ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵਾਇਰਸ ਪਾਜ਼ੇਟਿਵ ਹੋ ਤਾਂ ਡਰੋ ਨਹੀਂ, ਤੁਸੀਂ ਆਪਣਾ ਇਲਾਜ ਆਪਣੇ ਘਰ 'ਚ ਹੀ ਕਰ ਸਕਦੇ ਹੋ। ਕੋਰੋਨਾ ਦੇ ਸਾਰੇ ਮਰੀਜ਼ਾਂ ਨੂੰ ਹਸਪਤਾਲ ਜਾਣ ਦੀ ਲੋੜ ਨਹੀਂ ਹੈ। ਕੋਰੋਨਾ ਪਾਜ਼ੇਟਿਵ ਮਰੀਜ਼ ਹੋਮ ਆਈਸੋਲੇਸ਼ਨ 'ਚ ਵੀ ਆਪਣਾ ਇਲਾਜ ਕਰ ਕੇ ਸਿਹਤਮੰਦ ਹੋ ਸਕਦੇ ਹਨ। ਇਸ ਗੱਲ ਦੀ ਜਾਣਕਾਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਦਿੱਤੀ ਹੈ। ਸਿਹਤ ਮੰਤਰੀ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਜ਼ਰੂਰੀ ਜਾਣਕਾਰੀ ਲਗਾਤਾਰ ਸਾਂਝੀ ਕਰ ਰਹੇ ਹਨ ਤਾਂ ਜੋ ਮਰੀਜ਼ ਇਸ ਬਿਮਾਰੀ ਦੇ ਬੁਰੇ ਪ੍ਰਭਾਵ ਤੋਂ ਜਾਗਰੂਕ ਹੋ ਸਕਣ। ਜੇ ਤੁਸੀਂ ਕੋਰੋਨਾ ਪਾਜ਼ੇਟਿਵ ਹੋ ਤੇ ਹੋਮ ਆਈਸੋਲੇਸ਼ਨ 'ਚ ਆਪਣਾ ਇਲਾਜ ਕਰ ਰਹੇ ਹੋ ਤਾਂ ਸਿਹਤ ਮੰਤਰੀ ਵੱਲੋਂ ਨਿਰਧਾਰਿਤ ਟਿਪਸ ਆਪਣਾ ਕੇ ਇਸ ਬਿਮਾਰੀ ਦਾ ਇਲਾਜ ਕਰੋ।

ਕੋਰੋਨਾ ਤੋਂ ਜਲਦੀ ਰਿਕਵਰੀ ਕਰਨ ਲਈ ਖ਼ਾਸ ਟਿਪਸ

1. ਲਾਈਟ ਬ੍ਰੇਥਿੰਗ ਐਕਸਰਸਾਈਜ਼ ਕਰੋ :

ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਆਪਣਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਇਨ੍ਹਾਂ ਮਰੀਜ਼ਾਂ ਲਈ ਖਾਣ-ਪੀਣ ਦੇ ਨਾਲ ਹੀ ਐਕਸਰਸਾਈਜ਼ ਕਰਨਾ ਵੀ ਜ਼ਰੂਰੀ ਹੈ। ਜੇ ਮਰੀਜ਼ ਨੂੰ ਸਾਹ ਲੈਣ 'ਚ ਪਰੇਸ਼ਾਨੀ ਹੋ ਰਹੀ ਹੈ ਤਾਂ ਅਜਿਹੇ 'ਚ ਮਰੀਜ਼ਾਂ ਨੂੰ ਚਾਹੀਦਾ ਕਿ ਉਹ ਲਾਈਟ ਬ੍ਰੇਥਿੰਗ ਐਕਸਰਸਾਈਜ਼ ਕਰਨ।

2. ਐਕਸਰਸਾਈਜ਼ ਕਰ ਸਕਦੇ ਹੋ :

ਬਾਡੀ ਨੂੰ ਹਾਈਡ੍ਰੇਟ ਰੱਖਣ ਲਈ ਤਰਲ ਪਦਾਰਥ ਪੀਓ। ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਚਾਹੀਦਾ ਕਿ ਉਹ ਜ਼ਿਆਦਾ ਪਾਣੀ ਪੀਣ। ਬਾਡੀ ਨੂੰ ਹਾਈਡਰੇਟ ਰੱਖਣ ਲਈ ਓਆਰਐੱਸ ਦਾ ਘੋਲ, ਲਿਕਵਿਡ ਜੂਸ ਤੇ ਨਾਰੀਅਲ ਪਾਣੀ ਦਾ ਸੇਵਨ ਕਰ ਸਕਦੇ ਹੋ।

3. ਦਿਨ 'ਚ 10 ਮਿੰਟ ਵਾਕ ਕਰੋ :

ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਬਾਡੀ 'ਚ ਕਮਜ਼ੋਰੀ ਜ਼ਿਆਦਾ ਵੱਧ ਜਾਂਦੀ ਹੈ। ਅਜਿਹੇ ਮਰੀਜ਼ਾਂ ਲਈ ਉਠਣਾ-ਬੈਠਣਾ ਮੁਸ਼ਕਲ ਲੱਗਦਾ ਹੈ। ਕੋਰੋਨਾ ਦੇ ਘੱਟ ਲੱਛਣ ਵਾਲੇ ਮਰੀਜ਼ ਜਿਨ੍ਹਾਂ ਦਾ ਘਰ 'ਚ ਇਲਾਜ ਚੱਲ ਰਿਹਾ ਹੈ ਤਾਂ ਵਾਕ ਜ਼ਰੂਰ ਕਰਨ। ਵਾਕ ਕਰਨਾ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਕੋਰੋਨਾ ਦੇ ਮਰੀਜ਼ਾਂ ਨੂੰ ਘਰ 'ਚ ਹੀ ਰੋਜ਼ਾਨਾ 10 ਤੋਂ 15 ਮਿੰਟ ਵਾਕ ਕਰਨੀ ਚਾਹੀਦੀ। ਤੁਸੀਂ ਚਾਹੇ ਤਾਂ ਵਾਕ ਕਰਨ ਤੋਂ ਪਹਿਲਾਂ ਡਾਕਟਰ ਤੋਂ ਜ਼ਰੂਰ ਸਲਾਹ ਲੈ ਸਕਦੇ ਹੋ।

Posted By: Amita Verma