ਜੇਐੱਨਐੱਨ, ਨਵੀਂ ਦਿੱਲ਼ੀ : ਕੋਰੋਨਾ ਵਾਇਰਸ ਦੇ ਸੰਕ੍ਰਮਣ ਦੀ ਲਪੇਟ 'ਚ ਹੁਣ ਇਸ ਲੜਾਈ 'ਚ ਆਪਣਾ ਅਹਿਮ ਯੋਗਦਾਨ ਦੇਣ ਵਾਲੇ ਯੋਧਾ ਵੀ ਆਉਂਦੇ ਜਾ ਰਹੇ ਹਨ। ਇਸ ਸਖ਼ਤੀ 'ਚ ਮਿਊਰ ਵਿਹਾਰ ਸਥਿਤ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ 31ਵੀਂ ਬਟਾਲੀਅਨ ਦੇ 122 ਜਵਾਨ ਕੋਰੋਨਾ ਪਾਜ਼ੇਟਿਵ ਪਾਏ ਜਾ ਚੁੱਕੇ ਹਨ। ਸ਼ਨਿਚਰਵਾਰ ਨੂੰ 76 ਜਵਾਨ ਕੋਰੋਨਾ ਪਾਜ਼ੇਟਿਵ ਮਿਲੇ ਹਨ ਜਦਕਿ ਸ਼ੁੱਕਰਵਾਰ ਨੂੰ 12 ਹੋਰ ਜਵਾਨ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਪਾਏ ਗਏ ਸਨ।

ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਇਨ੍ਹਾਂ ਸਾਰਿਆਂ ਦੀ ਕੋਰੋਨਾ ਦੀ ਜਾਂਚ ਰਿਪੋਰਟ ਆਈ, ਇਸ ਨਾਲ ਹੀ ਇਸ ਬਟਾਲੀਅਨ 'ਚ ਸੰਕ੍ਰਮਿਤ ਜਵਾਨਾਂ ਦੀ ਗਿਣਤੀ 64 ਹੋ ਗਈ ਹੈ। ਕੁਝ ਦਿਨ ਪਹਿਲਾਂ ਹੀ ਬਟਾਲੀਅਨ ਦੇ 112 ਜਵਾਨਾਂ ਦਾ ਕੋਰੋਨਾ ਟੈਸਟ ਹੋਇਆ ਸੀ, ਸ਼ੁੱਕਰਵਾਰ ਨੂੰ ਉਨ੍ਹਾਂ ਦੀ ਜਾਂਚ ਰਿਪੋਰਟ ਆਈ। ਇਸ ਨਾਲ 12 ਜਵਾਨਾਂ ਦੀ ਰਿਪੋਰਟ ਪਾਜ਼ੇਟਿਵ ਆਈ। ਇਨ੍ਹਾਂ ਸਾਰਿਆਂ 'ਚ ਕੋਰੋਨਾ ਦੇ ਲੱਛਣ ਸਾਹਮਣੇ ਆਉਣ ਲੱਗੇ ਸਨ, ਸੀਆਰਪੀਐੱਫ ਨੇ 12 ਜਵਾਨਾਂ ਨੂੰ ਦਿੱਲੀ ਦੇ ਵੱਖ-ਵੱਖ ਹਸਪਤਾਲਾਂ 'ਚ ਇਲਾਜ ਲਈ ਭਰਤੀ ਕਰਵਾਇਆ ਹੈ।

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਸੰਕ੍ਰਮਣ ਦੀ ਲਪੇਟ 'ਚ ਸਰਕਾਰੀ ਮੁਲਾਜ਼ਮ, ਡਾਕਟਰ ਤੇ ਨਰਸ ਦੇ ਨਾਲ ਹੁਣ ਯੋਧਾ ਵੀ ਨਜ਼ਰ ਆ ਰਹੇ ਹਨ। ਦਿੱਲੀ 'ਚ ਹੀ 30 ਤੋਂ ਜ਼ਿਆਦਾ ਡਾਕਟਰ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋ ਚੁੱਕੇ ਹਨ। ਸੰਕ੍ਰਮਣ ਦੇ ਸ਼ਿਕਾਰ ਹੋਏ ਨਰਸਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ। ਇਸ ਦੇ ਚਲੱਦਿਆਂ ਕਈ ਹਸਪਤਾਲਾਂ ਨੂੰ ਬੰਦ ਤਕ ਕਰਨਾ ਪੈ ਰਿਹਾ ਹੈ।

Posted By: Tejinder Thind