v>Covid Vaccine : ਦੇਸ਼ ਵਿਚ ਇਕ ਹੋਰ ਕੋਰੋਨਾ ਵੈਕਸੀਨ ਨੂੰ ਲਾਉਣ ਦੀ ਇਜਾਜ਼ਤ ਮਿਲਣ ਨਾਲ ਸਰਕਾਰ ਨੂੰ ਲੋਕਾਂ ਨੂੰ ਘਰ ਘਰ ਜਾ ਕੇ ਵੈਕਸੀਨ ਲਾਉਣ ਦੀ ਤਿਆਰੀ ਕਰ ਰਹੀ ਹੈ। ਭਾਵ ਸਪੁਤਨਿਕ 5 ਕੋਰੋਨਾ ਵੈਕਸੀਨ ਨੂੰ ਇਜਾਜ਼ਤ ਮਿਲਣ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲਾ ਇਸ ਪਹਿਲੂ ’ਤੇ ਵਿਚਾਰ ਕਰ ਰਿਹਾ ਹੈ ਕਿ ਦੇਸ਼ ਵਿਚ ਘਰ ਘਰ ਜਾ ਕੇ ਕੋਰੋਨਾ ਦੀ ਵੈਕਸੀਨੇਸ਼ਨ ਕੀਤੀ ਜਾਵੇ। ਦੇਸ਼ ਵਿਚ ਸਪੁਤਨਿਕ 5 ਵੈਕਸੀਨ ਕੁਝ ਦਿਨਾਂ ਵਿਚ ਆ ਜਾਵੇਗੀ। ਫਿਰ ਸਰਕਾਰ ਇਸ ਪਹਿਲੂ ’ਤੇ ਵੀ ਵਿਚਾਰ ਕਰ ਸਕਦੀ ਹੈ। ਦੇਸ਼ ਵਿਚ ਲਗਾਤਾਰ ਕੋਰੋਨਾ ਘਾਤਕ ਰੂਪ ਧਾਰਨ ਕਰ ਰਿਹਾ ਹੈ। ਮਾਮਲੇ ਵੀ ਵੱਧ ਰਹੇ ਹਨ ਤੇ ਮੌਤ ਦਰ ਵੀ ਵੱਧ ਰਹੀ ਹੈ। ਭਾਵੇਂ ਕਿ ਹੁਣ ਤਕ 10 ਕਰੋਡ਼ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ ਪਰ ਅਜੇ ਵੀ ਵੱਡੀ ਆਬਾਦੀ ਨੂੰ ਵੈਕਸੀਨੇਸ਼ਨ ਕਰਨਾ ਬਾਕੀ ਹੈ।

Posted By: Tejinder Thind