ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ 'ਤੇ ਹਲਚਲ ਤੇਜ਼ ਹੋ ਗਈ ਹੈ। ਜਾਣਕਾਰੀ ਅਨੁਸਾਰ ਦਿੱਲੀ 'ਚ ਆਪ ਅਤੇ ਕਾਂਗਰਸ ਵਿਚਾਲੇ ਗਠਜੋੜ ਹੋ ਜਾਣ ਦੀ ਸੂਚਨਾ ਆ ਰਹੀ ਹੈ। ਦਿੱਲੀ ਦੇ ਨਾਲ ਹਰਿਆਣਾ ਤੇ ਚੰਡੀਗੜ੍ਹ ਦੀ ਗੁੱਥੀ ਵੀ ਸੁਲਝਣ ਦੀ ਜਾਣਕਾਰੀ ਮਿਲ ਰਹੀ ਹੈ। ਜਿੱਥੋ ਤਕ ਦਿੱਲੀ 'ਚ ਗਠਜੋੜ ਦੀ ਗੱਲ ਹੈ ਤਾਂ ਇੱਥੇ ਸੱਤ ਸੀਟਾਂ 'ਤੇ 4-3 ਦਾ ਫਾਰਮੂਲਾ ਲਾਗੂ ਹੋਇਆ ਹੈ। ਸੂਤਰਾਂ ਮੁਤਾਬਿਕ ਇਸ ਫਾਰਮੂਲੇ ਤਹਿਤ ਆਪ ਦੇ 4 ਅਤੇ ਕਾਂਗਰਸ ਦੇ 3 ਸੀਟਾਂ 'ਤੇ ਲੋਣ ਲੜਨ ਲਈ ਸਮਝੌਤਾ ਕੀਤਾ ਹੈ। ਉੱਥੇ ਹੀ ਹਰਿਆਣਾ 'ਚ ਕਾਂਗਰਸ 7 ਸੀਟਾਂ 'ਤੇ ਲੜੇਗੀ ਅਤੇ ਚੰਡੀਗੜ੍ਹ 'ਚ ਆਪ ਕਾਂਗਰਸ ਨੂੰ ਸਮਰਥਨ ਦੇਵੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੇਰ ਸ਼ਾਮ ਤਕ ਆਪ-ਕਾਂਗਰਸ ਗਠਜੋੜ ਦਾ ਐਲਾਨ ਸੰਯੁਕਤ ਪ੍ਰੈੱਸ ਕਾਨਫਰੰਸ 'ਚ ਕੀਤਾ ਜਾ ਸਕਦਾ ਹੈ।

ਮਿਲੀ ਜਾਣਕਾਰੀ ਅਨੁਸਾਰ ਆਪ ਦੇ ਰਾਜ ਸਭਾ ਮੈਂਬਰ ਅਤੇ ਪਾਰਟੀ ਦੇ ਸੀਨੀਆਰ ਆਗੂ ਸੁਸ਼ੀਲ ਗੁਪਤਾ ਨੇ ਬੁੱਧਵਾਰ ਸਵੇਰੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨਾਲ ਵੀ ਮੁਲਾਕਾਤ ਕੀਤੀ ਸੀ। ਕਿਹਾ ਜਾ ਰਿਹਾ ਹੈ ਕਿ ਸਾਬਕਾ ਸੀਐੱਮ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਉਹ ਸਮਝੌਤੇ ਦੇ ਖ਼ਿਲਾਫ਼ ਨਹੀਂ ਹਨ।

Posted By: Akash Deep