ਜੇਐੱਨਐੱਨ, ਗੁਰੂਗ੍ਰਾਮ : ਦਿੱਲੀ ਦੇ ਕਾਪਸਹੇੜਾ ਇਲਾਕੇ 'ਚ ਰਹਿਣ ਵਾਲੇ ਕਿਰਤੀਆਂ ਦਾ ਹੌਸਲਾ ਜਵਾਬ ਦੇਣ ਲੱਗਿਆ ਹੈ। ਹਰਿਆਣਾ ਦੀ ਹੱਦ 'ਚ ਪ੍ਰਵੇਸ਼ ਤੋਂ ਰੋਕਣ 'ਤੇ ਬੁੱਧਵਾਰ ਨੂੰ ਹੰਗਾਮਾ ਹੋ ਗਿਆ। ਗੁਰੂਗ੍ਰਾਮ ਦੇ ਉਦਯੋਗ ਵਿਹਾਰ ਇਲਾਕੇ 'ਚ ਜਾਣ ਦੇਣ ਤੋਂ ਰੋਕਣ 'ਤੇ ਮਜ਼ਦੂਰ ਪੁਲਿਸ 'ਤੇ ਭੜਕ ਗਏ। ਭੜਕੀ ਹੋਈ ਭੀੜ ਨੇ ਪੁਲਿਸ 'ਤੇ ਪਥਰਾਅ ਕੀਤਾ। ਪਥਰਾਅ ਦੀ ਵਜ੍ਹਾ ਨਾਲ ਪੰਜ ਪੁਲਿਸ ਮੁਲਾਜ਼ਮਾਂ ਨੂੰ ਸੱਟਾਂ ਲੱਗੀਆਂ ਹਨ।

ਅਸਲ ਵਿਚ ਗੁਰੂਗ੍ਰਾਮ ਦੇ ਉਦਯੋਗ ਵਿਹਾਰ ਇਲਾਕੇ 'ਚ ਕੰਮ ਕਰਨ ਵਾਲੇ ਹਜ਼ਾਰਾਂ ਕਾਮੇ ਦਿੱਲੀ ਦੇ ਕਾਪਸਹੇੜਾ ਇਲਾਕੇ 'ਚ ਰਹਿੰਦੇ ਹਨ। ਉਹ ਕੰਮ ਕਰਨ ਲਈ ਆਉਣਾ ਚਾਹੁੰਦੇ ਹਨ ਪਰ ਗੁਰੂਗ੍ਰਾਮ ਪੁਲਿਸ ਡੀਸੀ ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਰੋਜ਼ਾਨਾ ਰੋਕ ਦਿੰਦੀ ਹੈ। ਦਿੱਲੀ-ਗੁਰੂਗ੍ਰਾਮ ਵਿਚਕਾਰ ਰੂਟੀਨ 'ਚ ਆਵਾਜਾਈ ਘਟਾਉਣ ਲਈ ਗੁਰੂਗ੍ਰਾਮ ਦੇ ਡੀਸੀ ਅਮਿਤ ਖੱਤਰੀ ਨੇ ਹੁਕਮ ਜਾਰੀ ਕੀਤੇ ਹੋਏ ਹਨ ਕਿ ਇੱਥੇ 'ਚ ਕੰਮ ਕਰਨ ਵਾਲੇ ਇੱਥੇ ਹੀ ਰਹਿਣ ਤੇ ਦਿੱਲੀ 'ਚ ਕੰਮ ਕਰਨ ਵਾਲੇ ਉੱਥੇ ਰਹਿਣ।

ਐੱਨਸੀਆਰ ਦੇ ਅਲੱਗ-ਅਲੱਗ ਇਲਾਕਿਆਂ 'ਚ ਰਹਿੰਦੇ ਹਨ ਮਜ਼ਦੂਰ

ਗੁਰੂਗ੍ਰਾਮ 'ਚ ਕੰਮ ਕਰਨ ਵਾਲੇ ਮਜ਼ਦੂਰ ਦਿੱਲੀ, ਨੋਇਡਾ, ਗਾਜ਼ੀਆਬਾਦ ਤੇ ਫ਼ਰੀਦਾਬਾਦ 'ਚ ਰਹਿੰਦੇ ਹਨ। ਕਾਫ਼ੀ ਲੋਕ ਗੁਰੂਗ੍ਰਾਮ ਤੋਂ ਬਾਹਰ ਕੰਮ ਕਰਦੇ ਹਨ ਜਦਕਿ ਕਈ ਲੋਕ ਇੱਥੇ 'ਚ ਹੀ ਰਹਿੰਦੇ ਹਨ। ਇਸੇ ਤਰ੍ਹਾਂ ਦਿੱਲੀ ਦੇ ਕਾਪਸਹੇੜਾ ਇਲਾਕੇ 'ਚ ਰਹਿਣ ਵਾਲੇ ਵੱਡੀ ਗਿਣਤੀ 'ਚ ਮਜ਼ਦੂਰ ਗੁਰੂਗ੍ਰਾਮ 'ਚ ਕੰਮ ਕਰਦੇ ਹਨ। ਪੁਲਿਸ ਉਨ੍ਹਾਂ ਨੂੰ ਰੋਕ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਵਾਰ ਤਾਂ ਮਜ਼ਦੂਰ ਆ-ਜਾ ਸਕਦੇ ਹਨ ਪਰ ਰੋਜ਼ਾਨਾ ਆਉਣ-ਜਾਣ ਦੀ ਪਾਬੰਦੀ ਹੈ।

Posted By: Seema Anand