ਨਵੀਂ ਦਿੱਲੀ, ਪੀਟੀਆਈ : ਮੁੰਬਈ ਦੇ ਇਕ ਵਿਅਕਤੀ ਨੇ ਕੋਰੋਨਾ ਨਾਲ ਮਰੇ ਲੋਕਾਂ ਨੂੰ ਆਪਣੇ ਘਰ ਦੇ ਨੇੜੇ ਕਬਰਸਤਾਨ 'ਚ ਦਫ਼ਨਾਉਣ ਦਾ ਵਿਰੋਧ ਕਰਦੇ ਹੋਏ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਜਮੀਅਤ ਉਲਮਾ-ਏ-ਹਿੰਦ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਇਸ ਮਾਮਲੇ 'ਤੇ ਧਿਆਨ ਦੇਣ ਮੰਗ ਕੀਤੀ ਹੈ। ਦੱਸ ਦੇਈਏ ਕਿ ਮੁੰਬਈ ਨਿਵਾਸੀ ਪ੍ਰਦੀਪ ਘਾਂੜੀ ਨੇ ਬਾਂਦਰਾ ਪੱਛਮੀ ਸਥਿਤ ਕਬਰਸਤਾਨ 'ਚ ਕੋਰੋਨਾ ਮਹਾਮਾਰੀ ਨਾਲ ਮਰੇ ਲੋਕਾਂ ਨੂੰ ਦਫ਼ਨਾਉਣ ਖ਼ਿਲਾਫ਼ ਬੰਬੇ ਹਾਈ ਕਰੋਟ 'ਚ ਪਟੀਸ਼ਨ ਦਾਇਰ ਕੀਤੀ ਸੀ।

ਪ੍ਰਦੀਪ ਦਾ ਘਾਂੜੀ ਦਾ ਕਹਿਣਾ ਹੈ ਕਿ ਇਸ ਨਾਲ ਕਬਰਸਤਾਨ ਨੇੜਲੇ ਇਲਾਕਿਆਂ 'ਚ ਸੰਕ੍ਰਮਣ ਫੈਲਣ ਦਾ ਖ਼ਤਰਾ ਹੈ ਪਰ ਬੰਬ ਹਾਈ ਕੋਰਟ ਨੇ ਉਸ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਇਸ ਖ਼ਿਲਾਫ਼ ਉਨ੍ਹਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਸ ਦੀ ਪਟੀਸ਼ਨ 'ਤੇ ਜਸਟਿਸ ਆਰਐੱਫ ਨਰੀਮਨ ਤੇ ਇੰਦਰਾ ਬੈਨਰਜੀ ਦੇ ਬੈਂਚ ਚਾਰ ਮਈ ਨੂੰ ਸੁਣਵਾਈ ਕਰੇਗੀ। ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਲਾਕਡਾਊਨ ਦੌਰਾਨ ਵੀਡੀਓ ਲਿੰਕ ਦੇ ਮਾਧਿਅਮ ਰਾਹੀਂ ਸੁਣਵਾਈ ਕਰ ਰਹੀ ਹੈ। ਅਦਾਲਤ ਦਾ ਕਹਿਣਾ ਹੈ ਕਿ ਇਸ ਮਹਾਮਾਰੀ ਦੇ ਦੌਰ 'ਚ ਨਿਆਂ ਦੀ ਵਿਵਸਥਾ ਨੂੰ ਰੋਕਿਆ ਨਹੀਂ ਜਾ ਸਕਦਾ। ਪਿਛਲੇ 24 ਘੰਟਿਆਂ 'ਚ 71 ਲੋਕਾਂ ਦੀ ਜਾਨ ਗਈ ਤੇ 2411 ਨਵੇਂ ਕੇਸ ਸਾਹਮਣੇ ਆਏ ਤੇ ਸੰਕ੍ਰਮਿਤਾਂ ਦੀ ਗਿਣਤੀ 37,776 ਹੋ ਗਈ ਹੈ ਜਦਕਿ ਮ੍ਰਿਤਕਾਂ ਦਾ ਅੰਕੜਾ 1,223 'ਤੇ ਪਹੁੰਚ ਗਿਆ ਹੈ।

Posted By: Rajnish Kaur