ਨੀਲੂ ਰੰਜਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ਅਗਲੇ ਦਸ ਦਿਨਾਂ 'ਚ ਭਾਰਤ ਲਈ ਸਭ ਤੋਂ ਜ਼ਿਆਦਾ ਚੁਣੌਤੀਆਂ ਵਾਲੀ ਸਾਬਤ ਹੋ ਸਕਦੀ ਹੈ। ਆਈਸੀਐੱਮਆਰ ਦੇ ਖੋਜਕਾਰਾਂ ਅਨੁਸਾਰ 30 ਅਪ੍ਰੈਲ ਤਕ ਵਾਇਰਸ ਦਾ ਪ੍ਰਸਾਰ ਤੇਜ਼ ਵਿਖੇਗਾ ਤੇ ਇਸ ਲਿਹਾਜ਼ ਨਾਲ ਰੋਜ਼ਾਨਾ ਸੰਕ੍ਰਮਣ ਦੀ ਗਿਣਤੀ ਵੀ ਵਧੇਗੀ। ਭਾਵ ਭਾਰਤ 'ਚ ਕੋਰੋਨਾ ਵਾਇਰਸ ਆਪਣੇ ਚਰਮ ਸੀਮਾ 'ਤੇ ਹੋਵੇਗਾ ਪਰ ਉਸ ਤੋਂ ਬਾਅਦ ਗ੍ਰਾਫ਼ ਹੇਠਾਂ ਆਉਣ ਲੱਗੇਗਾ। ਇਹੀ ਕਾਰਨ ਹੈ ਕਿ ਜਿਹੜੇ ਜ਼ਿਲ੍ਹਿਆਂ 'ਚ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਉਥੇ ਦੀ ਕਮਾਨ ਕੇਂਦਰ ਸਰਕਾਰ ਨੇ ਆਪਣੇ ਹੱਥਾਂ 'ਚ ਲੈ ਲਈ ਤੇ ਇਸ ਲਈ ਛੇ ਅੰਤਰ ਮੰਤਰਾਲੀ ਮਹਿਰਾਂ ਟੀਮਾਂ ਦਾ ਗਠਨ ਕਰ ਦਿੱਤਾ ਹੈ। ਇਸ ਨਾਲ ਦੋ-ਦੋ ਮਹਾਰਾਸ਼ਟਰ ਤੇ ਪੱਛਮੀ ਬੰਗਾਲ ਲਈ ਹੈ ਤੇ ਇਕ ਇਕ ਮੱਧ ਪ੍ਰਦੇਸ਼ ਤੇ ਰਾਜਸਥਾਨ ਲਈ ਬਣਾਈ ਗਈ ਹੈ।

ਇਸ 'ਚ ਵਧੀਕ ਸਕੱਤਰ ਪੱਧਰ ਦੇ ਅਧਿਕਾਰੀ ਹੋਣਗੇ ਤਾਂਕਿ ਸੀਨੀਅਰਤਾ ਦੇ ਆਧਾਰ 'ਤੇ ਉਹ ਠੋਸ ਫ਼ੈਸਲਾ ਲੈ ਸਕਣ।

ਆਈਸੀਐੱਮਅਰ ਦੇ ਇਕ ਸੀਨੀਅਰ ਖੋਜਕਾਰ ਦੇ ਅਨੁਸਾਰ ਹੁਣ ਤਕ ਟ੍ਰੇਂਡ ਦੇ ਆਧਾਰ 'ਤੇ ਕੀਤੇ ਗਏ ਮੁਲਾਂਕਣ ਤੋਂ ਸਾਫ਼ ਸੰਕੇਤ ਮਿਲ ਰਿਹਾ ਹੈ ਕਿ ਭਾਰਤ 'ਚ ਕੋਰੋਨਾ ਵਾਇਰਸ ਦਾ ਫੈਲਾਅ ਆਪਣੇ ਉਚ ਪੱਧਰ 'ਤੇ ਜਾਵੇਗਾ।

ਸਿਹਤ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਆਈਸੀਐੱਮਆਰ ਦੇ ਮੁਲਾਂਕਣ ਦਾ ਸਮਰਥਨ ਕਰਦਿਆਂ ਕਿਹਾ ਕਿ ਅਗਲੇ ਦੋ-ਤਿੰਨ ਦਿਨ 'ਚ ਸਥਿਤੀ ਹੋਰ ਵੀ ਸਾਫ਼ ਹੋ ਜਾਵੇਗੀ। ਦਰਅਸਲ 'ਪੀਕ' ਤੇ ਪਹੁੰਚਣ ਦਾ ਅਰਥ ਇਹ ਹੈ ਕਿ ਭਾਰਤ ਇਸ ਦਾ ਮੁਲਾਂਕਣ ਕਰਨ ਲਈ ਪੂਰੀ ਤਰ੍ਹਾਂ ਹੋਵੇਗਾ ਤੇ ਹੁਣ ਕਦਮ ਕਿਸ ਦਿਸ਼ਾ 'ਚ ਚੁੱਕਣੇ ਚਾਹੀਦੇ ਹਨ। ਰੋਜ਼ਾਨਾ ਸੰਕ੍ਰਮਣ ਦੀ ਗਤੀ ਤੇਜ਼ ਵਿਖੇਗੀ ਪਰ ਨੰਬਰ ਦੁੱਗਣਾ ਹੋਣ 'ਚ ਵਕਤ ਲੱਗੇਗਾ। ਇਸ ਦਰਮਿਆਨ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵੀ ਵਧੇਗੀ।

ਕੋਰੋਨਾ ਖ਼ਿਲਫ਼ਾ ਜੰਗ 'ਚ ਮਿਲ ਰਹੀ ਸਫਲਤਾ ਦਰਮਿਆਨ ਕੁੱਝ ਸੂਬਿਆਂ 'ਚ ਮਰੀਜ਼ਾਂ ਦੀ ਤੇਜ਼ੀ ਨਾਲ ਵਧਦੀ ਗਿਣਤੀ ਨੇ ਚਿੰਤਾ ਵੀ ਵਧਾ ਦਿੱਤੀ ਹੈ। ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਗੰਭੀਰ ਸਥਿਤੀ ਵਾਲੇ ਸੂਬਿਆਂ ਤੇ ਜ਼ਿਲ੍ਹਿਆਂ 'ਚ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਯਕੀਨੀ ਕਰਨ ਦੀ ਕਮਾਨ ਆਪਣੇ ਹੱਥਾਂ 'ਚ ਲੈ ਲਈ ਹੈ। ਗ੍ਰਹਿ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਦੇ ਮੁੰਬਈ ਦੇ ਪੂਣੇ, ਪੱਛਮੀ ਬੰਗਾਲ ਦੇ ਕੋਲਕਾਤਾ, ਹਾਵੜਾ, ਮੇਦਨੀਪੁਰ ਪੂਰਬ, 24 ਪਰਗਨਾ ਉੱਤਰ , ਦਾਰਜੀਲਿੰਗ, ਕਾਲਿਮਪੋਂਗ ਤੇ ਜਲਪਾਈਗੁਡੀ, ਮੱਧ ਪ੍ਰਦੇਸ਼ ਦੇ ਇੰਦੌਰ ਤੇ ਰਾਜਸਥਾਨ ਦੇ ਜੈਪੁਰ 'ਚ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ।

ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਲਾਕਡਾਊਨ ਦੇ ਬਾਵਜੂਦ ਇਨ੍ਹਾਂ ਸਥਾਨਾਂ 'ਤੇ ਸਥਿਤੀ ਵਿਗੜਣ ਦੇ ਪਿੱਛੇ ਦਾ ਮੁੱਖ ਕਾਰਨ ਇਥੇ ਸੋਸ਼ਲ ਡਿਸਟੈਂਸਿੰਗ ਤੇ ਲੋਕਾਂ ਦੀ ਆਵਾਜਾਈ ਰੋਕਣ ਦੇ ਦਿਸ਼ਾ-ਨਿਰਦੇਸ਼ਾਂ ਦੇ ਉਲੰਘਣ ਦੀ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਕੇਂਦਰ ਸਰਕਾਰ ਛੇ ਅੰਤਰ ਮੰਤਰਾਲੇ ਟੀਮ ਗਠਿਤ ਇਨ੍ਹਾਂ ਇਲਾਕਿਆਂ 'ਚ ਭੇਜਣ ਦਾ ਫ਼ੈਸਲਾ ਕੀਤਾ ਹੈ। ਇਨ੍ਹਾਂ 'ਚ ਇਕ-ਇਕ ਟੀਮ ਮੱਧ ਪ੍ਰਦੇਸ਼ ਤੇ ਰਾਜਸਥਾਨ 'ਚ ਤੇ ਦੋ-ਦੋ ਟੀਮਾਂ ਮਹਾਰਾਸ਼ਟਰ ਤੇ ਪੱਛਮੀ ਬੰਗਾਲ 'ਚ ਭੇਜੀ ਜਾਵੇਗੀ। ਕੇਂਦਰ ਸਰਕਾਰ ਦੇ ਵਧੀਕ ਸਕੱਤਰ ਵਰਗੇ ਸੀਨੀਅਰ ਅਧਿਕਾਰੀ ਦੀ ਅਗਵਾਈ 'ਚ ਟੀਮ ਭੇਜਣ ਦਾ ਮਤਲਬ ਸਾਫ਼ ਹੈ ਕਿ ਸੀਨੀਅਰਤਾ 'ਚ ਸੂਬੇ ਨੂੰ ਕੋਈ ਵੀ ਅਧਿਕਾਰੀ ਉਸ ਦੇ ਸਾਹਮਣੇ ਨਹੀਂ ਹੋਵੇਗਾ ਤੇ ਉਸ ਦੇ ਆਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਯਕੀਨੀ ਕਰਨਾ ਹੋਵੇਗਾ।

Posted By: Susheel Khanna