ਜੇਐੱਨਐੱਨ, ਪਟਨਾ : ਬਿਹਾਰ ਦੇ ਜੇਡੀ ਵੂਮੈਨ ਕਾਲਜ ਵਿਚ ਵਿਦਿਆਰਥਣਾਂ ਦੇ ਬੁਰਕਾ ਪਾਉਣ 'ਤੇ ਰੋਕ ਲਗਾਉਣ ਦਾ ਆਦੇਸ਼ ਸ਼ਨਿਚਰਵਾਰ ਨੂੰ ਦਿਨ ਭਰ ਸੁਰਖੀਆਂ ਵਿਚ ਰਿਹਾ। ਨਤੀਜੇ ਵਜੋਂ 24 ਘੰਟੇ ਦੇ ਅੰਦਰ ਕਾਲਜ ਪ੍ਰਸ਼ਾਸਨ ਨੇ ਨੋਟਿਸ ਤੋਂ ਬੁਰਕਾ ਸ਼ਬਦ ਹਟਾ ਦਿੱਤਾ। ਹਾਲਾਂਕਿ, ਡਰੈੱਸ ਕੋਡ ਨੂੰ ਲੈ ਕੇ ਹੁਣ ਵੀ ਕਾਲਜ ਪ੍ਰਸ਼ਾਸਨ ਦਾ ਸਖ਼ਤ ਨਿਰਦੇਸ਼ ਹੈ ਕਿ ਤੈਅ ਡਰੈੱਸ ਕੋਡ (ਲਾਲ ਕੁਰਤੀ, ਸਫੈਦ ਸਲਵਾਰ ਅਤੇ ਦੁੱਪਟਾ) ਤੋਂ ਇਲਾਵਾ ਕੁਝ ਵੀ ਪਉਣ 'ਤੇ ਕਾਰਵਾਈ ਹੋਵੇਗੀ ਅਤੇ 250 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਦਰਅਸਲ, ਜੇਡੀ ਵੂਮੈਨ ਕਾਲਜ ਦੀਆਂ ਕਈ ਵਿਦਿਆਰਥਣਾਂ ਡਰੈੱਸ ਕੋਡ ਦਾ ਪਾਲਣ ਨਹੀਂ ਕਰ ਰਹੀਆਂ ਸਨ। ਕਈ ਵਿਦਿਆਰਥਣਾਂ ਤੈਅ ਡਰੈੱਸ ਤੋਂ ਇਲਾਵਾ ਰੰਗ-ਬਿਰੰਗੇ ਕੱਪੜੇ ਤਾਂ ਕਈ ਬੁਰਕਾ ਜਾਂ ਨਕਾਬ ਪਾ ਕੇ ਕਾਲਜ ਆਉਂਦੀਆਂ ਸਨ।

ਕਾਲਜ ਪ੍ਰਸ਼ਾਸਨ ਨੇ ਇਸ ਨੂੰ ਲੈ ਕੇ ਕਈ ਵਾਰ ਇਤਰਾਜ਼ ਵੀ ਪ੍ਰਗਟਾਇਆ ਅਤੇ ਆਖ਼ਰ ਵਿਚ ਸ਼ੁੱਕਰਵਾਰ ਨੂੰ ਨੋਟਿਸ ਚਿਪਕਾ ਦਿੱਤਾ। ਨੋਟਿਸ 'ਚ ਵਿਦਿਆਰਥਣਾਂ ਨੂੰ ਨਿਰਦੇਸ਼ ਦਿੱਤਾ ਕਿ ਸ਼ਨਿਚਰਵਾਰ ਨੂੰ ਛੱਡ ਕੇ ਬਾਕੀ ਸਾਰੇ ਦਿਨ ਮਹਾਵਿਦਿਆਲਾ ਵੱਲੋਂ ਨਿਰਧਾਰਤ ਡਰੈੱਸ ਵਿਚ ਹੀ ਕੰਪਲੈਕਸ ਵਿਚ ਪ੍ਰਵੇਸ਼ ਕਰਨ। ਇਸਦੇ ਨਾਲ ਹੀ ਕੰਪਲੈਕਸ ਅਤੇ ਕਲਾਸ ਰੂਮ ਵਿਚ ਬੁਰਕੇ ਦਾ ਇਸਤੇਮਾਲ ਵਰਜਿਤ ਹੈ। ਨਿਰਧਾਰਤ ਪੋਸ਼ਾਕ ਵਿਚ ਨਹੀਂ ਪਾਏ ਜਾਣ ਦੀ ਸਥਿਤੀ ਵਿਚ ਉਨ੍ਹਾਂ ਨੂੰ 250 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ।