ਜੇਐਨਐਨ, ਨਵੀਂ ਦਿੱਲੀ : ਉਨਾਵ ਜਬਰ ਜਨਾਹ ਪੀੜਤਾ ਦੀ ਦਿੱਲੀ ਵਿਚ ਹੋਈ ਮੌਤ ਤੋਂ ਬਾਅਦ ਦੇਸ਼ ਭਰ ਦੇ ਨੇਤਾ ਤੋਂ ਲੈ ਕੇ ਆਮ ਜਨਤਾ ਦੁੱਖ ਪ੍ਰਗਟਾ ਰਹੀ ਹੈ। ਇਸੇ ਕੜੀ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਪੂਰੀ ਘਟਨਾ 'ਤੇ ਦੁੱਖ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਉਨਾਵ ਦੀ ਬੇਟੀ ਦੀ ਦੁਖਦ ਮੌਤ ਨਾਲ ਹਰ ਭਾਰਤੀ ਸ਼ਰਮਿੰਦਾ ਹੈ। ਈਸ਼ਵਰ ਪੀੜਤਾ ਦੇ ਪਰਿਵਾਰ ਨੂੰ ਹੌਸਲਾ ਦੇਵੇ। ਪੂਰਾ ਦੇਸ਼ ਇਸ ਲੜਾਈ ਵਿਚ ਉਨ੍ਹਾਂ ਦੇ ਨਾਲ ਹੈ। ਮੈਂ ਉਮੀਦ ਕਰਦਾ ਹਾਂ ਕਿ ਉਤਰ ਪ੍ਰਦੇਸ਼ ਸਰਕਾਰ ਸਾਡੀ ਬੇਟੀ ਦੇ ਹਤਿਆਰਾਂ ਨੂੰ ਫਾਂਸੀ 'ਤੇ ਲਟਕਾ ਕੇ ਨਿਆਂ ਦੀ ਪਰਕਿਰਿਆ ਜਲਦ ਪੂਰੀ ਕਰੇਗੀ, ਜੋ ਸਮਾਜ ਲਈ ਇਕ ਉਦਾਹਰਣ ਹੋਵੇਗੀ।

Posted By: Tejinder Thind