ਨਵੀਂ ਦਿੱਲੀ : ਡਰਾਈਵਿੰਗ ਲਾਇਸੈਂਸ, ਆਰਸੀ ਅਤੇ ਗੱਡੀਆਂ ਦੇ ਪਰਮਿਟ ’ਤੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਕੀਤਾ ਹੈ। ਜੇ ਕਿਸੇ ਨੂੰ ਇਸ ਚੀਜ਼ ਨੂੰੂ ਵੀ ਰੀਨਿਊ ਕਰਵਾਉਣਾ ਹੈ ਤਾਂ ਉਸ ਕੋਲ 31 ਅਕਤੂਬਰ ਤਕ ਦਾ ਹੀ ਵੇਲਾ ਹੈ। ਇਸ ਡੈਡਲਾਈਨ ਨੂੰ ਹੁਣ ਅੱਗੇ ਨਹੀਂ ਵਧਾਇਆ ਜਾਵੇਗਾ। ਮਤਲਬ ਜਿਨ੍ਹਾਂ ਨੂੰ ਲੋਡ਼ ਹੈ ਕਿ ਉਨ੍ਹਾਂ ਕੋਲ ਡਰਾਈਵਿੰਗ ਲਾਇਸੈਂਸ, ਆਰਸੀ ਅਤੇ ਗੱਡੀਆਂ ਦੇ ਪਰਮਿਟ ਨੂੰ ਰੀਨਿਊ ਕਰਾਉਣ ਲਈ 17 ਦਿਨ ਦਾ ਸਮਾਂ ਬਚਿਆ ਹੈ।

ਕੇਂਦਰ ਸਰਕਾਰ ਦੇ ਆਵਾਜਾਈ ਮੰਤਰਾਲੇ ਵੱਲੋਂ 31 ਅਕਤੂਬਰ ਤਕ ਵਧਾਇਆ ਗਿਆ ਸੀ। ਇਸ ਦਾ ਮਤਲਬ ਹੋਇਆ ਕਿ ਜੇ ਤੁਸੀਂ 31 ਅਕਤੂਬਰ ਤੋਂ ਬਾਅਦ ਅਧੂਰੇ ਦਸਤਾਵੇਜ਼ ਨਾਲ ਗੱਡੀ ਚਲਾਉਂਦੇ ਵਾਲੇ ਫਡ਼ੇ ਗਏ ਤਾਂ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ।

ਕੋਰੋਨਾ ਮਹਾਮਾਰੀ ਕਾਰਨ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਕਾਰਡ ਸਣੇ ਜ਼ਰੂੁਰੀ ਦਸਤਾਵੇਜ਼ਾਂ ਦੀ ਰੀਨਿਊਅਲ ਵਿਚ ਛੋਟ ਦਿੱਤੀ ਸੀ ਪਰ ਹੁਣ ਇਸ ਛੋਟ ਨੂੰ ਹਟਾਇਆ ਜਾ ਰਿਹਾ ਹੈ। ਆਵਾਜਾਈ ਮੰਤਰਾਲੇ ਵੱਲੋਂ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਮੁਤਾਬਕ 31 ਅਕਤੂਬਰ ਤੋਂ ਬਾਅਦ ਕੋਈ ਛੋਟ ਨਹੀਂ ਦਿੱਤੀ ਜਾਵੇਗੀ। ਨਾਲ ਹੀ ਜੇ ਤੁਹਾਡਾ ਲਾਇਸੈਂਸ ਜਾਂ ਆਰਸੀ 1 ਫਰਵਰੀ 2020 ਤੋਂ ਪਹਿਲਾਂ ਐਕਸਪਾਇਰ ਹੋ ਗਿਆ ਸੀ ਤਾਂ ਉਸ 31 ਅਕਤੂਬਰ 2021 ਨੂੰ ਹੀ ਐਕਸਪਾਇਰ ਮੰਨਿਆ ਜਾਵੇਗਾ।

Posted By: Tejinder Thind