ਜੇਐੱਨਐੱਨ, ਨਵੀਂ ਦਿੱਲੀ : ਕੇਂਦਰੀ ਕੈਬਨਿਟ ਵੱਲ਼ੋਂ ਨਾਗਰਿਕਤਾ ਸੋਧ ਬਿੱਲ 2019 ਨੂੰ ਮਨਜ਼ੂਰੀ ਦਿੱਤੇ ਜਾਣ ਤੇ ਲੋਕ ਸਭਾ ਤੋਂ ਪਾਸ ਹੋਣ ਤੋਂ ਬਾਅਦ ਹੁਣ ਸਰਕਾਰ ਦੀ ਕੋਸ਼ਿਸ਼ ਇਸ ਨੂੰ ਰਾਜ ਸਭਾ ਤੋਂ ਪਾਸ ਕਰਵਾਉਣ ਦੀ ਹੈ। ਵਿਰੋਧੀ ਦਲਾਂ( ਕਾਂਗਰਸੀ, ਟੀਐੱਮਸੀ, ਮਾਕਪਾ, ਡੀਐੱਮਕੇ, ਆਰਜੇਡੀ ਸਮੇਤ ਕਈ ਦਲ) ਨਾਲ ਉੱਤਰ ਪੂਰਬ ਦੇ ਕਈ ਸੰਗਠਨ ਇਸ ਦਾ ਵਿਰੋਧ ਕਰ ਰਹੇ ਹਨ। ਸ਼ਿਵਸੈਨਾ ਨੇ ਵੀ ਕਹਿ ਦਿੱਤਾ ਹੈ ਕਿ ਜੇ ਉਨ੍ਹਾਂ ਦੇ ਸ਼ੱਕਾਂ ਦਾ ਹੱਲ ਨਹੀਂ ਕੀਤਾ ਜਾਂਦਾ ਹੈ ਤਾਂ ਉਹ ਇਸ ਬਿੱਲ ਦਾ ਸਮਰਥਨ ਨਹੀਂ ਕਰੇਗੀ।

ਸ਼ਿਵਸੈਨਾ ਆਗੂ ਸੰਜੈ ਰਾਊਤ ਨੇ ਬੁੱਧਵਾਰ ਨੂੰ ਸਵਾਲ ਚੁੱਕਿਆ ਕਿ ਜੋ ਬਿੱਲ ਨੂੰ ਸਮਰਥਨ ਨਹੀਂ ਦੇਣਗੇ ਕੀ ਉਹ ਦੇਸ਼ਧ੍ਰੋਹੀ ਹੈ? ਉਨ੍ਹਾਂ ਕਿਹਾ ਕਿ ਵੋਟ ਬੈਂਕ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਹਿੰਦੂ-ਮੁਸਲਿਮ 'ਚ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਇਸ ਬਿੱਲ 'ਚ ਸ੍ਰੀਲੰਕਾ ਦੇ ਤਮਿਲ ਹਿੰਦੂਆਂ ਲਈ ਵੀ ਕੁਝ ਨਹੀਂ ਹੈ। ਰਾਊਤ ਨੇ ਕਿਹਾ ਕਿ ਲੋਕ ਸਭਾ ਤੋਂ ਇਹ ਬਿੱਲ ਪਾਸ ਹੋ ਗਿਆ ਪਰ ਰਾਜ ਸਭਾ 'ਚ ਗੱਲ ਅੱਲਗ ਹੈ। ਰਾਜ ਸਭਾ 'ਚ ਸਾਡੀ ਦੋਵੇਂ ਪਾਸੇ ਜ਼ਿਆਦਾ ਜ਼ਰੂਰਤ ਹੈ। ਸਾਡੇ ਦਿਲਾਂ 'ਚ ਸ਼ੱਕ ਹਨ ਜਿਨ੍ਹਾਂ ਦਾ ਹੱਲ ਨਹੀਂ ਹੁੰਦਾ ਹੈ ਤਾਂ ਅਸੀਂ ਆਪਣੇ ਸਟੈਂਡ 'ਤੇ ਦੁਬਾਰਾ ਵਿਚਾਰ ਕਰਾਂਗੇ।

Posted By: Amita Verma