ਜੇਐੱਨਐੱਨ, ਰਾਂਚੀ : Coronavirus Update : ਕੋਰੋਨਾ ਵਾਇਰਸ ਦੀ ਜਾਂਚ ਲਈ ਪਟਨਾ ਦੇ ਪੀਐੱਮਸੀਐੱਚ 'ਚ ਰੋਕੇ ਗਏ ਰਾਂਚੀ ਦੇ ਸਿਟੀ ਐੱਸਪੀ ਸੌਰਭ ਦੀ ਛੁੱਟੀ ਪੁਲਿਸ ਹੈੱਡਕੁਆਰਟਰ ਵੱਲੋਂ 15 ਦਿਨਾਂ ਲਈ ਵਧਾ ਦਿੱਤੀ ਗਈ ਹੈ। ਸਿਟੀ ਐਸਪੀ ਤੇ ਉਨ੍ਹਾਂ ਦੀ ਪਤਨੀ ਸ਼ਿਵਾ ਨੂੰ ਪਟਨਾ ਮੈਡੀਕਲ ਕਾਲਜ ਤੇ ਹਸਪਤਾਲ (ਪੀਐੱਮਸੀਐੱਚ) ਦੇ ਡਾਕਟਰਾਂ ਨੇ 14 ਦਿਨਾਂ ਦੀ ਆਬਜ਼ਰਵੇਸ਼ਨ 'ਤੇ ਰੱਖਿਆ ਹੈ, ਇਸ ਲਈ ਉਨ੍ਹਾਂ ਦੀ ਛੁੱਟੀ ਵਧਾਈ ਗਈ ਹੈ। ਦੱਸ ਦੇਈਏ ਕਿ ਵਿਆਹ ਤੋਂ ਬਾਅਦ ਪਤਨੀ ਸ਼ਿਵਾ ਨਾਲ ਰਾਂਚੀ ਦੇ ਸਿਟੀ ਐੱਸਪੀ ਇਟਲੀ ਘੁੰਮਣ ਗਏ ਸਨ। ਸ਼ਨਿਚਰਵਾਰ ਨੂੰ ਜਿਉਂ ਹੀ ਉਹ ਪਟਨਾ ਵਾਪਸ ਆਏ, ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਜਾਂਚ ਲਈ ਰੋਕ ਲਿਆ ਗਿਆ। ਸਿਟੀ ਐੱਸਪੀ ਤੇ ਉਨ੍ਹਾਂ ਦੀ ਪਤਨੀ ਨੂੰ ਪੀਐੱਮਸੀਐੱਚ ਦੇ ਆਇਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਜੋੜੇ ਦੇ ਪਟਨਾ ਪੁਹੰਚਣ ਤੋਂ ਬਾਅਦ ਸਿਹਤ ਵਿਭਾਗ ਨੂੰ ਜਿਉਂ ਹੀ ਸੂਚਨਾ ਮਿਲੀ ਕਿ ਇਹ ਲੋਕ ਇਟਲੀ ਤੋਂ ਪਹੁੰਚੇ ਹਨ, ਤੁਰੰਤ ਇਹਤਿਆਤ ਦੇ ਤੌਰ 'ਤੇ ਉਨ੍ਹਾਂ ਨੂੰ ਪੀਐੱਮਸੀਐੱਚ ਲਿਜਾਇਆ ਗਿਆ ਸੀ।

ਦਿੱਲੀ ਤੋਂ ਪਰਤੀ ਗਰਭਵਤੀ ਨੂੰ ਸਹੁਰੇ-ਪੇਕੇ ਘਰ ਪਨਾਹ ਦੇਣ ਤੋਂ ਇਨਕਾਰ

ਕੋਰੋਨਾ ਦਾ ਖ਼ੌਫ ਲੋਕਾਂ 'ਚ ਇਸ ਕਦਰ ਭਰ ਗਿਆ ਹੈ ਕਿ ਉਹ ਬਾਹਰੋਂ ਆਉਣ ਵਾਲੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਘਰ 'ਚ ਵੜਨ ਨਹੀਂ ਦੇ ਰਹੇ। ਗਿਰੀਡੀਹ ਜ਼ਿਲ੍ਹੇ ਦੇ ਜਮੂਆ ਤੇ ਦੇਵਰੀ 'ਚ ਦਿੱਲੀ ਤੋਂ ਪਰਤੀ ਇਕ ਗਰਭਵਤੀ ਨੂੰ ਨਾ ਤਾਂ ਉਸ ਦੇ ਸਹੁਰਾ ਪਰਿਵਾਰ ਵਾਲੇ ਘਰ 'ਚ ਐਂਟਰੀ ਦੇ ਰਹੇ ਹਨ ਤੇ ਨਾ ਹੀ ਪੇਕੇ ਵਾਲੇ। ਦੋਵਾਂ ਜਗ੍ਹਾ 'ਤੇ ਔਰਤਾਂ ਨੂੰ ਦੋ ਟੁੱਕ ਕਹਿ ਦਿੱਤਾ ਗਿਆ ਹੈ ਕਿ ਪਹਿਲਾਂ ਕੋਰੋਨਾ ਵਾਇਰਸ ਦੀ ਜਾਂਚ ਕਰਵਾਓ, ਉਦੋਂ ਹੀ ਐਂਟਰੀ ਮਿਲੇਗੀ। ਇਸ ਔਰਤ ਨੂੰ ਲੈ ਕੇ ਉਸ ਦਾ ਪਤੀ ਭਟਕ ਰਿਹਾ ਹੈ। ਸਿਹਤ ਵਿਭਾਗ ਅਲਰਟ ਹੋ ਗਿਆ ਹੈ। ਜਮੂਆ ਹਿੱਸੇ ਦੀ ਇਰ ਔਰਤ ਆਪਣੇ ਪਤੀ ਨਾਲ ਦਿੱਲੀ ਰਹਿ ਰਹੀ ਹੈ। ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਪਤੀ-ਪਤਨੀ ਐਤਵਾਰ ਸਵੇਰੇ ਦਿੱਲੀ ਤੋਂ ਆਪਣੇ ਘਰ ਪਰਤੇ। ਘਰ ਵਾਲਿਆਂ ਨੂੰ ਜਿਉਂ ਹੀ ਪਤਾ ਚੱਲਿਆ ਕਿ ਔਰਤ ਨੂੰ ਸਰਦੀ-ਜ਼ੁਕਾਮ ਹੈ, ਉਸ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਔਰਤ ਆਪਣੇ ਪਤੀ ਨਾਲ ਪੇਕੇ ਦੇਵਰੀ ਪਹੁੰਚੀ। ਪੇਕੇ ਵਾਲਿਆਂ ਨੇ ਵੀ ਇਸ ਨੂੰ ਘਰ ਰੱਖਣ ਤੋਂ ਇਨਕਾਰ ਕਰ ਦਿੱਤਾ।

Posted By: Seema Anand