ਏਜੰਸੀ, ਨਵੀਂ ਦਿੱਲੀ : ਦੇਸ਼ ਭਰ ਵਿਚ ਮੌਸਮ ਰੋਜ਼ਾਨਾ ਆਪਣਾ ਮਿਜਾਜ਼ ਬਦਲਦਾ ਨਜ਼ਰ ਆ ਰਿਹਾ ਹੈ। ਇਸ ਕਾਰਨ ਬੁੱਧਵਾਰ ਨੂੰ ਕਈ ਰਾਜਾਂ ਵਿਚ ਮੌਸਮ ਸੁਸਤ ਨਜ਼ਰ ਆਇਆ ਅਤੇ ਬੱਦਲਾਂ ਕਾਰਨ ਮੀਂਹ ਦੇ ਆਸਾਰ ਵੀ ਨਜ਼ਰ ਆਏ। ਉਤਰੀ ਭਾਰਤ ਵਿਚ ਪੱਛਮੀ ਤਬਦੀਲੀ ਕਾਰਨ ਯੂਪੀ, ਨਵੀਂ ਦਿੱਲੀ, ਪੰਜਾਬ, ਹਰਿਆਣਾ, ਜੰਮੂ ਕਸ਼ਮੀਰ ਸਮੇਤ ਕਈ ਰਾਜਾਂ ਵਿਚ ਬੱਦਲਵਾਈ ਛਾਈ ਹੋਈ ਹੈ। ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ। ਰਾਜਸਥਾਨ ਦੇ ਸਰਹੱਦੀ ਇਲਾਕਿਆਂ ਵਿਚ ਤਾਂ ਤੇਜ਼ ਬਾਰਸ਼ ਹੋਈ।

ਮੌਸਮ ਵਿਭਾਗ ਵੱਲੋਂ ਅੱਜ ਪਹਾੜੀ ਇਲਾਕਿਆਂ ਵਿਚ ਬਰਫ਼ਬਾਰੀ ਦੀ ਸੰਭਾਵਨਾ ਵੀ ਪ੍ਰਗਟਾਈ ਜਾ ਰਹੀ ਹੈ। ਉਥੇ ਮੈਦਾਨੀ ਇਲਾਕਿਆਂ ਵਿਚ ਬਾਰਸ਼ ਦੇ ਆਸਾਰ ਹਨ। ਕਈ ਥਾਵਾਂ 'ਤੇ ਸਵੇਰ ਵੇਲੇ ਕੋਹਰਾ ਵੀ ਪਰੇਸ਼ਾਨ ਕਰ ਸਕਦਾ ਹੈ। ਹਵਾ ਚੱਲਣ ਨਾਲ ਠੰਢ ਵਿਚ ਵੀ ਵਾਧਾ ਹੋ ਸਕਦਾ ਹੈ।

ਰਾਜਸਥਾਨ ਵਿਚ ਚਕਰਵਾਤੀ ਹਵਾਵਾਂ ਕਾਰਨ ਸਵੇਰ ਵੇਲੇ ਤੇਜ਼ ਬਾਰਸ਼ ਹੋਈ। ਕੁਝ ਥਾਵਾਂ 'ਤੇ ਗੜ੍ਹੇਮਾਰੀ ਵੀ ਹੋਈ। ਉਤਰਾਖੰਡ ਦੇ ਨੌ ਜ਼ਿਲ੍ਹਿਆਂ ਵਿਚ ਘਟੋ ਘੱਟ ਤਾਪਮਾਨ 10 ਡਿਗਰੀ ਸੈਲਸੀਅਲ ਤੋਂ ਹੇਠਾਂ ਰਿਕਾਰਡ ਕੀਤਾ ਗਿਆ। ਜੰਮੂ ਕਸ਼ਮੀਰ ਵਿਚ ਵੀ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ।

Posted By: Tejinder Thind