ਜੇਐੱਨਐੱਨ, ਨਵੀਂ ਦਿੱਲੀ/ਏਐੱਨਆਈ : ਕਾਂਗਰਸੀ ਆਗੂ ਜਤਿਨ ਪ੍ਰਸਾਦ ਭਾਜਪਾ 'ਚ ਸ਼ਾਮਲ ਹੋ ਗਏ ਹਨ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਦੀ ਮੌਜਦੂਗੀ 'ਚ ਉਹ ਭਾਜਪਾ 'ਚ ਸ਼ਾਮਲ ਹੋਏ। ਉੱਤਰ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਚਲ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਭਾਜਪਾ ਦੇ ਸੰਸਦ ਮੈਂਬਰ ਤੇ ਰਾਸ਼ਟਰੀ ਬੁਲਾਰਾ ਅਨਿਲ ਬਲੁਨੀ ਨੇ ਬੁੱਧਵਾਰ ਸਵੇਰੇ ਇਕ ਟਵੀਟ ਕਰ ਕੇ ਜਿਤਿਨ ਪ੍ਰਸਾਦ ਦੇ ਭਾਜਪਾ 'ਚ ਸ਼ਾਮਲ ਹੋਣ ਵੱਲ ਇਸ਼ਾਰਾ ਕਰ ਦਿੱਤਾ ਸੀ।

ਦੱਸ ਦੇਈਏ ਕੁੰਵਰ ਜਤਿਨ ਪ੍ਰਸਾਦ ਉੱਤਰ ਪ੍ਰਦੇਸ਼ ਦੇ ਸ਼ਾਹੀ ਪਰਿਵਾਰ ਨਾਲ ਤਾਲੁੱਕ ਰੱਖਣ ਵਾਲੇ ਕਾਂਗਰਸ ਦੇ ਉਹ ਨੌਜਵਾਨ ਚਹਿਰੇ ਹਨ, ਜਿਨ੍ਹਾਂ ਨੇ ਦੋ ਵਾਰ ਲੋਕ ਸਭਾ ਚੋਣਾਂ ਜਿੱਤ ਕੇ ਮਨਮੋਹਨ ਸਿੰਘ ਦੀ ਕੈਬਨਿਟ 'ਚ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਤੇ ਪੈਟਰੋਲੀਅਮ ਤੇ ਕੁਦਰਤੀ ਗੈਸ ਵਰਗੇ ਮਹੱਤਵਪੂਰਨ ਮੰਤਰਾਲਿਆਂ ਵਿੱਚ ਰਾਜ ਮੰਤਰੀ ਦੀ ਜ਼ਿੰਮੇਵਾਰੀ ਨਿਭਾਈ। ਅਜਿਹੇ 'ਚ ਜਤਿਨ ਪ੍ਰਸਾਦ ਦੇ ਭਾਜਪਾ ਤੋਂ ਜਾਣ ਤੇ ਕਾਂਗਰਸ ਨੂੰ ਵੱਡਾ ਝਟਕਾ ਲੱਗਣਾ ਤੈਅ ਮੰਨਿਆ ਜਾ ਰਿਹਾ ਹੈ।

ਇਹ ਹਨ ਕਾਂਗਰਸ ਛੱਡਣ ਦਾ ਕਾਰਨ

ਜਿਤਿਨ ਪ੍ਰਸਾਦ ਕਾਂਗਰਸ ਦੇ ਦਿੱਗਜ ਆਗੂਆਂ 'ਚ ਸ਼ਾਮਲ ਹਨ। ਇਕ ਸਮੇਂ 'ਤੇ ਉਹ ਕਾਂਗਰਸ ਦੀ ਟੀਮ ਦਾ ਅਹਿਮ ਹਿੱਸਾ ਹੋਇਆ ਕਰਦੇ ਸਨ ਪਰ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਵੱਡੇ ਬ੍ਰਾਮਣ ਚਹਿਰਾਂ 'ਚੋਂ ਇਕ ਜਿਤਿਨ ਪ੍ਰਸਾਦ ਪਿਛਲੇ ਕਈ ਦਿਨਾਂ ਤੋਂ ਪਾਰਟੀ ਹਾਈਕਮਾਨ ਤੋਂ ਨਾਰਾਜ਼ ਸਨ। ਉਹ ਯੂਪੀ ਕਾਂਗਰਸ ਦੇ ਕੁਝ ਆਗੂਆਂ ਤੋਂ ਆਪਣੀ ਨਰਾਜ਼ਗੀ ਜਾਹਿਰ ਵੀ ਕਰ ਚੁੱਕੇ ਸਨ। ਇਸ ਦੇ ਬਾਵਜੂਦ ਜਿਤਿਨ ਪ੍ਰਸਾਦ ਦੀ ਸ਼ਿਕਾਇਤ ਨੂੰ ਪਾਰਟੀ ਹਾਈ ਕਮਾਨ ਨੇ ਨਜ਼ਰਅੰਦਾਜ਼ ਕੀਤਾ। ਇਹੀ ਕਾਰਨ ਹੈ ਕਿ ਉਹ ਕਾਂਗਰਸ ਦਾ ਹੱਥ ਛੱਡ ਕੇ ਭਾਜਪਾ 'ਚ ਸ਼ਾਮਲ ਹੋ ਗਏ ਹਨ।

Posted By: Amita Verma