ਨਈ ਦੁਨੀਆ, ਨਵੀਂ ਦਿੱਲੀ : ਕੋਰੋਨਾ ਸੰਕ੍ਰਮਣ ਦੇ ਖ਼ਤਰੇ ਕਾਰਨ ਦੇਸ਼ 'ਚ ਚੌਥੇ ਪੜਾਅ ਦਾ ਲਾਕਡਾਊਨ ਐਲਾਨ ਕਰਨਾ ਪਿਆ ਹੈ, ਇਸ ਦਾ ਸਮਾਂ 31 ਮਈ ਨੂੰ ਖ਼ਤਮ ਹੋ ਰਿਹਾ ਹੈ। ਹਾਲਾਂਕਿ, ਕੇਂਦਰ ਨੇ ਚੌਥੇ ਲਾਕਡਾਊਨ 'ਚ ਆਮ ਜਨਤਾ ਤੇ ਉਦਯੋਗਾਂ ਨੂੰ ਕੁਝ ਰਾਹਤ ਵੀ ਦਿੱਤੀ ਹੈ। ਇਸ ਰਾਹਤ ਨੂੰ ਸੂਬਾ ਸਰਕਾਰਾਂ ਆਪਣੇ ਹਿਸਾਬ ਨਾਲ ਲਾਗੂ ਕਰ ਰਹੀਆਂ ਹਨ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਵੀ ਲਾਕਡਾਊਨ 'ਚ ਛੋਟ ਦਿੱਤੀ ਗਈ ਹੈ ਪਰ ਇਸ ਛੋਟ ਨੂੰ ਸ਼ੁਰੂ ਹੋਏ ਇਕ ਹਫ਼ਤਾ ਵੀ ਨਹੀਂ ਹੋਇਆ ਹੈ ਕਿ ਸਰਕਾਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਕ ਹਫ਼ਤੇ ਹੀ ਸੂਬੇ 'ਚ 3500 ਤੋਂ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਹ ਜਾਣਕਾਰੀ ਖ਼ੂਦ ਸੂਬੇ ਦੇ ਅਰਵਿੰਦ ਕੇਜਰੀਵਾਲ ਨੇ ਸਾਂਝਾ ਕੀਤੀ ਹੈ।

ਸੀਐੱਮ ਕੇਜਰੀਵਾਲ ਨੇ ਦਿੱਤੀ ਜਾਣਕਾਰੀ

ਸੀਐੱਮ ਕੇਜਰੀਵਾਲ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਪ੍ਰਭਾਵ ਅੱਜ ਜਾਂ ਕਲ੍ਹ 'ਚ ਨਹੀਂ ਜਾਵੇਗਾ। ਇਸ ਦਾ ਅਸਰ ਅੱਗੇ ਵੀ ਰਹੇਗਾ। ਇਸ ਵਿਚਕਾਰ ਉਨ੍ਹਾਂ ਕਿਹਾ ਕਿ 17 ਮਈ ਨੂੰ ਲਾਕਡਾਊਨ 'ਚ ਛੋਟ ਦੇਣ ਦੇ ਇਕ ਹਫ਼ਤੇ ਦੇ ਅੰਦਰ ਹੀ ਸੂਬੇ 'ਚ 3500 ਸੰਕ੍ਰਮਿਤ ਮਰੀਜ਼ ਵਧ ਗਏ ਹਨ, ਹਾਲਾਂਕਿ ਰਾਹਤ ਵਾਲੀ ਗੱਲ ਇਹ ਹੈ ਕਿ 2500 ਲੋਕ ਠੀਕ ਹੋ ਚੁੱਕੇ ਹਨ।

ਸੀਐੱਮ ਕੇਜਰੀਵਾਲ ਨੇ ਕਿਹਾ ਕਿ ਸੂਬੇ 'ਚ ਨਿੱਜੀ ਤੇ ਸਰਕਾਰੀ ਹਸਪਤਾਲਾਂ ਨੂੰ ਮਿਲਾ ਕੇ 4 ਹਜ਼ਾਰ ਬੈੱਡ ਮੌਜੂਦ ਹੈ। ਸਰਕਾਰ ਕੋਲ ਫਿਲਹਾਲ 250 ਵੈਂਟੀਲੇਟਰਸ ਹਨ ਜਿਨ੍ਹਾਂ 'ਚ 10 ਦਾ ਹੀ ਇਸਤੇਮਾਲ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਜੋ ਨਵੇਂ ਕੇਸ ਸਾਹਮਣੇ ਆ ਰਹੇ ਹਨ ਉਨ੍ਹਾਂ 'ਚ ਜ਼ਿਆਦਾਤਰ ਕੋਰੋਨਾ ਦੇ ਲੱਛਣਾਂ ਵਾਲੇ ਹਨ।

ਕੇਜਰੀਵਾਲ ਨੇ ਕਿਹਾ ਹਾਲਾਤ ਕਾਬੂ 'ਚ

ਸੀਐੱਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਹਾਲਾਤ ਪੂਰੀ ਤਰ੍ਹਾਂ ਨਾਲ ਕਾਬੂ 'ਚ ਹਨ ਤੇ ਅਸੀਂ ਪੂਰਾ ਧਿਆਨ ਰੱਖ ਰਹੇ ਹਨ। ਪ੍ਰਾਈਵੇਟ ਹਸਪਤਾਲ 'ਚ ਕੋਰੋਨਾ ਮਰੀਜ਼ਾਂ ਦਾ ਇਲਾਜ ਨਾ ਕਰਨ ਨੂੰ ਲੈ ਕੇ ਕੇਜਰੀਵਾਲ ਨੇ ਕਿਹਾ ਕਿ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Posted By: Amita Verma