ਜੇਐੱਨਐੱਨ, ਕਰਨਾਲ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੇ ਸਾਬਕਾ ਪਤੀ ਵਿਸਵਾਸ ਗੁਪਤਾ ਤੇ ਉਨ੍ਹਾਂ ਦੇ ਪਿਤਾ ਨੇ ਖੁਦ ਨੂੰ ਧਮਕੀਆਂ ਦੇਣ ਦਾ ਦੋਸ਼ ਲਗਾਇਆ ਹੈ। ਵਿਸ਼ਵਾਸ ਗੁਪਤਾ ਦੇ ਪਿਤਾ ਨੇ ਇਸ ਸੰਬੰਧ ਵਿਚ ਕਰਨਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਦੋਵਾਂ ਦਾ ਕਹਿਣਾ ਹੈ ਕਿ ਗੁਰਮੀਤ ਰਾਮ ਰਹੀਮ ਦੇ ਸਮਰਥਕ ਤੇ ਨੇੜਲੇ ਲੋਕਾਂ ਦੁਆਰਾ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੀ ਸੁਰੱਖਿਆ ਦੇ ਉੱਚਿਤ ਪ੍ਰਬੰਧ ਕੀਤੇ ਜਾਣ। ਐੱਸਪੀ ਗੰਗਾਰਾਮ ਪੂਨੀਆ ਨੇ ਦੱਸਿਆ ਕਿ ਮਾਮਲੇ ਵਿਚ ਸ਼ਿਕਾਇਤ ਮਿਲੀ ਹੈ। ਇਸਦੀ ਜਾਂਚ ਕਰ ਰਹੇ ਹਨ।

ਕਰਨਾਲ ਨਿਵਾਸੀ ਵਿਸ਼ਵਾਸ ਗੁਪਤਾ ਦੇ ਪਿਤਾ ਐੱਮਪੀ ਗੁਪਤਾ ਵੱਲੋਂ ਵੀਰਵਾਰ ਨੂੰ ਦਿੱਤੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਮੋਬਾਈਲ ’ਤੇ ਬੁੱਧਵਾਰ ਰਾਤ ਇਕ ਕਾਲਰ ਨੇ ਖੁਦ ਨੂੰ ਉੱਤਰ ਪ੍ਰਦੇਸ਼ ਨਿਵਾਸੀ ਕਮਲ ਦੱਸਦੇ ਹੋਏ ਧਮਕੀ ਦਿੱਤੀ ਕਿ ਉਹ ਉਨ੍ਹਾਂ ਨੂੰ ਤੇ ਵਿਸ਼ਵਾਸ ਨੂੰ ਮਾਰ ਦੇਵੇਗਾ। ਇਸ ਤੋਂ ਬਾਅਦ ਚਾਰ ਮਿਸ ਕਾਲ ਆਈਆਂ। ਫਿਰ ਉਨ੍ਹਾਂ ਨੇ ਫੋਨ ਸਵਿਚ ਆਫ ਕਰ ਦਿੱਤਾ। ਐੱਮਪੀ ਗੁਪਤਾ ਨੇ ਦੋਸ਼ ਲਗਾਇਆ ਕਿ ਡੇਰੇ ਨਾਲ ਸੰਬੰਧਤ ਕੁਰਬਾਨੀ ਗੈਂਗ ਵੱਲੋਂ ਧਮਕੀ ਦਿੱਤੀ ਗਈ।

Posted By: Susheel Khanna