ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਦੀ ਲੜਾਈ ’ਚ ਇਸ ਸਮੇਂ ਪੂਰਾ ਦੇਸ਼ ਮਜ਼ਬੂਤੀ ਨਾਲ ਲੜ ਰਿਹਾ ਹੈ। ਹਰ ਰੋਜ਼ ਕੋਰੋਨਾ ਦੇ ਮਾਮਲੇ ਵੱਧ ਰਹੇ ਹਨ, ਜਿਸ ਦੇ ਚੱਲਦੇ ਦੇਸ਼ ’ਚ ਆਕਸੀਜਨ ਸੰਕਟ ਤੋਂ ਲੈ ਕੇ ਮੈਡੀਕਲ ਉਪਕਰਣ ਦੀ ਕਮੀ ਪੈਦਾ ਹੋ ਗਈ ਹੈ। ਮੁਸ਼ਕਲ ਦੇ ਇਸ ਸਮੇਂ ’ਚ ਹੋਰ ਦੇਸ਼ਾਂ ਤੋਂ ਵੀ ਭਾਰਤ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਲਗਾਤਾਰ ਦੂਜੇ ਦੇਸ਼ ਭਾਰਤ ਨੂੰ ਮੈਡੀਕਲ ਉਪਕਰਣ ਮੁਹੱਈਆ ਕਰਾ ਰਿਹੇ ਹਨ। ਯੂਕੇ ਵੱਲੋ ਆਕਸੀਜਨ ਜਨਰੇਟਰ ਤੇ 1,000 ਵੈਂਟੀਲੇਟਰ ਦੀ ਇਕ ਖੇਪ ਭਾਰਤ ਭੇਜੀ ਗਈ ਹੈ। ਹਰ ਇਕ ਜਨਰੇਟਰ ’ਚ ਪ੍ਰਤੀ ਮਿੰਟ 500 ਲੀਟਰ ਆਕਸੀਜਨ ਦੀ ਉਤਪਾਦਨ ਕਰਨ ਦੀ ਸਮਰਥਾ ਹੈ, ਜੋ ਇਕ ਸਮੇਂ ’ਚ 50 ਲੋਕਾਂ ਦਾ ਇਲਾਜ ਕਰਨ ਲਈ ਪ੍ਰਾਪਤ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਯੂਕੇ ਵੱਲੋ ਭਾਰਤ ’ਚ ਕਾਫੀ ਗਿਣਤੀ ’ਚ ਮੈਡੀਕਲ ਉਪਕਰਣ ਭੇਜੇ ਗਏ ਹਨ। ਯੂਕੇ ਤੋਂ ਇਲਾਵਾ ਅਮਰੀਕਾ, ਬ੍ਰਾਜ਼ੀਲ, ਰੂਸ, ਥਾਈਲੈਂਡ ਸਣੇ ਕਈ ਦੇਸ਼ਾਂ ਨੇ ਭਾਰਤ ਦੀ ਮਦਦ ਲਈ ਹੱਥ ਅੱਗੇ ਵਧਾਏ ਹਨ।

ਥਾਈਲੈਂਡ ਨੇ ਵੀ ਬੀਤੇ ਦਿਨੀਂ ਭਾਰਤ ਨੂੰ ਭੇਜੇ ਸੀ ਆਕਸੀਜਨ ਸਿਲੰਡਰ

ਬੀਤੇ ਦਿਨੀਂ ਥਾਈਲੈਂਡ ਵੱਲੋ ਵੀ ਭਾਰਤ ਨੂੰ ਮਦਦ ਪਹੁੰਚਾਈ ਗਈ ਸੀ। ਰਿਪੋਰਟ ਅਨੁਸਾਰ ਥਾਈਲੈਂਡ ਸਰਕਾਰ ਦੁਆਰਾ ਭਾਰਤ ’ਚ 200 ਆਕਸੀਜਨ ਸਿਲੰਡਰ, 10 ਆਕਸੀਜਨ ਕੰਨਸਟ੍ਰੇਟਰ ਭੇਜੇ ਗਏ। ਏਨਾ ਹੀ ਨਹੀਂ ਥਾਈਲੈਂਡ ’ਚ ਰਹਿ ਰਹੇ ਭਾਰਤੀ ਕਮਿਊਨਿਟੀ ਦੁਆਰਾ ਵੀ ਮਦਦ ਕੀਤੀ ਗਈ। ਇਨ੍ਹਾਂ ਲੋਕਾਂ ਨੇ ਭਾਰਤ ’ਚ 100 ਆਕਸੀਜਨ ਸਿਲੰਡਰ ਤੇ 60 ਕੰਨਸਟ੍ਰੇਟਰ ਦੇਸ਼ ਦੀ ਰਾਜਧਾਨੀ ਦਿੱਲੀ ’ਚ ਭੇਜੇ ਸੀ।


ਕਵੈਤ ਨੇ ਵੀ ਭਾਰਤ ਨੂੰ 215 ਮੀਟ੍ਰਿਕ ਟਨ ਲਿਕਵਿਡ ਮੈਡੀਕਲ ਆਕਸੀਜਨ ਤੇ 2,600 ਆਕਸੀਜਨ ਸਿਲੰਡਰ ਭੇਜੇ ਸੀ। ਨਵੀਂ ਦਿੱਲੀ ਸਥਿਤ ਕਵੈਤੀ ਦੂਤਾਵਾਸ ਨੇ ਦੱਸਿਆ ਸੀ ਕਿ ਜਲਦ 1,400 ਮੀਟ੍ਰਿਕ ਟਨ ਗੈਸ ਭਾਰਤ ’ਚ ਹੋਰ ਭੇਜੀ ਜਾਵੇਗੀ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਕੋਰੋਨਾ ਖ਼ਿਲਾਫ਼ ਲੜਾਈ ’ਚ 27 ਅਪ੍ਰੈਲ ਤੋਂ ਬਾਅਦ ਹੁਣ ਤਕ ਵਿਦੇਸ਼ ਤੋਂ ਤਿੰਨ ਟਨ ਜ਼ਿਆਦਾ, ਕਰੀਬ 11 ਹਜ਼ਾਰ ਸਾਮਾਨ ਮਿਲਿਆ ਹੈ। ਤੁਰੰਤ ਇਸਤੇਮਾਲ ਲਈ ਉਨ੍ਹਾਂ ਨੂੰ ਏਅਰਪੋਰਟ ਤੋਂ ਹੀ ਸਬੰਧਿਤ ਸੂਬਿਆਂ ਨੂੰ ਭੇਜ ਦਿੱਤਾ ਗਿਆ ਹੈ।

Posted By: Sarabjeet Kaur