v style="text-align: justify;"> ਜੇਐੱਨਐੱਨ, ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ’ਚ ਮੌਸਮ ਆਮ ਬਣਿਆ ਹੋਇਆ ਹੈ। ਦਿਨ ’ਚ ਤੇਜ਼ ਧੁੱਪ ਨਿਕਲਣ ਨਾਲ ਲੋਕਾਂ ਨੂੰ ਠੰਢ ਤੋਂ ਰਾਹਤ ਮਿਲੀ ਹੋਈ ਹੈ। ਫਰਵਰੀ ਦੇ ਮਹੀਨੇ ’ਚ ਕਈ ਰਾਜਾਂ ’ਚ ਅੱਤ ਦੀ ਗਰਮੀ ਕਾਰਨ ਕਈ ਰਿਕਾਰਡ ਵੀ ਟੁੱਟੇ ਹਨ। ਉਥੇ ਦੇਸ਼ ਦੇ ਹੋਰ ਹਿੱਸਿਆਂ ’ਚ ਪੱਛਮੀ ਗੜਬੜੀਆਂ ਦੇ ਚਲਦੇ ਮੌਸਮ ’ਚ ਬਦਲਾਅ ਦੇਖੇ ਜਾ ਰਹੇ ਹਨ। ਭਾਰਤੀ ਮੌਸਮ ਵਿਭਾਗ ਨੇ ਉੱਤਰਾਖੰਡ ਦੇ ਕਈ ਜ਼ਿਲ੍ਹਿਆਂ ’ਚ ਐਤਵਾਰ ਨੂੰ ਹਲਕੀ ਬਾਰਿਸ਼ ਤੇ ਬਰਫਬਾਰੀ ਦੀ ਸੰਭਾਵਨਾ ਪ੍ਰਗਟਾਈ ਹੈ। ਆਈਐੱਮਡੀ ਅਨੁਸਾਰ ਸੂਬੇ ’ਚ ਸੋਮਵਾਰ ਤੇ ਮੰਗਲਵਾਰ ਨੂੰ ਮੌਸਮ ਹੋਰ ਵੀ ਜ਼ਿਆਦਾ ਖਰਾਬ ਰਹਿਣ ਦੀ ਸੰਭਾਵਨਾ ਹੈ।

ਤਾਜ਼ਾ ਪੱਛਮੀ ਗੜਬੜੀਆਂ ਦੇ ਚਲਦੇ ਪਹਾੜਾਂ ’ਤੇ 3 ਤੇ 4 ਮਾਰਚ ਨੂੰ ਹਲਕੀ ਬਾਰਿਸ਼ ਤੇ ਬਰਫਬਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਅਰੁਣਾਚਲ ਪ੍ਰਦੇਸ਼, ਮੇਘਾਲਿਆ ਤੇ ਅਸਮ ਦੇ ਕਈ ਹਿੱਸਿਆਂ ’ਚ ਐਤਵਾਰ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਹੈ ਤੇ ਕਸ਼ਮੀਰ ’ਚ ਸ਼ਨਿੱਚਰਵਾਰ ਨੂੰ ਹੋਈ ਬਰਫਬਾਰੀ ਦੀ ਵਜ੍ਹਾ ਨਾਲ ਸੀਤ ਲਹਿਰ ਜਿਹੇ ਹਾਲਾਤ ਬਣੇ ਹੋਏ ਹਨ।

Posted By: Sunil Thapa