v style="text-align: justify;"> ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਕੋਰੋਨਾ ਦੀ ਸਥਿਤੀ ਭਿਆਨਕ ਹੋ ਚੁੱਕੀ ਹੈ। ਕੋਰੋਨਾ ਦੀ ਦੂਸਰੀ ਲਹਿਰ ਕਾਫ਼ੀ ਤੇਜ਼ ਹੈ। ਦੇਸ਼ 'ਚ ਲਗਾਤਾਰ ਦੂਸਰੇ ਦਿਨ ਦੋ ਲੱਖ ਤੋਂ ਜ਼ਿਆਦਾਤਰ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਖ਼ਿਲਾਫ਼ ਇਸ ਜੰਗ ਨੂੰ ਜਾਰੀ ਰੱਖਣ ਲਈ ਸਰਕਾਰ ਵੱਲੋਂ ਕਈ ਅਹਿਮ ਨਿਰਦੇਸ਼ ਦਿੱਤੇ ਗਏ ਹਨ। ਸਰਕਾਰ ਵੱਲੋਂ ਸਾਰੇ ਕੇਂਦਰੀ ਮੰਤਰਾਲਿਆਂ ਤੋਂ ਆਪਣੇ ਕੰਟਰੋਲ 'ਚ ਆਉਣ ਵਾਲੇ ਸਾਰੇ ਹਸਪਤਾਲਾਂ ਅੰਦਰ ਵੱਖ ਤੋਂ ਡੈਡੀਕੇਟਿਡ ਕੋਵਿਡ ਵਾਰਡ ਬਣਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ।


ਸਿਹਤ ਮੰਤਰਾਲੇ ਨੇ ਸਾਰੇ ਕੇਂਦਰੀ ਮੰਤਰਾਲਿਆਂ ਨੂੰ ਆਪਣੇ ਕੰਟਰੋਲ ਤਿਹਤ ਆਉਣ ਵਾਲੇ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕਰਨ ਜਾਂ ਕੋਵਿਡ ਦੇਖਭਾਲ ਲਈ ਹਸਪਤਾਲ ਦੇ ਅੰਦਰ ਕੋਵਿਡ ਵਾਰਡ ਜਾਂ ਵੱਖ ਬਲਾਕ ਸਥਾਪਤ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਬਾਅਦ ਇਨ੍ਹਾਂ ਹਸਪਤਾਲਾਂ ਜਾਂ ਬਲਾਕਾਂ ਦਾ ਬਿਊਰਾ ਜਨਤਾ ਨੂੰ ਪ੍ਰਦਾਨ ਕਰਨ ਦੇ ਵੀ ਹੁਕਮ ਦਿੱਤੇ ਹਨ।

Posted By: Sunil Thapa