ਨਈ ਦੁਨੀਆ, ਭੋਪਾਲ : ਪੱਤਰਕਾਰਾਂ ਨੂੰ ਕੋਰੋਨਾ ਯੋਧੇ ਐਲਾਨਣ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਉਨ੍ਹਾਂ ਦੇ ਇਲਾਜ ਦੀ ਜ਼ਿੰਮੇਵਾਰ ਵੀ ਲੈ ਲਈ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਪਿ੍ਰੰਟ, ਇਲੈਕਟ੍ਰਾਨਿਕ ਤੇ ਡਿਜੀਟਲ ਮੀਡੀਆ ਦੇ ਕੋਰੋਨਾ ਪੀੜਤ ਦੇ ਮਨਜ਼ੂਰਸ਼ੁਦਾ ਤੇ ਗ਼ੈਰ-ਮਨਜ਼ੂਰਸ਼ੁਦਾ ਪੱਤਰਕਾਰਾਂ ਦਾ ਇਲਾਜ ਸਰਕਾਰ ਕਰਵਾਏਗੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਇਲਾਜ ਦੀ ਜ਼ਿੰਮੇਵਾਰੀ ਵੀ ਸਰਕਾਰ ਲਵੇਗੀ। ਹੁਣ ਕੋਰੋਨਾ ਪੀੜਤ ਪੱਤਰਕਾਰਾਂ ਦਾ ਇਲਾਜ ਸਰਕਾਰੀ ਤੇ ਸਮਝੌਤੇ ਤਹਿਤ ਆਉਣ ਵਾਲੇ ਹਸਪਤਾਲਾਂ 'ਚ ਮੁਫ਼ਤ ਹੋਵੇਗਾ। ਜ਼ਿਕਰਯੋਗ ਹੈ ਕਿ ਸਰਕਾਰ ਪਹਿਲਾਂ ਤੋਂ ਹੀ ਮਨਜ਼ੂਰਸ਼ੁਦਾ ਤੇ ਗ਼ੈਰ-ਮਨਜ਼ੂਰਸ਼ੁਦਾ ਪੱਤਰਕਾਰਾਂ ਨੂੰ ਸਿਹਤ ਬੀਮਾ ਯੋਜਨਾ ਦਾ ਲਾਭ ਦੇ ਰਹੀ ਹੈ। ਬਿਮਾਰੀ ਤੇ ਦੁਰਘਟਨਾ ਦੀ ਸਥਿਤੀ 'ਚ ਸਰਕਾਰ ਪੱਤਰਕਾਰ ਕਲਿਆਣ ਯੋਜਨਾ ਰਾਹੀਂ ਸਹਾਇਤਾ ਵੀ ਕਰ ਰਹੀ ਹੈ।