Corona Alert 30 June 2022 : ਭਾਰਤ ਵਿੱਚ ਕੋਰੋਨਾ ਦੀ ਲਾਗ ਤੇਜ਼ੀ ਨਾਲ ਵੱਧ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ, ਕੋਰੋਨਾ ਵਾਇਰਸ ਦੇ 18,819 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਇਨਫੈਕਸ਼ਨ ਕਾਰਨ 39 ਮੌਤਾਂ ਹੋਈਆਂ ਹਨ। ਇਸ ਦੇ ਨਾਲ ਹੀ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਹੈ ਕਿ ਕੋਵਿਡ -19 ਮਹਾਮਾਰੀ ਬਦਲ ਰਹੀ ਹੈ, ਪਰ ਖਤਮ ਨਹੀਂ ਹੋਈ, ਅਤੇ ਚਿਤਾਵਨੀ ਦਿੱਤੀ ਹੈ ਕਿ 110 ਦੇਸ਼ਾਂ ਵਿੱਚ ਕੇਸ ਵੱਧ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਦੁਆਰਾ ਵੀਰਵਾਰ (30 ਜੂਨ) ਨੂੰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਇੱਕ ਦਿਨ ਵਿੱਚ 18,819 ਮਾਮਲਿਆਂ ਦੇ ਵਾਧੇ ਨਾਲ 28 ਫਰਵਰੀ ਤੋਂ ਬਾਅਦ ਪਹਿਲੀ ਵਾਰ ਸਰਗਰਮ ਕੇਸਾਂ ਦਾ ਭਾਰ 1 ਲੱਖ ਤੋਂ ਪਾਰ ਹੋ ਗਿਆ ਹੈ।

ਹੁਣ ਭਾਰਤ ਵਿੱਚ ਕੋਵਿਡ-19 ਦੇ ਕੁੱਲ ਸਰਗਰਮ ਮਾਮਲੇ ਵੱਧ ਕੇ 1,04,555 ਹੋ ਗਏ ਹਨ। ਐਕਟਿਵ ਕੇਸਾਂ ਵਿੱਚ ਭਾਰੀ ਉਛਾਲ ਆਇਆ ਹੈ। ਸਰਗਰਮ ਕੋਵਿਡ-19 ਕੇਸਾਂ ਦੇ ਭਾਰ ਵਿੱਚ 24 ਘੰਟਿਆਂ ਦੀ ਮਿਆਦ ਵਿੱਚ 4,953 ਕੇਸਾਂ ਦਾ ਵਾਧਾ ਦਰਜ ਕੀਤਾ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਕੁੱਲ ਸੰਕਰਮਣਾਂ ਦਾ 0.23 ਫੀਸਦੀ ਐਕਟਿਵ ਕੇਸ ਹਨ। ਅੰਕੜਿਆਂ ਮੁਤਾਬਕ 28 ਫਰਵਰੀ ਨੂੰ ਕੋਵਿਡ ਦੇ ਐਕਟਿਵ ਕੇਸ 1,02,601 ਸਨ। 1 ਮਾਰਚ ਨੂੰ ਇਹ ਘਟ ਕੇ 92,472 'ਤੇ ਆ ਗਿਆ।

ਹੁਣ ਦੇਸ਼ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 5,25,116 ਹੋ ਗਈ ਹੈ। ਭਾਰਤ ਵਿੱਚ, ਕੋਵਿਡ ਮਹਾਮਾਰੀ ਕਾਰਨ ਪਹਿਲੀ ਮੌਤ ਮਾਰਚ 2020 ਵਿੱਚ ਦਰਜ ਕੀਤੀ ਗਈ ਸੀ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਦੇ ਅਨੁਸਾਰ, 29 ਜੂਨ ਤਕ ਕੋਵਿਡ-19 ਲਈ 86,23,75,489 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਬੁੱਧਵਾਰ ਨੂੰ 4,52,430 ਨਮੂਨਿਆਂ ਦੀ ਜਾਂਚ ਕੀਤੀ ਗਈ।

Posted By: Ramanjit Kaur