ 36 ਪੌਜ਼ਿਟਿਵ ਮਾਮਲੇ

ਦਿੱਲੀ ਵਿਚ ਸਿਹਤ ਮੰਤਰੀ ਨੇ ਦੱਸਿਆ ਕਿ ਦਿੱਲੀ ਵਿਚ ਕੁਲ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ 36 ਹੋ ਗਈ ਹੈ। ਸਾਡੇ ਮੁਹੱਲਾ ਕਲੀਨਿਕ ਦੇ ਇਕ ਡਾਕਟਰ ਜਿਨ੍ਹਾਂ ਨੇ ਸਾਊਦੀ ਅਰਬ ਤੋਂ ਯਾਤਰਾ ਕਰਕੇ ਆਈ ਮਹਿਲਾ ਦਾ ਚੈਕਅਪ ਕੀਤਾ ਸੀ, ਦਾ ਕੋਰੋਨਾ ਵਾਇਰਸ ਟੈਸਟ ਪੌਜ਼ਿਟਿਵ ਆਇਆ ਹੈ। ਡਾਕਟਰ ਦੀ ਬੇਟੀ ਅਤੇ ਪਤਨੀ ਵੀ ਕੋਰੋਨਾ ਪੌਜ਼ਿਟਿਵ ਪਾਏ ਗਏ ਹਨ। ਡਾਕਟਰ ਦੇ ਸੰਪਰਕ ਵਿਚ ਆਏ ਕੁਲ 800 ਲੋਕ 14 ਦਿਨ ਲਈ ਕੁਵਾਰੰਟਾਈਨ ਕੀਤੇ ਗਏ ਹਨ।


10.54AM

ਕੋਰੋਨਾ ਵਾਇਰਸ ਨਾਲ 13 ਲੋਕਾਂ ਦੀ ਮੌਤ

ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਮੁਤਾਬਕ ਭਾਰਤ ਵਿਚ ਕੋਰੋਨਾ ਵਾਇਰਸ ਤੋਂ 13 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਪੌਜ਼ਿਟਿਵ ਮਾਮਲਿਆਂ ਦੀ ਗਿਣਤੀ

10.30AM

ਪਵਨ ਕਲਿਆਣ ਦੇਣਗੇ 1 ਕਰੋੜ ਦਾ ਯੋਗਦਾਨ

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜਨ ਸੇਵਾ ਚੀਫ਼ ਪਵਨ ਕਲਿਆਣ ਨੇ ਪ੍ਰਧਾਨ ਮੰਤਰ ਰਾਹਤ ਫੰਡ ਵਿਚ 1 ਕਰੋੜ ਦੇਣ ਦਾ ਐਲਾਨ ਕੀਤਾ ਹੇ। ਇਸ ਤੋਂ ਇਲਾਵਾ ਉਹ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਨੂੰ ਵੀ 50 ਲੱਖ ਰੁਪਏ ਦਾ ਯੋਗਦਾਨ ਦੇਣਗੇ।

10.20AM

ਕੇਜੀਐਮਯੂ ਵਿਚ ਚਾਰ ਹੋਰ ਪੌਜ਼ਿਟਿਵ ਕੇਸ

ਕਿੰਗ ਜਾਰਜ ਯੂਨੀਵਰਸਿਟੀ ਦੇ ਆਈਸੋਲੇਸ਼ਨ ਵਾਰਡ ਦੇ ਮੁਖੀ ਡਾ. ਸੁਧੀਰ ਸਿੰਘ ਨੇ ਦੱਸਿਆ ਕਿ ਲਖਨਊ ਵਿਚ ਚਾਰ ਲੋਕ ਕੋਰੋਨਾ ਵਾਇਰਸ ਪੌਜ਼ਿਟਿਵ ਪਾਏ ਗਏ ਹਨ। ਇਸ ਵਿਚ ਇਕ 21 ਸਾਲ ਦੀ ਔਰਤ ਸ਼ਾਮਲ ਹੈ, ਜਿਸ ਵਿਚ ਮਾਪੇ ਵੀ ਪੌਜ਼ਿਟਿਵ ਪਾਏ ਗਏ ਸਨ। ਇਸ ਤੋਂ ਇਲਾਵਾ ਇਕ 32 ਸਾਲ ਦਾ ਸ਼ਖ਼ਸ ਜੋ ਡੁਬਈ ਤੋਂ ਪਰਤਿਆ ਹੈ, ਇਕ 33 ਸਾਲ ਦੀ ਔਰਤ ਅਤੇ 39 ਸਾਲ ਦਾ ਇਕ ਵਿਅਕਤੀ ਪੌਜ਼ਿਟਿਵ ਪਾਇਆ ਗਿਆ।


9.58AM

ਕੋਰੋਨਾ ਵਾਇਰਸ ਨੂੰ ਲੈ ਕੇ ਮੀਟਿੰਗ

ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਕੋਰੋਨਾ ਵਾਇਰਸ ਨੂੰ ਲੈ ਕੇ ਇਕ ਹੋਰ ਬੈਠਕ ਕਰਨਗੇ। ਮੀਟਿੰਗ ਤੋਂ ਬਾਅਦ ਦਿੱਲੀ ਦੇ ਸੀਐੱਮ ਇਕ ਸੰਯੁਕਤ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਨਗੇ।


9.56AM

ਮਹਾਰਾਸ਼ਟਰ ਵਿਚ ਦੋ ਅਤੇ ਪੌਜ਼ਿਟਿਵ ਕੇਸ

ਮਹਾਰਾਸ਼ਟਰ ਦੇ ਸਿਹਤ ਵਿਭਾਗ ਨੇ ਦੱਸਿਆ ਕਿ ਮੁੰਬਈ ਅਤੇ ਠਾਣੇ ਵਿਚ ਕੋਰੋਨਾ ਵਾਇਰਸ ਦੇ 2 ਨਵੇਂ ਪੌਜ਼ਿਟਿਵ ਮਾਮਲੇ ਸਾਹਮਣੇ ਆਏ ਹਨ। ਮਹਾਰਾਸ਼ਟਰ ਵਿਚ ਕੋਰੋਨਾ ਤੋਂ ਸੰਕ੍ਰਮਿਤ ਮਾਮਲਿਆਂ ਦੀ ਗਿਣਤੀ ਵੱਧ ਕੇ 124 ਹੋ ਗਈ ਹੈ।

9.40AM

ਸ੍ਰੀਨਗਰ ਵਿਚ 65 ਸਾਲ ਦੇ ਇਕ ਵਿਅਕਤੀ ਦੀ ਮੌਤ

ਜੰਮੂ ਕਸ਼ਮੀਰ ਦੇ ਪ੍ਰਿੰਸੀਪਲ ਸੈਕਟਰੀ ਰੋਹਿਤ ਕੰਸਲ ਨੇ ਦੱਸਿਆ ਕਿ ਸ੍ਰੀਨਗਰ ਦੇ ਹੈਦਰਾਪੁਰਾ ਵਿਚ 65 ਸਾਲ ਦੇ ਇਕ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਕੱਲ ਉਸ ਦੇ ਸੰਪਰਕ ਵਿਚ ਆਉਣ ਵਾਲੇ ਚਾਰ ਹੋ ਲੋਕਾਂ ਦਾ ਵੀ ਕੋਰੋਨਾ ਪੌਜ਼ਿਟਿਵ ਆਇਆ ਹੈ।


9.28AM

ਕੋਰੋਨਾ ਵਾਇਰਸ ਦਾ ਅਖਬਾਰਾਂ 'ਤੇ ਅਸਰ

ਪੱਛਮੀ ਬੰਗਾਲ : ਅਖ਼ਬਾਰਾਂ ਤੋਂ ਕੋਰੋਨਾ ਵਾਇਰਸ ਫੈਲਣ ਦੀਆਂ ਅਫ਼ਵਾਹਾਂ ਕਾਰਨ ਕੋਲਕਾਤਾ ਵਿਚ ਅਖਬਾਰਾਂ ਦੀ ਵਿਕਰੀ ਵਿਚ ਭਾਰੀ ਗਿਰਾਵਟ ਆਈ ਹੈ। ਇਕ ਦੁਕਾਨਦਾਰ ਨੇ ਕਿਹਾ,'ਸਾਡੇ ਜ਼ਿਆਦਾਤਰ ਗਾਹਕਾਂ ਨੇ ਅਖਬਾਰ ਖਰੀਦਣੀ ਬੰਦ ਕਰ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਖਬਾਰ ਤੋਂ ਵਾਇਰਸ ਉਨ੍ਹਾਂ ਦੇ ਘਰ ਤਕ ਪਹੁੰਚ ਸਕਦਾ ਹੈ।

8.54AM

50 ਲੱਖ ਰੁਪਏ ਦਾਨ ਦੇਣਗੇ ਸੌਰਭ ਗਾਂਗੂਲੀ

ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਲਾਕਡਾਊਨ ਕਾਰਨ ਬੀਸੀਸੀਆਈ ਪ੍ਰਧਾਨ ਸੌਰਭ ਗਾਂਗੂਲੀ ਨੇ ਗਰੀਬਾਂ ਦੀ ਮਦਦ ਲਈ 50 ਲੱਖ ਰੁਪਏ ਦਾ ਦਾਨ ਦੇਣ ਦਾ ਫੈਸਲਾ ਲਿਆ ਹੈ।

8.20AM

ਕੈਦੀਆਂ ਨੂੰ ਮਿਲੇਗੀ ਪੈਰੋਲ

ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਫੈਸਲਾ ਲਿਆ ਹੈ ਕਿ ਕੈਦੀਆਂ ਨੂੰ ਜੇਲ੍ਹ ਤੋਂ ਪੈਰੋਲ 'ਤੇ ਕੁਝ ਦਿਨਾਂ ਲਈ ਰਿਹਾਅ ਕੀਤਾ ਜਾਵੇਗਾ। ਜੋ ਲੋਕ ਪਹਿਲਾਂ ਹੀ ਪੈਰੋਲ 'ਤੇ ਬਾਹਰ ਹਨ, ਉਨ੍ਹਾਂ ਦਾ ਸਮਾਂ ਕਾਲ ਚਾਰ ਹਫ਼ਤੇ ਲਈ ਵਧਾ ਦਿੱਤਾ ਜਾਵੇਗਾ।

8.11AM

ਮੈਡੀਕਲ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਐਕਸਟੈਂਸ਼ਨ

ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਅਤੇ ਲੋੜੀਂਦੀਆਂ ਸੇਵਾਵਾਂ ਵਿਚ ਲੱਗੇ ਲੋਕਾਂ ਨੂੰ ਐਕਸਟੈਂਸ਼ਨ ਦੇਣ ਜਾ ਰਹੀ ਹੈ, ਜੋ ਇਸ ਮਹੀਨੇ ਰਿਟਾਇਰ ਹੋਣ ਵਾਲੇ ਹਨ।

8.01AM

ਕਾਂਗਰਸ ਵਿਧਾਇਕ ਖ਼ਿਲਾਫ਼ ਐਫਆਈਆਰ

ਕੋਰੋਨਾ ਵਾਇਰਸ ਲਾਕਡਾਊਨ ਦੇ ਹੁਕਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਕਾਂਗਰਸ ਵਿਧਾਇਕ ਜਾਨ ਕੁਮਾਰ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਵਿਧਾਇਕ 'ਤੇ ਦੋਸ਼ ਹੈ ਕਿ ਉਹ ਬੁੱਧਵਾਰ ਨੂੰ ਆਪਣੇ ਨਿਵਾਸ ਕੋਲ 200 ਤੋਂ ਜ਼ਿਆਦਾ ਲੋਕਾਂ ਦੀ ਭੀੜ ਨੂੰ ਸਬਜ਼ੀਆਂ ਦਾ ਪੈਕਟ ਵੰਡ ਰਹੇ ਸਨ।

7.43AM

ਲਾਕਡਾਊਨ ਦੌਰਾਨ ਕ੍ਰਿਕਟ

ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ ਇਕ ਪੈਟਰੋਲ ਪੰਪ ਕਰਮਚਾਰੀ ਕੋਰੋਨਾ ਵਾਇਰਸ ਲਾਕਡਾਊਨ ਦੌਰਾਨ ਕ੍ਰਿਕਟ ਖੇਡਦੇ ਹੋਏ ਨਜ਼ਰ ਆ ਰਹੇ ਹਨ।

7.20AM

ਤਮਿਲਨਾਡੂ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿਚ ਇਕ ਇਕ ਮੌਤ

ਤਾਮਿਲਨਾਡੂ ਵਿਚ ਕੋਰੋਨਾ ਵਾਇਰਸ ਪੌਜ਼ਿਟਿਵ 54 ਸਾਲ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਐਮਪੀ ਵਿਚ 65 ਸਾਲ ਦੀ ਇਕ ਔਰਤ ਦੀ ਮੌਤ ਹੋ ਗਈ ਹੈ। ਇਹ ਔਰਤ ਊੁਜੈਨ ਦੀ ਰਹਿਣ ਵਾਲੀ ਸੀ। ਅਹਿਮਦਾਬਾਦ ਵਿਚ 85 ਸਾਲ ਦੀ ਇਕ ਔਰਤ ਨੇ ਕੋਰੋਨਾ ਵਾਇਰਸ ਕਾਰਨ ਦਮ ਤੋੜ ਦਿੱਤਾ ਹੈ।

7.17AM

ਇਕ ਦਿਨ ਵਿਚ ਤਿੰਨ ਲੋਕਾਂ ਨੇ ਦਮ ਤੋੜਿਆ

ਭਾਰਤ ਵਿਚ ਕੋਰੋਨਾ ਵਾਇਰਸ ਦੇ ਸੰਕ੍ਰਮਣ ਨਾਲ ਬੁੱਧਵਾਰ ਨੂੰ ਹੋਰ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ। ਇਕ ਦਿਨ ਵਿਚ ਮ੍ਰਿਤਕਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਦੇਸ਼ ਵਿਚ ਮਰਨ ਵਾਲਿਆਂ ਦਾ ਅੰਕੜਾ 12 ਨੂੰ ਪਾਰ ਕਰ ਗਿਆ ਹੈ। ਮੱਧ ਪ੍ਰਦੇਸ਼ ਅਤੇ ਗੁਜਰਾਤ ਵਿਚ ਦੋ ਮਹਿਲਾਵਾਂ ਅਤੇ ਤਮਿਲਨਾਡੂ ਵਿਚ ਇਕ ਪੁਰਸ਼ ਨੇ ਦਮ ਤੋੜ ਦਿੱਤਾ ਹੈ।

Posted By: Tejinder Thind