ਜੇਐੱਨਐੱਨ, ਬੀਜਿੰਗ : ਚੀਨ ਦੇ ਰਾਸ਼ਟਰਪਤੀ ਸਿਹਤ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਐਲ਼ਾਨ ਕੀਤਾ ਕਿ ਉਨ੍ਹਾਂ ਵੱਲੋਂ ਕੋਰੋਨਾ ਵਾਇਰਸ ਨੂੰ ਇਕ ਸਥਾਨਕ ਅਧਿਕਾਰਤ ਨਾਂ, Novel Coronavirus Pneumonia ਦਿੱਤਾ ਗਿਆ ਹੈ। ਦੱਖਣੀ ਚੀਨ ਮੋਰਨਿੰਗ ਪੋਸਟ ਅਖ਼ਬਾਰ ਦੀ ਰਿਪੋਰਟ ਮੁਤਾਬਿਕ, ਕਮਿਸ਼ਨ ਨੇ ਸ਼ਨਿਚਰਵਾਰ ਨੂੰ ਰਿਪੋਰਟਰ ਸੰਮੇਲਨ 'ਚ ਨਵੇਂ ਨਾਂ ਦਾ ਐਲਾਨ ਕੀਤਾ ਤੇ ਕਿਹਾ ਕਿ ਇਸ ਨੂੰ ਚੀਨ 'ਚ ਸਰਕਾਰੀ ਵਿਭਾਗਾਂ ਤੇ ਸੰਗਠਨਾਂ ਵੱਲੋਂ ਅਪਣਾਇਆ ਜਾਣਾ ਚਾਹੀਦਾ।

ਨਵੇਂ ਵਾਇਰਸ ਦੇ ਨਾਮਕਰਨ ਦਾ ਫ਼ੈਸਲਾ ਇੰਟਰਨੈਸ਼ਨਲ ਕਮੇਟੀ ਆਨ ਟੈਕਸੋਨਾਮੀ ਆਫ ਵਾਇਰਸ ਨੇ ਕੀਤਾ ਹੈ। ਦੱਸਿਆ ਗਿਆ ਕਿ ਵਿਗਿਆਨਕ ਮੈਗਜੀਨਾਂ ਲਈ ਨਾਂ ਪ੍ਰਸਤੁਤ ਕੀਤਾ ਗਿਆ ਹੈ ਤੇ ਜਲਦ ਹੀ ਇਸ ਦਾ ਐਲਾਨ ਹੋਣ ਦੀ ਉਮੀਦ ਹੈ। ਤਾਜ਼ਾ ਜਾਣਕਾਰੀ ਮੁਤਾਬਿਕ, ਇਸ ਖ਼ਤਰਨਾਕ ਵਾਇਰਸ ਨਾਲ ਹੁਣ ਤਕ ਚੀਨ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 723 ਹੋ ਗਈ ਹੈ। 34,958 ਸੰਕ੍ਰਮਿਤ ਮਾਮਲੇ ਸਾਹਮਣੇ ਆ ਚੁੱਕੇ ਹਨ।

Posted By: Amita Verma