ਜੇਐੱਨਐੱਨ, ਨਵੀਂ ਦਿੱਲੀ : ਪੰਜਾਬ ਕਾਂਗਰਸ ਵਿਚ ਵੱਡੇ ਬਦਲਾਅ ਤੋਂ ਬਾਅਦ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵੇਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਜਾਰੀ ਲੜਾਈ ਪਾਰਟੀ ਹਾਈਕਮਾਨ ਦਾ ਸਿਰਦਰਦ ਬਣਦੀ ਜਾ ਰਹੀ ਹੈ। ਸਿੱਧੂ ਦੇ ਮਾਫੀ ਨਹੀਂ ਮੰਗਣ ਤਕ ਉਨ੍ਹਾਂ ਨੂੰ ਨਾ ਮਿਲਣ ਦਾ ਕੈਪਟਨ ਦਾ ਜਨਤਕ ਐਲਾਨ ਵਿਚ ਪਾਰਟੀ ਲੀਡਰਸ਼ਿਪ ਨੂੰ ਪੰਜਾਬ ਕਾਂਗਰਸ ਦੀ ਮੌਜੂਦਾ ਲੜਾਈ ਦਾ ਦੂਜਾ ਪੜਾਅ ਦਿਖਾਈ ਦੇ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਜਲਦੀ ਦੂਰ ਕਰਨਾ ਚਾਹੁੰਦੀ ਹੈ ਪਾਰਟੀ ਹਾਈਕਮਾਨ

ਪੰਜਾਬ ਕਾਂਗਰਸ ਵਿਚ ਆਪਣੇ ਸਮਰਥਨ ਦਾ ਦਮ ਦਿਖਾਉਣ ਦੇ ਸਿੱਧੂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਾਰਟੀ ਵਿਚ ਕੈਪਟਨ ਦੀ ਨਾਰਾਜ਼ਗੀ ਨੂੰ ਅਜੇ ਨਜ਼ਰਅੰਦਾਜ਼ ਨਹੀਂ ਕੀਤਾ ਜਾ ਰਿਹਾ ਹੈ ਤੇ ਹਾਈਕਮਾਨ ਵੱਲੋਂ ਕੈਪਟਨ-ਸਿੱਧੂ ਦੀ ਮੁਲਾਕਾਤ ਕਰਾਉਣ ਦੀ ਅੰਦਰੂਨੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੈਪਟਨ ਨੂੰ ਸਵਾਲਾਂ ਦੇ ਘੇਰੇ ਵਿਚ ਲਿਆਉਣ ਦੀ ਸਿੱਧੂ ਦੀ ਰਣਨੀਤੀ ’ਤੇ ਉੱਠੇ ਸਵਾਲ

ਸਭ ਤੋਂ ਪਹਿਲੀ ਗੱਲ ਇਹ ਹੈ ਕਿ ਬਿਨਾਂ ਸ਼ੱਕ ਇਸ ਸਮੇਂ ਕੈਪਟਨ ਪੰਜਾਬ ਦੀ ਸਿਆਸਤ ਦੇ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸ ਹਨ ਜਿਨ੍ਹਾਂ ਦਾ ਆਪਣਾ ਵਜੂਦ ਵੀ ਹੈ ਤੇ ਉਨ੍ਹਾਂ ਦਾ ਅਪਮਾਨ ਕਾਂਗਰਸ ਨੂੰ ਹੀ ਸੱਟ ਪਹੁੰਚਾਏਗਾ। ਦੂਜੇ ਪਾਸੇ ਪੰਜਾਬ ਦੀਆਂ ਅਗਲੀਆਂ ਚੋਣਾਂ ਵਿਚ ਕਾਂਗਰਸ ਫਿਲਹਾਲ ਕੈਪਟਨ ਦੀ ਅਗਵਾਈ ਵਿਚ ਹੀ ਜਾਣ ਵਾਲੀ ਹੈ ਤੇ ਅਜਿਹੇ ਵਿਚ ਆਪਣੇ ਚੁਣਾਵੀ ਚਿਹਰੇ ਦੀ ਛਬੀ ਨੂੰ ਸਵਾਲਾਂ ਦੇ ਕਟਹਿਰੇ ਵਿਚ ਖੜ੍ਹੇ ਕਰਨ ਦੀ ਸਿੱਧੂ ਦੀ ਰਣਨੀਤੀ ਨੂੰ ਪਾਰਟੀ ਨੇਤਾਵਾਂ ਦੇ ਇਸ ਵਰਗ ਵਿਚ ਉੱਚਿਤ ਨਹੀਂ ਮੰਨਿਆ ਜਾ ਰਿਹਾ ਹੈ।

ਇਸ ਦੇ ਮੱਦੇਨਜ਼ਰ ਹੀ ਪਾਰਟੀ ਦੇ ਕੁਝ ਉੱਘੇ ਨੇਤਾਵਾਂ ਨੇ ਹਾਈਕਮਾਨ ਨੂੰ ਇਸ ਮਾਮਲੇ ਵਿਚ ਜਲਦੀ ਦਖ਼ਲ ਦੇ ਕੇ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਆਪਸੀ ਲੜਾਈ ਖਤਮ ਕਰਨ ਦੀ ਸਲਾਹ ਦਿੱਤੀ ਹੈ।

Posted By: Jatinder Singh