ਜੇਐੱਨਐੱਨ, ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ INX Media Money Laundering Case 'ਚ ਕਾਂਗਰਸੀ ਆਗੂ ਤੇ ਸਾਬਕਾ ਦੇਸ਼ ਦੇ ਵਿੱਤ ਮੰਤਰੀ ਪੀ. ਚਿਦੰਬਰਮ ਨੂੰ ਸ਼ਰਤੀਆ ਜਮਾਨਤ ਦੇ ਦਿੱਤੀ। ਚਿਦੰਬਰਮ ਦੀ ਪਟੀਸ਼ਨ 'ਤੇ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਸਿਆਸੀ ਮਾਹੌਲ ਗਰਮਿਆ ਗਿਆ। ਭਾਜਪਾ ਤੇ ਕਾਂਗਰਸ ਨੇ ਇਕ-ਦੂਜੇ 'ਤੇ ਟਵੀਟ ਕਰ ਕੇ ਤਨਜ਼ ਕੱਸੇ। ਕਾਂਗਰਸ ਨੇ ਕਿਹਾ ਕਿ ਆਖਿਰਕਾਰ ਸੱਚ ਦੀ ਜਿੱਤ ਹੋਈ। ਇਸ ਤੋਂ ਬਾਅਦ ਭਾਜਪਾ ਵੱਲੋਂ ਕਿਹਾ ਗਿਆ ਕਿ ਕਾਂਗਰਸ ਭ੍ਰਿਸ਼ਟਾਚਾਰ ਦਾ ਜ਼ਸ਼ਨ ਮਨਾ ਰਹੀ ਹੈ।

ਕਾਂਗਰਸ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਕਿਹਾ ਗਿਆ- ਆਖਿਰਕਾਰ ਸੱਚ ਦੀ ਜਿੱਤ ਹੋਈ, ਸੱਤਿਆਮੇਵ ਜਯਤੇ। ਦੂਜੇ ਪਾਸੇ ਚਿਦੰਬਰਮ ਦੇ ਵਕੀਲ 'ਤੇ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਟਵੀਟ ਕਰ ਕਿਹਾ ਕਿ ਇਕ ਲੰਬੇ ਸਮੇਂ ਤੋਂ ਬਾਅਦ ਚਮਕੀਲਾ ਪ੍ਰਕਾਸ਼... ਇਸ ਤੋਂ ਬਾਅਦ ਭਾਜਪਾ ਆਗੂ ਸੰਬਿਤ ਪਾਤਰਾ ਨੇ ਤਨਜ਼ ਕੱਸਦਿਆਂ ਕਿਹਾ ਕਿ ਕਾਂਗਰਸ ਦਾ ਜਸ਼ਨ ਮਨਾਉਣ ਦਾ ਕਲਾਸਿਕਲ ਮਾਮਲਾ... ਆਖਿਰਕਾਰ ਪੀ.ਚਿਦੰਬਰਮ ਵੀ 'ਆਊਟ ਆਨ ਬੇਲ' ਕਲੱਬ 'ਚ ਸ਼ਾਮਲ ਹੋ ਗਏ ਹਨ। ਇਸ ਕਲੱਬ ਦੇ ਕੁਝ ਮੈਂਬਰ ਹਨ- 1. ਸੋਨੀਆ ਗਾਂਧੀ, 2. ਰਾਹੁਲ ਗਾਂਧੀ, 3- ਰਾਬਰਟ ਵਾਡਰਾ, , 4- ਮੋਤੀ ਲਾਲ ਵੋਹਰਾ, 5- ਭੂਪਿੰਦਰ ਸਿੰਘ ਹੁੱਡਾ, 6- ਸ਼ਸ਼ੀ ਥਰੂਰ ਆਦਿ।

Posted By: Amita Verma