ਜੇਐੱਨਐੱਨ, ਨਵੀਂ ਦਿੱਲੀ/ਏਐੱਨਆਈ : ਕਾਂਗਰਸੀ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੁੱਧਵਾਰ ਨੂੰ ਭਾਰਤ ਬਾਓਟੇਕ ਦੀ ਕੋਰੋਨਾ ਵੈਕਸੀਨ 'ਕੋਵੈਕਸੀਨ' (Covaxin) ਦੀ ਰਿਲੀਜ਼ ਨੂੰ ਲੈ ਕੇ ਸਰਕਾਰ 'ਤੇ ਸਵਾਲੀਆ ਨਿਸ਼ਾਨਾ ਲੱਗਾ ਦਿੱਤਾ। ਉਨ੍ਹਾਂ ਕਿਹਾ ਕਿ ਕੀ ਇਹ ਵੈਕਸੀਨ ਰਿਲੀਜ਼ ਫੇਜ਼-3 ਟਰਾਇਲ ਤਹਿਤ ਦਿੱਤੀ ਗਈ ਹੈ।

ਕਾਂਗਰਸੀ ਆਗੂ ਨੇ ਕਿਹਾ, 'ਕੋਵੈਕਸੀਨ ਨੂੰ ਸਰਕਾਰ ਵੱਲੋਂ ਐਮਰਜੈਂਸੀ ਇਸਤੇਮਾਲ ਲਈ ਲਾਇੰਸੈਂਸ ਦਿੱਤਾ ਗਿਆ। ਹੁਣ ਸਰਕਾਰ ਕਹਿ ਰਹੀ ਹੈ ਕਿ ਵੈਕਸੀਨ ਲੈਣ ਵਾਲਿਆਂ ਨੂੰ ਇਸ ਗੱਲ ਦੀ ਮਨਜ਼ੂਰੀ ਨਹੀਂ ਹੈ ਕਿ ਉਹ ਕੋਵੈਕਸੀਨ ਤੇ ਕੋਵਿਸ਼ੀਲਡ 'ਚੋਂ ਕਿਸੇ ਇਕ ਦੀ ਚੋਣ ਕਰੇ ਕਿ ਕਿਹੜੀ ਵੈਕਸੀਨ ਦਾ ਡੋਜ਼ ਲੈਣਾ ਚਾਹੁੰਦੇ ਹਨ। ਉਨ੍ਹਾਂ ਅੱਗੇ ਕਿਹਾ, ਕੋਵੈਕਸੀਨ ਦਾ ਫੇਜ਼ 3 ਟਰਾਇਲ ਪੂਰਾ ਨਹੀਂ ਹੋਇਆ, ਇਸ ਨਾਲ ਇਸ ਦੀ ਸਮਰੱਥਾ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ। ਕਾਂਗਰਸੀ ਆਗੂ ਨੇ ਕਿਹਾ, ਜਾਂ ਤਾਂ ਸਰਕਾਰ ਨੂੰ 'ਕੋਵੈਕਸੀਨ' ਦਾ ਫੇਜ਼-3 ਟਰਾਇਲ ਸ਼ੁਰੂ ਹੋਣ ਤੋਂ ਬਾਅਦ ਰਿਲੀਜ਼ ਕੀਤਾ ਜਾਣਾ ਚਾਹੀਦਾ। ਤੁਹਾਨੂੰ ਫੇਜ਼-3 ਟਰਾਇਲ ਦੀ ਤਰ੍ਹਾਂ ਵੈਕਸੀਨ ਨੂੰ ਰਿਲੀਜ਼ ਨਹੀਂ ਕਰਨਾ ਚਾਹੀਦਾ ਕਿਉਂਕਿ ਭਾਰਤੀ ਗਿਨੀ ਪਿੱਗ (guinea pigs) ਨਹੀਂ ਹੈ।

ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਟਵੀਟ ਕੀਤਾ- ਕੱਲ੍ਹ ਤਕ ਕੇਂਦਰ ਸਰਕਾਰ ਦਾਅਵਾ ਕਰ ਰਹੀ ਸੀ ਕਿ 'ਕੋਵੈਕਸੀਨ' ਨੂੰ ਐਂਮਰਜੈਂਸੀ ਇਸਤੇਮਾਲ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਅੱਜ ਪ੍ਰਾਪਤਕਰਤਾ ਨੂੰ ਆਪਣੀ ਪਸੰਦ ਦੀ ਵੈਕਸੀਨ ਲੈਣ ਦੀ ਇਜਾਜ਼ਤ ਨਾ ਦੇ ਕੇ ਕੀ NDA/BJP ਭਾਰਤੀਆਂ 'ਤੇ ਇਸਤੇਮਾਲ ਕਰ ਰਹੀ ਹੈ? ਕੀ ਕੋਵੈਕਸੀਨ ਦਾ ਰੋਲ ਆਊਟ, ਅਸਲ 'ਚ ਫੇਜ਼ 3 ਦਾ ਟਰਾਇਲ ਹੈ?

ਦੱਸ ਦੇਈਏ ਕਿ ਭਾਰਤ 'ਚ 16 ਜਨਵਰੀ ਤੋਂ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਲਈ ਮੰਗਲਵਾਰ ਨੂੰ ਦੇਸ਼ ਦੇ 13 ਵੱਖ-ਵੱਖ ਸ਼ਹਿਰਾਂ 'ਚ ਵੈਕਸੀਨ ਦੀ ਪਹਿਲੀ ਖੇਪ ਪਹੁੰਚ ਗਈ।

Posted By: Amita Verma