v> ਨਵੀਂ ਦਿੱਲੀ, ਏਐੱਨਆਈ : Nirbhaya Case: ਨਿਰਭੈਆ ਕਾਂਡ ਦੇ ਦੋਸ਼ੀ ਮੁਕੇਸ਼ ਸਿੰਘ ਨੇ ਤਿਹਾੜ ਪ੍ਰਸ਼ਾਸਨ ਕੋਲ ਤਰਸ ਅਰਜ਼ੀ ਸੌਂਪੀ ਹੈ। ਇਹ ਅਰਜ਼ੀ ਰਾਸ਼ ਟਰ ਪਤੀ ਕੋਲ ਤਿਹਾੜ ਪ੍ਰਸ਼ਾਸਨ ਭੇਜੇਗਾ ਜਿੱਥੇ ਰਾਸ਼ਟਰਪਤੀ ਇਸ ’ਤੇ ਵਿਚਾਰ ਕਰਨਗੇ ਕਿ ਇਸ ਨੂੰ ਮਾਫ਼ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਇੱਥੋਂ ਜੇਕਰ ਅਰਜ਼ੀ ਖ਼ਾਰਜ ਹੁੰਦੀ ਹੈ ਤਾਂ ਇਹ ਮੰਨਿਆ ਜਾਵੇਗਾ ਕਿ ਹੁਣ ਉਸ ਨੂੰ ਫਾਂਸੀ ਹੋਵੇਗੀ।

ਤਿਹਾੜ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਰਭੈਆ ਦੇ ਚਾਰ ਦੋਸ਼ੀਆਂ ’ਚੋਂ ਇਕ ਮੁਕੇਸ਼ ਨੇ ਮੰਗਲਵਾਰ ਨੂੰ ਇਹ ਅਰਜ਼ੀ ਸੌਂਪੀ ਹੈ। ਰਾਸ਼ਟਰਪਤੀ ਕੋਲ ਜਾਣ ਵਾਲੀ ਇਹ ਤਰਸ ਅਰਜ਼ੀ ਉਸ ਦਾ ਆਖ਼ਰੀ ਬਦਲ ਹੈ, ਜਿੱਥੋਂ ਉਸ ਨੂੰ ਜੀਵਨਦਾਨ ਮਿਲ ਸਕਦਾ ਹੈ।

Posted By: Jagjit Singh