ਜੇਐੱਨਐੱਨ, ਨਵੀਂ ਦਿੱਲੀ : 60 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗਾਂ ਤੇ 45 ਤੋਂ 60 ਸਾਲ ਦੇ ਵਿਚਕਾਰ ਗੰਭੀਰ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੇ ਕਈ ਬਦਲ ਮੁਹੱਈਆ ਹੋਣਗੇ। ਉਹ ਖ਼ੁਦ ਵੀ ਕੋਵਿਨ ਪਲੇਟਫਾਰਮ 'ਤੇ ਰਜਿਸਟ੍ਰੇਸ਼ਨ ਕਰ ਕੇ ਵੈਕਸੀਨ ਲਗਾਉਣ ਦਾ ਦਿਨ ਤੇ ਜਗ੍ਹਾ ਚੁਣ ਸਕਦੇ ਹਨ। ਪਹਿਲਾਂ ਰਜਿਸਟ੍ਰੇਸ਼ਨ ਨਾ ਕਰਵਾ ਸਕਣ ਵਾਲੇ ਬਜ਼ੁਰਗ ਆਪਣੇ ਨਜ਼ਦੀਕੀ ਵੈਕਸੀਨ ਸੈਂਟਰ ਜਾ ਕੇ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਵੈਕਸੀਨ ਲੈ ਸਕਦੇ ਹਨ। ਇਸ ਤੋਂ ਇਲਾਵਾ ਆਸ਼ਾ ਵਰਕਰਾਂ ਤੇ ਹੋਰ ਸਿਹਤ ਮੁਲਾਜ਼ਮਾਂ 'ਤੇ ਵੀ ਆਪੋ-ਆਪਣੇ ਇਲਾਕਿਆਂ 'ਚ ਰਹਿ ਰਹੇ ਬਜ਼ੁਰਗਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਵੈਕਸੀਨ ਸੈਂਟਰ ਲਿਆਉਣ ਦੀ ਜ਼ਿੰਮੇਵਾਰੀ ਹੋਵੇਗੀ।

ਇੰਜ ਕਰਵਾਓ ਰਜਿਸਟ੍ਰੇਸ਼ਨ

  • Cowin 2.0 App 'ਤੇ ਹਾਲੀ ਵੀ ਕੰਮ ਹੋ ਰਿਹਾ ਹੈ। ਟੀਕਾ ਲਗਵਾਉਣ ਵਾਲੇ ਦੀ ਪਛਾਣ ਦੇ ਨਾਲ ਹੀ ਜਿਨ੍ਹਾਂ ਨਿਜੀ ਜਾਂ ਸਰਕਾਰੀ ਹਸਪਤਾਲਾਂ 'ਚ ਟੀਕਾਕਰਨ ਦੀ ਸਹੂਲਤ ਦਿੱਤੀ ਜਾਣੀ ਹੈ, ਉਨ੍ਹਾਂ ਦੀ ਲਿਸਟਿੰਗ ਦਾ ਕੰਮ ਚੱਲ ਰਿਹਾ ਹੈ। ਹੁਣ ਤਕ ਦੀ ਜਾਣਕਾਰੀ ਮੁਤਾਬਿਕ, ਸਰਕਾਰੀ ਹਸਪਤਾਲਾਂ 'ਚ ਟੀਕਾਕਰਨ ਪੂਰੀ ਤਰ੍ਹਾਂ ਮੁਫ਼ਤ ਰਹੇਗਾ। ਸਿਹਤ ਮੰਤਰਾਲੇ ਮੁਤਾਬਿਕ, ਜਿਹੜੇ ਲੋਕ ਨਿੱਜੀ ਹਸਪਤਾਲ 'ਚ ਟੀਕਾ ਲਗਵਾਉਣਗੇ, ਉਨ੍ਹਾਂ ਨੂੰ ਪਹਿਲਾਂ ਤੈਅ ਫੀਸ ਜਮ੍ਹਾਂ ਕਰਵਾਉਣੀ ਪਵੇਗੀ।
  • ਦੱਸ ਦੇਈਏ ਕਿ 1 ਮਾਰਚ ਤੋਂ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਤੇ 45 ਸਾਲ ਤੋਂ ਜ਼ਿਆਦਾ ਉਮਰ ਦੇ ਜ਼ਰੂਰਤ ਮਰੀਜ਼ਾਂ ਨੂੰ ਇਹ ਟੀਕਾ ਲਗਾਇਆ ਜਾਵੇਗਾ। ਇਸ ਤਰ੍ਹਾਂ ਇਸ ਪੜਾਅ 'ਚ 27 ਕਰੋੜ ਲੋਕਾਂ ਨੂੰ ਟੀਕਾ ਲਗਾਉਣ ਦਾ ਟੀਚਾ ਹੈ।
  • Cowin 2.0 App 'ਤੇ ਆਸਾਨੀ ਨਾਲ ਰਜਿਸਟ੍ਰੇਸ਼ਨ ਕੀਤੀ ਜਾ ਸਕਦੀ ਹੈ। ਇਸ ਦੇ ਲਈ ਐਪ ਨੂੰ ਮੋਬਾਈਲ 'ਚ ਡਾਊਨਲੋਡ ਕਰਨਾ ਪਵੇਗਾ। ਐਪ ਸਟੋਰ ਤੋਂ ਇਲਾਵਾ ਆਰੋਗਿਯਾ ਸੇਤੂ ਵਰਗੀ ਸਰਕਾਰੀ ਆਈਟੀ ਐਪਲੀਕੇਸ਼ਨਜ਼ 'ਤੇ ਵੀ ਇਹ ਮਿਲੇਗਾ। ਇਸ ਵਿਚ ਦੇਸ਼ ਭਰ ਦੇ ਕੋਰੋਨਾ ਵੈਕਸੀਨੇਸ਼ਨ ਸੈਂਟਰਸ ਦੀ ਲਿਸਟ ਹੋਵੇਗੀ। ਨਾਲ ਹੀ ਟੀਕਾਕਰਨ ਦੀ ਉਪਲਬਧ ਤਰੀਕ ਤੇ ਸਮਾਂ ਵੀ ਦਿੱਤਾ ਗਿਆ ਹੋਵੇਗਾ।
  • ਲੋਗ ਆਨ ਸਾਈਟ ਰਜਿਸਟ੍ਰੇਸ਼ਨ ਵੀ ਕਰਨਾ ਸਕਦੇ ਹੋ। ਯਾਨੀ ਟੀਕਾਕਰਨ ਕੇਂਦਰ 'ਤੇ ਜਾ ਕੇ ਰਜਿਸਟ੍ਰੇਸ਼ਨ। ਇਸ ਦੇ ਲਈ ਤੈਆਰੀ ਕੀਤੀ ਜਾ ਰਹੀ ਹੈ। ਅਜਿਹੇ ਕਰੀਬ ਤਿੰਨ ਲੱਖ ਕਮਿਊਨਿਟੀ ਸੈਂਟਰ ਬਣਾਏ ਜਾ ਰਹੇ ਹਨ। ਇਸ ਨਾਲ ਉਨ੍ਹਾਂ ਲੋਕਾਂ ਨੂੰ ਮਦਦ ਮਿਲੇਗੀ ਜੋ ਮੋਬਾਈਲ ਜਾਂ ਆਨਲਾਈਨ ਸਿਸਟ ਤੋਂ ਵਾਕਿਫ਼ ਨਹੀਂ ਹਨ। ਸੂਬਿਆਂ ਤੇ ਕੇਂਦਰ ਸਾਸਿਤ ਪ੍ਰਦੇਸ਼ਾਂ ਨੂੰ Cowin 2.0 App ਦੇ ਨਵੇਂ ਐਡੀਸ਼ਨ ਬਾਰੇ ਦੱਸਿਆ ਜਾ ਚੁੱਕਾ ਹੈ। ਪਹਿਲੇ ਪੜਾਅ 'ਚ ਵੀ ਇਹ ਐਪ ਕਾਫੀ ਮਸ਼ਹੂਰ ਹੋਇਆ ਸੀ।

ਕੋਵਿਨ 2.0 ਐਪ 'ਤੇ ਕਿਵੇਂ ਕਰੀਏ ਰਜਿਸਟ੍ਰੇਸ਼ਨ

  • ਕੋਵਿਨ ਐਪ ਨੂੰ ਮੋਬਾਈਲ 'ਤੇ ਡਾਊਨਲੋਡ ਕਰੋ ਜਾਂ cowin.gov.in ਦੀ ਵੈੱਬਸਾਈਟ 'ਤੇ ਜਾਓ।
  • ਮੋਬਾਈਲ ਨੰਬਰ ਜਾਂ ਆਧਾਰ ਨੰਬਰ ਭਰੋ।
  • ਇਸ ਤੋਂ ਬਾਅਦ ਤੁਹਾਨੂੰ ਇਕ ਓਟੀਪੀ ਮਿਲੇਗਾ। ਇਸ ਨੂੰ ਭਰਨ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਵੇਗੀ।
  • ਤੁਸੀਂ ਇਸੇ ਅਕਾਊਂਟ ਤੋਂ ਆਪਣੇ ਪਰਿਵਾਰਕ ਮੈਂਬਰਾਂ ਦੀ ਵੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ।
  • ਤੈਅ ਤਰੀਕ ਤੇ ਸਮੇਂ 'ਤੇ ਟੀਕਾਕਰਨ ਕੇਂਦਰ ਜਾਓ ਤੇ ਟੀਕਾ ਲਗਵਾਓ।
  • ਰੈਫਰੈਂਸ ਆਈਡੀ ਜ਼ਰੀਏ ਆਪਣਾ ਟੀਕਾਕਰਨ ਪ੍ਰਮਾਣ ਪੱਤਰ ਪ੍ਰਾਪਤ ਕਰੋ।

ਵੈਕਸੀਨ ਦੀ ਕੀਮਤ ਕੀ ਹੋਵੇਗੀ

ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ਕਰੀਬ 10000 ਸਰਕਾਰੀ ਟੀਕਾਕਰਨ ਕੇਂਦਰਾਂ 'ਤੇ ਵੈਕਸੀਨ ਮੁਫਤ ਦਿੱਤੀ ਜਾਵੇਗੀ। ਹਾਲਾਂਕਿ ਹੁਣ ਤਕ ਇਸ ਦਾ ਅਧਿਕਾਰਤ ਐਲਾਨ ਨਹੀਂ ਹੋਇਆ ਹੈ। ਜੇਕਰ ਮਹਾਰਾਸ਼ਟਰ ਦੀ ਗੱਲ ਕੀਤੀ ਜਾਵੇ ਤਾਂ ਸਿਹਤ ਸਕੱਤਰ ਡਾ. ਪ੍ਰਦੀਪ ਵਿਆਸ ਨੇ ਕਿਹਾ ਕਿ ਨਿੱਜੀ ਹਸਪਤਾਲ ਕੋਵਿਡ ਵੈਕਸੀਨੇਸ਼ਨ ਸੈਂਟਰ ਬਣਨ ਲਈ 100 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਚਾਰਜ ਕਰਨਗੇ। ਇਸ ਤੋਂ ਇਲਾਵਾ ਉਹ ਵੈਕਸੀਨ ਦੀ ਲਾਗਤ 150 ਰੁਪਏ ਪ੍ਰਤੀ ਵਿਅਕਤੀ ਵਸੂਲ ਕਰਨਗੇ। ਅਜਿਹੇ ਵਿਚ ਪ੍ਰਤੀ ਵਿਅਕਤੀ ਵੱਧ ਤੋਂ ਵੱਧ ਚਾਰਜ 250 ਰੁਪਏ ਪ੍ਰਤੀ ਡੋਜ਼ ਹੋ ਸਕਦਾ ਹੈ।

ਪਛਾਣ ਪੱਤਰ ਦਿਖਾਉਣਾ ਜ਼ਰੂਰੀ

ਅਜਿਹੇ ਹੈਲਥਕੇਅਰ ਤੇ ਫਰੰਟਲਾਈਨ ਵਰਕਰਜ਼ ਲਈ ਕੰਪਨੀ ਵੱਲੋਂ ਜਾਰੀ ਫੋਟੋ ਸਮੇਤ ਪਛਾਣ ਪੱਤਰ ਜਾਂ ਸਰਟੀਫਿਕੇਟ ਦਿਖਾਉਣਾ ਪਵੇਗਾ। ਕੋਵਿਨ ਪਲੇਟਫਾਰਮ 'ਤੇ ਰਜਿਸਟਰਡ ਹੋਣ ਤੇ ਪਹਿਲੀ ਡੋਜ਼ ਲੈਂਦਿਆਂ ਹੀ ਕਿਊਆਰ ਕੋਡ 'ਤੇ ਆਧਾਰਤ ਆਰਜ਼ੀ ਸਰਟੀਫਿਕੇਟ ਤੇ ਦੂਸਰੀ ਡੋਜ਼ ਲੈਣ ਸਮੇਤ ਸਥਾਈ ਸਰਟੀਫਿਕੇਟ ਜਾਰੀ ਕਰ ਦਿੱਤਾ ਜਾਵੇਗਾ। ਲਾਭਪਾਤਰੀ ਦੇ ਮੋਬਾਈਲ 'ਤੇ ਇਸ ਸਰਟੀਫਿਕੇਟ ਦਾ ਲਿੰਕ ਭੇਜਿਆ ਜਾਵੇਗਾ ਜਿਸ ਨੂੰ ਆਸਾਨੀ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ। ਵੈਕਸੀਨ ਸੈਂਟਰ 'ਤੇ ਇਸ ਦੇ ਪ੍ਰਿੰਟਆਊਟ ਲੈਣ ਦੀ ਵੀ ਸਹੂਲਤ ਮਿਲੇਗੀ।

Posted By: Seema Anand