ਜੇਐਨਐਨ, ਗੁਰੂਗ੍ਰਾਮ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਤੋਂ ਮੁੰਬਈ ਐਕਸਪ੍ਰੈਸ ਵੇਅ ਦਾ ਨਿਰਮਾਣ ਅਗਲੇ 3 ਸਾਲ ਦੇ ਅੰਦਰ ਅੰਦਰ ਹਰ ਹਾਲੇ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲਾਂਘੇ 'ਤੇ 10 ਲੱਖ ਪੌਦੇ ਵੀ ਲਗਾਏ ਜਾਣਗੇ। ਨਿਤਿਨ ਗਡਕਰੀ ਨੇ ਕਿਹਾ ਕਿ ਐਕਸਪ੍ਰੈਸ ਵੇਅ ਦੇਸ਼ ਦੇ 5 ਰਾਜਾਂ ਦੇ ਪਿਛੜੇ ਇਲਾਕਿਆਂ ਤੋਂ ਹੋ ਕੇ ਲੰਘੇਗਾ। ਇਸ ਦੇ ਨਾਲ ਲਗਪਗ 16 ਹਜ਼ਾਰ ਕਰੋੜ ਰੁਪਏ ਦੀ ਬਚਤ ਹੋਵੇਗੀ।

ਕੇਂਦਰੀ ਮੰਤਰੀ ਨੇ ਦੱਸਿਆ ਕਿ ਬਾਅਦ ਵਿਚ ਇਸ ਨੂੰ ਇਲੈਕਟ੍ਰਿਕ ਹਾਈਵੇ ਵਿਚ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਦਿੱਲੀ ਨੂੰ ਟ੍ਰੈਫਿਕ ਦਬਾਅ ਤੋਂ ਮੁਕਤ ਕਰਨ ਲਈ 55000 ਕਰੋੜ ਰੁਪਏ ਦੇ ਪ੍ਰਾਜੈਕਟ 'ਤੇ ਕੰਮ ਚਲ ਰਿਹਾ ਹੈ। ਨਿਤਿਨ ਗਡਕਰੀ ਦੀ ਪ੍ਰੈਸ ਕਾਨਫਰੰਸ ਮੌਕੇ ਕੇਂਦਰੀ ਰਾਜ ਮੰਤਰੀ ਵੀਕੇ ਸਿੰਘ ਅਤੇ ਪਰਿਵਹਨ ਸਕੱਤਰ ਸੰਜੀਵ ਰੰਜਨ ਵੀ ਮੌਜੂਦ ਰਹੇ।

Posted By: Tejinder Thind