ਨਵੀਂ ਦਿੱਲੀ, ਏਐੱਨਆਈ : ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਗਈ ਕਿ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲੀ ਦੇਸ਼ ਵਿਚ ਲਗਾਈ ਜਾ ਰਹੀ ਵੈਕਸੀਨ ਖਰੀਦਣ ਦੀ ਭਾਰਤ ਸਰਕਾਰ ਦੀ ਕੀਮਤ 150 ਰੁਪਏ ਪ੍ਰਤੀ ਡੋਜ਼ ਹੈ। ਭਾਰਤ ਸਰਕਾਰ ਵੱਲੋਂ ਖਰੀਦੀ ਗਈ ਵੈਕਸੀਨ ਦੀ ਡੋਜ਼ ਸੂਬਿਆਂ ਨੂੰ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਰਹੇਗੀ। ਕੇਂਦਰ ਤੋਂ ਸੂਬਿਆਂ ਨੂੰ ਬਿਲਕੁਲ ਮੁਫ਼ਤ ਵੈਕਸੀਨ ਦੀ ਖ਼ੁਰਾਕ ਮਿਲਣਾ ਜਾਰੀ ਰਹੇਗਾ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਵੈਕਸੀਨ ਦੀ ਖ਼ੁਰਾਕ 150 ਰੁਪਏ 'ਚ ਸਰਕਾਰ ਖਰੀਦ ਰਹੀ ਹੈ।

ਦੇਸ਼ ਵਿਚ ਇਸ ਸਾਲ ਜਨਵਰੀ 'ਚ ਵੈਕਸੀਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਤੇ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੀਆਂ 29,01,412 ਵੈਕਸੀਨ ਲਗਾਈਆਂ ਗਈਆਂ ਜਿਸ ਤੋਂ ਬਾਅਦ ਕੁੱਲ ਵੈਕਸੀਨੇਸ਼ਨ ਦਾ ਅੰਕੜਾ 13,83,79,832 ਹੋਇਆ। ਪਿਛਲੇ 24 ਘੰਟਿਆਂ 'ਚ ਭਾਰਤ 'ਚ 3,46,786 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 2,624 ਲੋਕਾਂ ਦੀ ਜਾਨ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 2,19,838 ਮਰੀਜ਼ ਠੀਕ ਵੀ ਹੋਏ ਹਨ। ਹੁਣ ਤਕ ਦੇਸ਼ ਵਿਚ ਕੁੱਲ ਇਨਫੈਕਟਿਡਾ ਦਾ ਅੰਕੜਾ 1,66,10,481 ਤਕ ਪਹੁੰਚ ਗਿਆ ਹੈ ਜਿਨ੍ਹਾਂ ਵਿਚੋਂ ਐਕਟਿਵ ਮਾਮਲਿਆਂ ਦੀ ਗਿਣਤੀ 25,52,940 ਹੈ।

Posted By: Seema Anand