ਨਈ ਦੁਨੀਆ, ਨਵੀਂ ਦਿੱਲੀ :ਸ਼ਿਵਸੈਨਾ ਨਾਗਰਿਕਤਾ ਸੋਧ ਬਿੱਲ ਦਾ ਰਾਜਸਭਾ 'ਚ ਸਮਰਥਨ ਨਹੀਂ ਕਰੇਗੀ ਪਰ ਖ਼ਿਲਾਫ਼ 'ਚ ਵੀ ਵੋਟ ਨਹੀਂ ਪਾਵੇਗੀ। ਸ਼ਿਵਸੈਨਾ ਵੋਟਿੰਗ ਤੋਂ ਵਾਕਆਊਟ ਕਰੇਗੀ। ਕਾਂਗਰਸ ਦੇ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਗ੍ਰਹਿ ਮੰਤਰੀ ਨੇ ਕਿਹੜੇ ਇਤਿਹਾਸ ਦੀ ਕਿਤਾਬਾਂ ਪੜ੍ਹੀਆਂ ਹਨ।

ਨਾਗਰਿਕਤਾ ਸੋਧ ਬਿੱਲ 2019 ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਬਾ 'ਚ ਪੇਸ਼ ਕਰ ਦਿੱਤਾ ਹੈ। ਸਦਨ 'ਚ ਬਿੱਲ 'ਤੇ ਚਰਚਾ ਸ਼ੁਰੂ ਹੋ ਗਈ ਹੈ। ਅਮਿਤ ਸ਼ਾਹ ਨੇ ਕਿਹਾ ਕਿ ਗ਼ਲਤ ਸੂਚਨਾ ਫੈਲਾਈ ਗਈ ਹੈ ਕਿ ਇਹ ਬਿੱਲ ਭਾਰਤ ਦੇ ਮੁਸਲਮਾਨਾਂ ਖ਼ਿਲਾਫ਼ ਹੈ। ਮੈਂ ਇਹ ਕਹਿੰਦੇ ਹੋਏ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਬਿੱਲ ਭਾਰਤੀ ਮੁਸਲਮਾਨਾਂ ਨਾਲ ਕਿਵੇਂ ਸਬੰਧਿਤ ਹੈ? ਉਹ ਭਾਰਤੀ ਨਾਗਰਿਕ ਹਨ ਤੇ ਹਮੇਸ਼ਾ ਰਹਿਣਗੇ, ਉਨ੍ਹਾਂ ਨਾਲ ਕੋਈ ਭੇਦਭਾਵ ਨਹੀਂ ਹੋਵੇਗਾ। ਲੋਕ ਸਭਾ 'ਚ ਇਹ ਬਿੱਲ ਸੋਮਵਾਰ ਨੂੰ ਪਾਸ ਹੋ ਗਿਆ ਸੀ।

Live Updates :

08:46 PM

ਰਾਜ ਸਭਾ 'ਚ ਵੀ ਪਾਸ ਹੋਇਆ ਨਾਗਰਿਕ ਸੋਧ ਬਿੱਲ

ਨਾਗਰਿਕਤਾ ਸੋਧ ਬਿੱਲ ਰਾਜ ਸਭਾ 'ਚ ਵੀ ਪਾਸ ਹੋ ਗਿਆ। ਦੋਵਾਂ ਸਦਨਾਂ ਤੋਂ ਬਿੱਲ ਨੂੰ ਮਿਲੀ ਮਨਜ਼ੂਰੀ। ਪੱਖ 'ਚ 125 ਅਤੇ ਵਿਰੋਧ 'ਚ 105 ਵੋਟਾਂ ਪਈਆਂ।

08:41 PM

ਕਈ ਸੋਧਾਂ 'ਤੇ ਵੋਟਿੰਗ

ਅਜੇ ਨਾਗਰਿਕਤਾ ਸੋਧ ਬਿੱਲ 'ਤੇ ਕਈ ਸੋਧਾਂ 'ਤੇ ਵੋਟਿੰਗ ਹੋ ਰਹੀ ਹੈ।

08:04 PM


ਸਿਲੈਕਸ਼ਨ ਕਮੇਟੀ 'ਚ ਭੇਜਣ ਦਾ ਪ੍ਰਸਤਾਵ ਖ਼ਾਰਜ, ਸ਼ਿਵਸੇਨਾ ਨੇ ਵਾਕਆਊਟ ਕੀਤਾ

ਰਾਜ ਸਭਾ 'ਚ ਨਾਗਰਿਕਤਾ ਸੋਧ ਬਿੱਲ 'ਚ ਵੋਟਿੰਗ ਦੌਰਾਨ ਸੋਧ ਲਈ 13 ਪ੍ਰਸਤਾਵ ਦਿੱਤੇ ਗਏ ਹਨ। ਸਿਲੈਕਸ਼ਨ ਕਮੇਟੀ 'ਚ ਭੇਜਣ ਦਾ ਵਿਰੋਧੀ ਧਿਰ ਦਾ ਪ੍ਰਸਤਾਵ ਖ਼ਾਰਜ ਹੋ ਗਿਆ। ਨਾ ਭੇਜਣ ਦੇ ਪੱਖ 'ਚ 124 ਵੋਟਾਂ ਅਤੇ ਭੇਜਣ ਦੇ ਪੱਖ 'ਚ 99 ਵੋਟਾਂ ਪਈਆਂ। ਸ਼ਿਵਸੇਨਾ ਨੇ ਵੋਟਿੰਗ ਦੌਰਾਨ ਵਾਕਆਊਟ ਕੀਤਾ। ਟੀਐੱਮਸੀ ਦਾ ਸੋਧ ਪ੍ਰਸਤਾਵ ਰਾਜ ਸਭਾ 'ਚ ਡਿੱਗਿਆ। ਟੀਐੱਮਸੀ ਦਾ ਸੋਧ ਬਿੱਲ 124/98 ਵੋਟਾਂ ਨਾਲ ਖ਼ਾਰਜ ਹੋਇਆ।

07:56 PM

ਰਾਜ ਸਭਾ 'ਚ ਨਾਗਰਿਕਤਾ ਸੋਧ ਬਿੱਲ 'ਤੇ ਵੋਟਿੰਗ ਪ੍ਰਕਿਰਿਆ ਸ਼ੁਰੂ

ਨਾਗਰਿਕਤਾ ਸੋਧ ਬਿੱਲ ਨੂੰ ਸਿਲੈਕਸ਼ਨ ਕਮੇਟੀ ਨੂੰ ਭੇਜਿਆ ਜਾਵੇ ਜਾਂ ਨਹੀਂ, ਇਸ ਪ੍ਰਸਤਾਵ 'ਤੇ ਰਾਜ ਸਭਾ 'ਚ ਵੋਟਿੰਗ ਹੋ ਰਹੀ ਹੈ।

07:29 PM

ਕਾਂਗਰਸ ਅਤੇ ਪਾਕਿ ਆਗੂਆਂ ਦੇ ਬਿਆਨ ਇਕੋ

ਅਮਿਤ ਸ਼ਾਹ ਬੋਲੇ, ਕਾਂਗਰਸ ਦੇ ਨੇਤਾਵਾਂ ਦੇ ਬਿਆਨ ਅਤੇ ਪਾਕਿਸਤਾਨ ਦੇ ਨੇਤਾਵਾਂ ਵਿਸ਼ੇਸ਼ ਕਰਕੇ ਇਮਰਾਨ ਖ਼ਾਨ ਦੇ ਬਿਆਨ ਕਈ ਵਾਰ ਘੁਲਮਿਲ ਜਾਂਦੇ ਹਨ। ਦੋਵਾਂ ਦੇ ਬਿਆਨ ਇਕੋ ਵਰਗੇ ਹਨ। ਧਾਰਾ 370 ਨੂੰ ਹਟਾਉਣ ਦੇ ਸਮੇਂ ਵੀ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਸਨ।

07:09 PM


ਸ਼ਿਵਸੇਨਾ 'ਤੇ ਸਿੰਨ੍ਹਿਆ ਨਿਸ਼ਾਨਾ

ਸ਼ਿਵਸੇਨਾ 'ਤੇ ਨਿਸ਼ਾਨਾ ਸਿੰਨ੍ਹਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ-ਲੋਕ ਸੱਤਾ ਲਈ ਕਿਵੇਂ-ਕਿਵੇਂ ਰੰਗ ਬਦਲ ਲੈਂਦੇ ਹਨ। ਸ਼ਿਵਸੇਨਾ ਨੇ ਲੋਕ ਸਭਾ 'ਚ ਇਸ ਦੀ ਹਮਾਇਤ ਕੀਤੀ ਤਾਂ ਫਿਰ ਇਕ ਰਾਤ 'ਓ ਅਜਿਹਾ ਕੀ ਹੋ ਗਿਆ ਜੋ ਅੱਜ ਵਿਰੋਧ 'ਚ ਖੜ੍ਹੇ ਹਨ।


07:08 PM


ਮਨਮੋਹਨ ਨੇ ਵੀ ਬੰਗਲਾਦੇਸ਼ 'ਚ ਪੀੜਤਾਂ ਦਾ ਕੀਤਾ ਸੀ ਜ਼ਿਕਰ

ਅਮਿਤ ਸ਼ਾਹ ਬੋਲੇ, ਡਾ. ਮਨਮੋਹਨ ਸਿੰਘ ਨੇ ਵੀ ਪਹਿਲਾਂ ਇਸੇ ਸਦਨ 'ਚ ਕਿਹਾ ਸੀ ਕਿ ਉੱਥੋਂ ਦੇ ਘੱਟ-ਗਿਣਤੀਆਂ ਨੂੰ ਬੰਗਲਾਦੇਸ਼ ਵਰਗੇ ਦੇਸ਼ਾਂ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਹਾਲਾਤ ਮਜਬੂਰ ਕਰਦੇ ਹਨ ਤਾਂ ਸਾਡਾ ਨੈਤਿਕ ਫ਼ਰਜ਼ ਹੈ ਕਿ ਉਨ੍ਹਾਂ ਅਭਾਗੇ ਲੋਕਾਂ ਨੂੰ ਨਾਗਰਿਕਤਾ ਦਿੱਤੀ ਜਾਵੇ।

06:46 PM

ਪੀੜਤ ਲੋਕ ਸਰਕਾਰ ਦੀ ਪਹਿਲ

ਅਮਿਤ ਸ਼ਾਹ ਬੋਲੇ, ਸਾਡੇ ਲਈ ਪੀੜਤ ਲੋਕ ਪਹਿਲਾਂ ਹਨ, ਜਦੋਂਕਿ ਵਿਰੋਧੀਆਂ ਲਈ ਪੀੜਤ ਲੋਕ ਪਹਿਲਾਂ ਨਹੀਂ ਹਨ। ਅੱਜ ਨਰਿੰਦਰ ਮੋਦੀ ਜੀ ਜੋ ਬਿੱਲ ਲਿਆਏ ਹਨ, ਉਸ 'ਚ ਨਿੱਡਰ ਹੋ ਕੇ ਸ਼ਰਨਾਰਥੀ ਕਹਿਣਗੇ ਕਿ ਹਾਂ, ਅਸੀਂ ਸ਼ਰਨਾਰਥੀ ਹਾਂ, ਸਾਨੂੰ ਨਾਗਰਿਕਤਾ ਦਿਓ ਅਤੇ ਸਰਕਾਰ ਨਾਗਰਿਕਤਾ ਦੇਵੇਗੀ। ਜਿਨ੍ਹਾਂ ਨੇ ਜ਼ਖ਼ਮ ਦਿੱਤੇ, ਉਹੀ ਅੱਜ ਪੁੱਛਦੇ ਹਨ ਕਿ ਇਹ ਜ਼ਖ਼ਮ ਕਿਉਂ ਲੱਗੇ।

06:25 PM

ਵੰਡ ਨਾ ਹੋਈ ਹੁੰਦੀ ਤਾਂ ਇਹ ਬਿੱਲ ਨਾ ਆਉਂਦਾ

ਨਾਗਰਿਕਤਾ ਸੋਧ ਬਿੱਲ 'ਤੇ ਸਵਾਲਾਂ ਦਾ ਜਵਾਬ ਦੇ ਰਹੇ ਹਨ ਗ੍ਰਹਿ ਮੰਤਰੀ ਅਮਿਤ ਸ਼ਾਹ। ਅਮਿਤ ਸ਼ਾਹ ਨੇ ਕਿਹਾ ਕਿ ਕੁਝ ਮੈਂਬਰਾਂ ਨੇ ਬਿੱਲ ਨੂੰ ਗ਼ੈਰ-ਸੰਵਿਧਾਨਿਕ ਦੱਸਿਆ ਹੈ। ਮੈਂ ਸਾਰਿਆਂ ਦਾ ਜਵਾਬ ਦਿਆਂਗਾ। ਜੇਕਰ ਇਸ ਦੇਸ਼ ਦੀ ਵੰਡਾ ਨਾ ਹੋਈ ਹੁੰਦੀ ਤਾਂ ਇਹ ਬਿੱਲ ਨਹੀਂ ਲਿਆਉਣਾ ਪੈਂਦਾ। ਵੰਡ ਤੋਂ ਬਾਅਦ ਪੈਦਾ ਹੋਏ ਹਾਲਾਤ ਕਾਰਨ ਇਹ ਬਿੱਲ ਲਿਆਉਣਾ ਪਿਆ ਹੈ। ਧਰਮ ਦੇ ਆਧਾਰ 'ਤੇ ਵਿੰਡ ਸਭ ਤੋਂ ਵੱਡੀ ਭੁੱਲ ਹੈ। ਦੇਸ਼ ਦੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਮੋਦੀ ਸਰਕਾਰ ਆਈ ਹੈ।

04:30 PM

ਰਾਜ ਸਭਾ 'ਚ ਆਮ ਆਦਮੀ ਪਾਰਟੀ ਦੇ ਆਗੂ ਸੰਜੈ ਸਿੰਘ

ਰਾਜ ਸਭਾ 'ਚ ਆਮ ਆਦਮੀ ਪਾਰਟੀ ਦੇ ਆਗੂ ਸੰਜੈ ਸਿੰਘ ਨੇ ਨਾਗਰਿਕਤਾ ਸੋਧ ਬਿੱਲ 2019 'ਤੇ ਕਿਹਾ ਕਿ ਮੈਂ ਇਸ ਬਿੱਲ ਦਾ ਵਿਰੋਧ ਕਰ ਰਿਹਾ ਹਾਂ ਕਿਉਂਕਿ ਇਹ ਬਾਬਾ ਸਾਹਿਬ ਅੰਬੇਡਕਰ ਵੱਲ਼ੋਂ ਬਣਾਏ ਗਏ ਸੰਵਿਧਾਨ ਦੇ ਖ਼ਿਲਾਫ਼ ਹੈ। ਇਹ ਸੰਵਿਧਾਨ ਦੀ ਪ੍ਰਸਤਾਵਨਾ ਖ਼ਿਲਾਫ਼ ਹੈ। ਇਹ ਮਹਾਤਮਾ ਗਾਂਧੀ ਤੇ ਭਗਤ ਸਿੰਘ ਦੇ ਸੁਪਨਿਆਂ ਦੇ ਭਾਰਤ ਖ਼ਿਲਾਫ਼ ਹੈ।

4.10 PM

ਗ੍ਰਹਿ ਮੰਤਰੀ ਦੋਸ਼ ਵਾਪਸ ਲੈਣ- ਕਪਿਲ ਸਿੱਬਲ

ਰਾਜ ਸਭਾ 'ਚ ਕਾਂਗਰਸ ਦੇ ਆਗੂ ਕਪਿਲ ਸਿੱਬਲ ਨੇ ਕਿਹਾ ਕਿ ਮੈਂ ਗ੍ਰਹਿ ਮੰਤਰੀ ਤੋਂ ਬੇਨਤੀ ਕਰਦਾ ਹਾਂ ਕਿ ਉਸ ਦੋਸ਼ ਨੂੰ ਵਾਪਸ ਲੈਣ ਕਿਉਂਕਿ ਅਸੀਂ ਕਾਂਗਰਸੀ ਉਸ ਇਕ ਰਾਸ਼ਟਰ 'ਚ ਵਿਸ਼ਵਾਸ ਰੱਖਦੇ ਹਾਂ, ਜਿਸ 'ਤੇ ਤੁਸੀਂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਭਾਰਤ ਦਾ ਕੋਈ ਵਿਚਾਰ ਨਹੀਂ ਹੈ, ਉਹ ਭਾਰਤ ਦੇ ਵਿਚਾਰ ਦੀ ਰੱਖਿਆ ਨਹੀਂ ਕਰ ਸਕਦੇ।

03:39PM

AIADMK ਦਾ ਸਮਰਥਨ

AIADMK ਆਗੂ ਡੀ ਜੈਕੁਮਾਰ ਨੇ ਨਾਗਰਿਕਤਾ ਤਰਮੀਮ ਬਿੱਲ 2019 ਬਾਰੇ ਕਿਹਾ ਕਿ ਬਿੱਲ ਸ਼੍ਰੀਲੰਕਾਈ ਤਾਮਿਲਾਂ ਤੇ ਤਾਮਿਲਨਾਡੂ ਖ਼ਿਲਾਫ਼ ਨਹੀਂ ਹੈ। ਅਸੀਂ ਸੰਸਦ 'ਚ ਕੈਬ ਦਾ ਸਮਰਥਨ ਕਰਦੇ ਹਾਂ।

03:37PM

ਬਸਪਾ ਸੰਸਦ ਮੈਂਬਰ ਸਤੀਸ਼ ਚੰਦ ਮਿਸ਼ਰਾ

ਬਸਪਾ ਸੰਸਦ ਮੈਂਬਰ ਸਤੀਸ਼ ਚੰਦ ਮਿਸ਼ਰਾ ਨੇ ਕਿਹਾ ਕਿ ਸਾਡੀ ਪਾਰਟੀ ਨਾਗਰਿਕਤਾ ਸੋਧ ਬਿੱਲ 2019 ਦਾ ਵਿਰੋਧ ਕਰਦੀ ਹੈ। ਤੁਸੀਂ ਮੁਸਲਮਾਨਾਂ ਨੂੰ ਛੱਡ ਕੇ ਧਾਰਾ 14 ਦੀ ਉਲੰਘਣਾ ਕਿਉਂ ਕਰ ਰਹੇ ਹੋ? ਮੁਸਲਮਾਨਾਂ ਨੂੰ ਬਾਹਰ ਰੱਖਣਾ ਇਸ ਦੀ ਇੱਕੋ-ਇਕ ਸਮੱਸਿਆ ਹੈ।

03:31PM

ਸਾਨੂੰ ਆਪਣੇ ਰਾਸ਼ਟਰਵਾਦ ਜਾਂ ਹਿੰਦੁਤਵ 'ਤੇ ਕਿਸੇ ਵੀ ਪ੍ਰਮਾਣ ਪੱਤਰ ਦੀ ਜ਼ਰੂਰਤ ਨਹੀਂ- ਰਾਉਤ

ਸੰਜੇ ਰਾਉਤ ਨੇ ਕਿਹਾ ਕਿ ਸਾਨੂੰ ਆਪਣੇ ਰਾਸ਼ਟਰਵਾਦ ਜਾਂ ਹਿੰਦੂਤਵ 'ਤੇ ਕਿਸੇ ਵੀ ਪ੍ਰਮਾਣ ਪੱਤਰ ਦੀ ਜ਼ਰੂਰਤ ਨਹੀਂ ਹੈ। ਜਿਸ ਸਕੂਲ 'ਚ ਤੁਸੀਂ ਪੜ੍ਹਦੇ ਹੋ, ਅਸੀਂ ਉਸ ਸਕੂਲ ਦੇ ਹੈੱਡਮਾਸਟਰ ਹਾਂ। ਸਾਡੇ ਸਕੂਲ ਦੇ ਹੈੱਡਮਾਸਟਰ ਬਾਲਾ ਸਾਹੇਬ ਠਾਕਰੇ ਸਨ, ਅਟਲ ਜੀ, ਸ਼ਿਆਮਾ ਪ੍ਰਸਾਦ ਮੁਖਰਜੀ ਵੀ ਸਨ, ਅਸੀਂ ਸਾਰਿਆਂ ਨੂੰ ਮੰਨਦੇ ਹਾਂ।

03:28 PM

ਰਾਜ ਸਭਾ 'ਚ ਸੰਜੇ ਰਾਉਤ

ਸੰਜੇ ਰਾਉਤ ਨੇ ਕਿਹਾ ਕਿ ਮੈਂ ਕੱਲ੍ਹ ਤੋਂ ਸੁਣ ਰਿਹਾ ਹਾਂ ਕਿ ਜਿਹੜੇ ਲੋਕ ਇਸ ਬਿੱਲ ਦੀ ਹਮਾਇਤ ਨਹੀਂ ਕਰਦੇ ਹਨ, ਉਹ ਦੇਸ਼ ਵਿਰੋਧ ਹਨ ਤੇ ਜੋ ਲੋਕ ਸਮਰਥਨ ਕਰਦੇ ਹਨ ਉਹ ਰਾਸ਼ਟਰਵਾਦੀ।

ਉਨ੍ਹਾਂ ਰਾਜ ਸਭਾ 'ਚ ਕਿਹਾ ਕਿ ਮਜ਼ਬੂਤ ਪੀਐੱਮ ਤੇ ਸਾਡੇ 'ਤੇ ਸਾਡੀ ਆਸ਼ਾ ਹੈ। ਕੀ ਇਸ ਬਿੱਲ ਦੇ ਪਾਸ ਹੋਣ ਨਾਲ ਤੁਸੀਂ ਘੁਸਪੈਠੀਆਂ ਨੂੰ ਬਾਹਰ ਕੱਢ ਸਕੋਗੇਾ। ਜੇਕਰ ਸ਼ਰਨਾਰਥੀਆਂ ਨੂੰ ਸਵੀਕਾਰ ਕਰਦੇ ਹੋ ਤਾਂ ਉਸ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਕੀ ਉਨ੍ਹਾਂ ਨੂੰ ਵੋਟ ਦਾ ਅਧਿਕਾਰ ਮਿਲੇਗਾ?

02:59PM

ਸੁਪਰੀਮ ਕੋਰਟ ਇਸ ਬਿੱਲ ਦਾ ਭਵਿੱਖ ਤੈਅ ਕਰੇਗਾ- ਚਿਦੰਬਰਮ

ਰਾਜ ਸਭਾ 'ਚ ਨਾਗਰਿਕਾ ਸੋਧ ਬਿੱਲ 'ਤੇ ਵਿਰੋਧ ਧਿਰ ਦਾ ਹਮਲਾ ਜਾਰੀ ਹੈ। ਕਾਂਗਰਸੀ ਆਗੂ ਪੀ. ਚਿਦੰਬਰਮ ਦਾ ਕਹਿਣਾ ਹੈ ਕਿ ਸਰਕਾਰ ਜਿਹੜਾ ਬਿੱਲ ਲਿਆ ਰਹੀ ਹੈ, ਉਹ ਪੂਰੀ ਤਰ੍ਹਾਂ ਗ਼ੈਰ-ਸੰਵਿਧਾਨਕ ਹੈ। ਇਸ ਲਈ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹੀ ਪਾਸ ਕਰੀਏ ਜੋ ਸਹੀ ਹੋਵੇ, ਜੇਕਰ ਗ਼ੈਰ-ਸੰਵਿਧਾਨਕ ਬਿੱਲ ਅਸੀਂ ਪਾਸ ਕਰਦੇ ਹਾਂ ਤਾਂ ਬਾਅਦ 'ਚ ਸੁਪਰੀਮ ਕੋਰਟ ਇਸ ਬਿੱਲ ਦਾ ਭਵਿੱਖ ਤੈਅ ਕਰੇਗਾ।

02:34PM

ਰਾਜ ਸਭਾ 'ਚ ਨਾਗਰਿਕਤਾ ਸੋਧ ਬਿੱਲ 2019 'ਤੇ CPI

ਰਾਜ ਸਭਾ 'ਚ ਨਾਗਰਿਕਤਾ ਸੋਧ ਬਿੱਲ 2019 'ਤੇ CPI ਦੇ ਸੰਸਦ ਮੈਂਬਰ TK ਰੰਗਰਾਜਨ ਨੇ ਕਿਹਾ ਕਿ ਮੰਨ ਲੋ ਕਿ ਤੁਸੀਂ ਕਾਨੂੰਨ ਬਣਾਉਂਦੇ ਹੋ ਤੇ ਇਸ ਦ ਘੱਟ ਗਿਣਤੀਆਂ 'ਤੇ ਹੋਣ ਵਾਲੇ ਕਿਸੇ ਵੀ ਅਸਰ ਲਈ ਕੌਣ ਜ਼ਿੰਮੇਵਾਰ ਹੋਵੇਗਾ? ਇਸ ਲਈ ਮੇਰੀ ਪਾਰਟੀ ਇਸ ਦਾ ਵਿਰੋਧ ਕਰਦੀ ਹੈ। ਦੇਸ਼ ਨੂੰ ਖ਼ਰਾਬ ਨਾ ਕਰੋ, ਸੰਵਿਧਾਨ ਨੂੰ ਖ਼ਰਾਬ ਨਾ ਕਰੋ, ਇਹੀ ਮੇਰੀ ਅਪੀਲ ਹੈ।

02:30PM

AIADMK ਦਾ ਸਮਰਥਨ

AIADMK ਦੇ ਸੰਸਦ ਮੈਂਬਰ ਐੱਸਆਰ ਬਾਲਾਸੁਬਰਾਮਣੀਅਮ ਨੇ ਕਿਹਾ ਕਿ ਸਾਨੂੰ ਕੁਝ ਚਿੰਤਾਵਾਂ ਹਨ ਪਰ ਕੁੱਲ ਮਿਲਾ ਕੇ ਅਸੀਂ ਇਸ ਬਿੱਲ ਦੀ ਹਮਾਇਤ ਕਰ ਰਹੇ ਹਾਂ।

02:20PM

ਬਿੱਲ ਨੂੰ ਵਾਪਸ ਲਿਆ ਜਾਣਾ ਚਾਹੀਦਾ- ਟੀਆਰਐੱਸ ਸੰਸਦ ਮੈਂਬਰ

ਤੇਲੰਗਾਨਾ ਰਾਸ਼ਟਰ ਕਮੇਟੀ ਦੇ ਸੰਸਦ ਮੈਂਬਰ ਡਾ. ਕੇਸ਼ਵ ਰਾਓ ਨੇ ਰਾਜ ਸਭਾ 'ਚ ਕਿਹਾ ਕਿ ਇਹ ਬਿੱਲ ਭਾਰਤ ਦੇ ਵਿਚਾਰ ਨੂੰ ਚੁਣੌਤੀ ਦਿੰਦਾ ਹੈ ਤੇ ਨਿਆਂ ਦੇ ਹਰੇਕ ਆਦਰਸ਼ ਨੂੰ ਨਕਾਰਦਾ ਹੈ। ਇਸ ਬਿੱਲ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ।

02:13PM

ਜੇਡੀਯੂ ਨੇ ਕੀਤਾ ਬਿੱਲ ਦਾ ਸਮਰਥਨ

ਰਾਜ ਸਭਾ 'ਚ ਜੇਡੀਯੂ ਦੇ ਆਰਸੀਪੀ ਸਿੰਘ ਨੇ ਕਿਹਾ ਕਿ ਅਸੀਂ ਇਸ ਬਿੱਲ ਦੀ ਹਮਾਇਤ ਕਰਦੇ ਹਾਂ। ਇਹ ਬਿੱਲ ਬਹੁਤ ਸਪੱਸ਼ਟ ਹੈ, ਇਹ ਸਾਡੇ ਤਿੰਨ ਗੁਆਂਢੀ ਮੁਲਕਾਂ ਦੇ ਪੀੜਤ ਘੱਟ ਗਿਣਤੀਆਂ ਨੂੰ ਨਾਗਰਿਕਤਾ ਦਿੰਦਾ ਹੈ ਪਰ ਇੱਥੇ ਸਾਡੇ ਮੁਸਲਿਮ ਭਰਾਵਾਂ 'ਤੇ ਬਹਿਸ ਚੱਲ ਰਹੀ ਹੈ।

02:00PM

ਸਰਕਾਰ ਜਿਨਾਹ ਦਾ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ- SP ਸੰਸਦ ਮੈਂਬਰ

ਰਾਜ ਸਭਾ 'ਚ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਜਾਵੇਦ ਅਲੀ ਖ਼ਾਨ ਨੇ ਕਿਹਾ ਕਿ ਇਸ ਨਾਗਰਿਕਤਾ ਸੋਧ ਬਿੱਲ ਤੇ ਐੱਨਆਰਸੀ ਜ਼ਰੀਏ ਸਾਡੀ ਸਰਕਾਰ ਜਿਨਾਹ ਦਾ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਯਾਦ ਕਰੋ, 1949 'ਚ ਸਰਦਾਰ ਪਟੇਲ ਨੇ ਕਿਹਾ ਸੀ ਕਿ ਅਸੀਂ ਭਾਰਤ 'ਚ ਅਸਲ 'ਚ ਧਰਮ ਨਿਪੱਖ ਲੋਕਤੰਤਰ ਦੀ ਨੀਂਹ ਰੱਖ ਰਹੇ ਹਨ।

01:40PM

ਤ੍ਰਿਣਮੂਲ ਕਾਂਗਰਸ ਦੇ ਐੱਮ ਡੈਰੇਕ ਓ ਬ੍ਰਾਇਨ

ਤ੍ਰਿਣਮੂਲ ਕਾਂਗਰਸ ਦੇ ਐੱਮਪੀ ਡੈਰੇਕ ਓ ਬ੍ਰਾਇਨ ਨੇ ਕਿਹਾ ਕਿ ਮੈਂ ਪੜ੍ਹਿਆ ਕਿ ਪੀਐੱਮ ਨੇ ਕਿਹਾ ਕਿ ਇਹ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਵੇਗਾ। ਮੈਂ ਤੁਹਾਨੂੰ ਦਸਦਾ ਹਾਂ ਕਿ ਇਹ ਕਿੱਥੇ ਲਿਖਿਆ ਜਾਵੇਗਾ। ਇਹ ਰਾਸ਼ਟਰ ਪਿਤਾ ਦੀ ਕਬਰ 'ਤੇ ਲਿਖਿਆ ਜਾਵੇਗਾ ਪਰ ਕਿਸ ਦੇਸ਼ ਦੇ ਪਿਤਾ ਦੀ ਕਬਰ 'ਤੇ? ਕਰਾਚੀ 'ਚ ਜਿਨਾਹ ਦੀ ਕਬਰ 'ਤੇ।

01:37PM

ਰਾਜਸਭਾ 'ਚ ਜੇਪੀ ਨੱਡਾ

ਭਾਜਪਾ ਐੱਮਪੀ ਜੇਪੀ ਨੱਡਾ ਨੇ ਰਾਜ ਸਭਾ 'ਚ ਕਿਹਾ 2003 'ਚ ਰਾਜ ਸਭਾ 'ਚ ਡਾ. ਮਨਮੋਹਨ ਸਿੰਘ ਨੇ ਤੱਤਕਾਲੀ ਡਿਪਟੀ ਪੀਐੱਮ ਅਡਵਾਨੀ ਜੀ ਨੂੰ ਕਿਹਾ ਕਿ ਬੰਗਲਾਦੇਸ਼ ਵਰਗੇ ਦੇਸ਼ਾਂ 'ਚ ਸ਼ਰਨਾਰਥੀਆਂ ਦੇ ਸੋਸ਼ਣ ਤੇ ਘੱਟ ਗਿਣਤੀਆਂ 'ਤੇ ਅੱਤਿਆਚਾਰ ਸਬੰਧੀ ਕਿਹਾ ਸੀ ਕਿ ਸਾਨੂੰ ਉਨ੍ਹਾਂ ਨੂੰ ਨਾਗਰਿਕਤਾ ਦੇਣ 'ਚ ਜ਼ਿਆਦਾ ਉਦਾਰ ਨਜ਼ਰੀਆ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਅਸੀਂ ਉਸ ਦੀ ਪਾਲਣਾ ਕਰ ਰਹੇ ਹਾਂ।

01:22PM

ਜੇਪੀ ਨੱਢਾ ਨੇ ਰਾਜ ਸਭਾ 'ਚ ਤਰਕ ਦਿੱਤਾ ਹੈ ਕਿ ਨਾਗਰਿਕਤਾ ਬਿੱਲ ਸਮਾਨਤਾ ਦੇ ਅਧਿਕਾਰ ਨੂੰ ਪ੍ਰਭਾਵਿਤ ਨਹੀਂ ਕਰਦਾ ਬਲਕਿ ਇਹ ਉਨ੍ਹਾਂ ਸ਼ੋਸ਼ਿਤ ਘੱਟ ਗਿਣਤੀਆਂ ਦੀ ਰਾਖੀ ਕਰਦਾ ਹੈ ਜਿਨ੍ਹਾਂ ਨੂੰ ਆਪਣੇ ਦੇਸ਼ ਤੋਂ ਭੱਜਣ ਲਈ ਮਜਬੂਰ ਕੀਤਾ ਜਾ ਰਿਹਾ ਹੈ।

01:19PM

ਰਾਜ ਸਭਾ 'ਚ ਅੱਜ ਲੰਚ ਬ੍ਰੇਕ ਨਹੀਂ ਹੋਵੇਗੀ। ਬਹਿਸ ਜਾਰੀ ਰਹੇਗੀ। ਹਾਲਾਂਕਿ ਚੇਅਰਮੈਨ ਵੈਂਕਈਆ ਨਾਇਡੂ ਨੇ ਇਹ ਇਜਾਜ਼ਤ ਜ਼ਰੂਰ ਦਿੱਤੀ ਹੈ ਕਿ ਜਿਹੜੇ ਮੈਂਬਰਾਂ ਨੂੰ ਹੈਲਥ ਕਾਰਨ ਜਾਣਾ ਪਵੇ ਤਾਂ ਉਹ ਬਾਹਰ ਜਾ ਕੇ ਆ ਸਕਦੇ ਹਨ।

01:13PM

ਜੇਪੀ ਨੱਡਾ ਬੋਲੇ- ਆਨੰਦ ਸ਼ਰਮਾ ਦੇ ਭਾਸ਼ਣ 'ਚ ਤੱਥਾਂ ਦੀ ਘਾਟ ਦਿਸੀ

ਆਨੰਦ ਸ਼ਰਮਾ ਨੂੰ ਜਵਾਬ ਦਿੰਦਿਆਂ ਭਾਜਪਾ ਐੱਮਪੀ ਜੇਪੀ ਨੱਡਾ ਨੇ ਕਿਹਾ ਕਿ ਇਸ ਬਿੱਲ ਨਾਲ ਲੱਖਾਂ ਲੋਕਾਂ ਨੂੰ ਸਨਮਾਨ ਮਿਲੇਗਾ। ਆਨੰਦ ਸ਼ਰਮਾ ਦੇ ਭਾਸ਼ਣ 'ਚ ਤੱਥਾਂ ਦੀ ਘਾਟ ਦਿਸੀ।

01:12PM

ਭਾਜਪਾ ਦੇ ਜੇਪੀ ਨੱਡਾ ਬੋਲੇ-

ਦੇਸ਼ ਅੰਦਰ ਜਿਹੜੇ ਲੋਕ ਸਭ ਤੋਂ ਲੰਬੇ ਸਮੇਂ ਤੋਂ ਅਨਿਆਂ ਦਾ ਮਾਹੌਲ 'ਚ ਜੀਅ ਰਹੇ ਹਨ, ਉਨ੍ਹਾਂ ਨੂੰ ਸਨਮਾਨ ਨਾਲ ਜਿਊਣ ਦਾ ਇਕ ਰਸਤਾ ਦੇਣ ਦਾ ਯਤਨ ਨਾਗਰਿਕਤਾ ਤਰਮੀਮ ਬਿੱਲ ਰਾਹੀਂ ਕੀਤਾ ਗਿਆ ਹੈ। ਅੱਜ ਜਿਸ ਬਿੱਲ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਾ ਆਧਾਰ ਸਿਰਫ਼ ਇਕ ਹੈ ਕਿ ਬੰਗਲਾਦੇਸ਼, ਅਫ਼ਗਾਨਿਸਤਾਨ ਤੇ ਪਾਕਿਸਤਾਨ 'ਚ ਜਿਹੜੇ ਘੱਟ ਗਿਣਤੀਆਂ ਨੇ ਧਰਮ ਦੇ ਆਧਾਰ 'ਤੇ ਤਸ਼ੱਦਦ ਝੱਲੀ ਹੈ ਤੇ ਜਿਨ੍ਹਾਂ ਨੇ ਭਾਰਤ 'ਚ ਸ਼ਰਨ ਲਈ ਹੈ, ਉਨ੍ਹਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ।

ਨਾਗਰਿਕਤਾ ਸੋਧ ਬਿੱਲ ਸਬੰਧੀ ਜੋ ਅੱਜ ਅਸੀਂ ਗੱਲ ਕਰ ਰਹੇ ਹਾਂ, ਉਸ ਦਾ ਆਧਾਰ ਸਿਰਫ਼ ਇਕ ਹੈ ਤੇ ਉਹ ਇਹ ਹੈ ਕਿ ਪਾਕਿਸਤਾਨ, ਅਫ਼ਗਾਨਿਸਤਾਨ ਤੇ ਬੰਗਲਾਦੇਸ਼ 'ਚ ਉਹ ਘੱਟ ਗਿਣਤੀਆਂ ਜਿਹੜੇ ਧਾਰਮਿਕ ਸ਼ੋਸ਼ਣ ਦਾ ਸ਼ਿਕਾਰ ਹੋਏ ਹਨ, ਉਨ੍ਹਾਂ ਨੂੰ ਨਾਗਰਿਕਤਾ ਦਾ ਅਧਿਕਾਰ ਦੇਣ ਦਾ ਕੰਮ ਹੈ ਤੇ ਇਹ ਮੂਲ ਗੱਲ ਹੈ।

ਇਹ ਸਮੱਸਿਆ ਅੱਜ ਤੋਂ ਨਹੀਂ ਹੈ, ਇਹ ਸਮੱਸਿਆ ਉਸੇ ਸਮੇਂ ਸ਼ੁਰੂ ਹੋਈ ਜਦੋਂ ਆਜ਼ਾਦੀ ਦੇ ਸਮੇਂ ਦੇਸ਼ ਦੀ ਵੰਡ ਹੋਈ। ਇਸ ਵੰਡ ਦੀ ਤ੍ਰਾਸਦੀ ਇਹ ਸੀ ਕਿ ਦੁਨੀਆ 'ਚ ਅੱਜ ਤੱਕ ਇੰਨਾ ਵੱਡਾ ਕਤਲੇਆਮ ਕਦੀ ਨਹੀਂ ਹੋਇਆ।

12:52PM

ਕਾਂਗਰਸੀ ਸੰਸਦ ਮੈਂਬਰ ਆਨੰਦ ਸ਼ਰਮਾ ਨੇ ਕਿਹਾ- ਤੁਹਾਡੇ ਵੱਲੋਂ ਲਿਆਂਦਾ ਗਿਆ ਬਿੱਲ ਭਾਰਤੀ ਸੰਵਿਧਾਨ ਦੀ ਨੀਂਹ 'ਤੇ ਹਮਲਾ ਹੈ, ਇਹ ਭਾਰਤ ਗਣਰਾਜ 'ਤੇ ਹਮਲਾ ਹੈ। ਇਸ ਨਾਲ ਭਾਰਤ ਦੀ ਆਤਮਾ ਨੂੰ ਠੇਸ ਪੁੱਜਦੀ ਹੈ। ਇਹ ਸਾਡੇ ਸੰਵਿਧਾਨ ਤੇ ਲੋਕਤੰਤਰ ਖ਼ਿਲਾਫ਼ ਹੈ। ਇਹ ਮੌਲਿਕ ਪ੍ਰੀਖਣ 'ਚ ਅਸਫ਼ਲ ਰਹਿੰਦਾ ਹੈ।

12:38PM

ਕਾਂਗਰਸ ਵੱਲੋਂ ਆਨੰਦ ਸ਼ਰਮਾ ਨੇ ਬਹਿਸ ਸ਼ੁਰੂ ਕੀਤੀ ਤੇ ਕਿਹਾ ਕਿ ਇਹ ਬਿੱਲ ਸੰਵਿਧਾਨ ਦੀ ਭਾਵਨਾ ਦੇ ਖ਼ਿਲਾਫ਼ ਹੈ।

12:30PM

ਅਮਿਤ ਸ਼ਾਹ ਨੇ ਕਿਹਾ- ਇਸ ਬਿੱਲ 'ਚ ਅਸੀਂ ਤਿੰਨ ਗੁਆਂਢੀ ਮੁਲਕਾਂ ਦੇ ਧਾਰਮਿਕ ਘੱਟ ਗਿਣਤੀਆਂ ਨੂੰ ਸੁਰੱਖਿਆ ਦੇ ਕੇ ਉਨ੍ਹਾਂ ਨੂੰ ਨਾਗਰਿਕ ਬਣਾਉਣ ਦੀ ਪ੍ਰਕਿਰਿਆ ਦਾ ਸੋਧ ਲਿਆਏ ਹਾਂ। ਨਾਲ ਹੀ ਪੂਰਬੀ-ਉੱਤਰੀ ਸੂਬਿਆਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਵੀ ਅਸੀਂ ਮੱਦਾਂ ਲਿਆਏ ਹਾਂ।

12:29PM

ਅਮਿਤ ਸ਼ਾਹ ਨੇ ਰਾਜ ਸਭਾ 'ਚ ਬਿੱਲ ਪੇਸ਼ ਕਰਦਿਆਂ ਕਿਹਾ- ਕੁਝ ਲੋਕਾਂ ਵੱਲੋਂ ਭਰਮ ਫੈਲਾਇਆ ਜਾ ਰਿਹਾ ਹੈ ਕਿ ਇਹ ਬਿੱਲ ਮੁਸਲਿਮ ਭਾਈਚਾਰੇ ਖ਼ਿਲਾਫ਼ ਹੈ ਜੋ ਇਸ ਦੇਸ਼ ਦੇ ਮੁਸਲਮਾਨ ਹਨ ਉਨ੍ਹਾਂ ਲਈ ਇਸ ਬਿੱਲ 'ਚ ਕੋਈ ਚਰਚਾ ਜਾਂ ਚਿੰਤਾ ਦਾ ਜ਼ਿਕਰ ਨਹੀਂ ਹੈ। ਫਿਰ ਇਹ ਕਿਸ ਦੀ ਚਿੰਤਾ ਕਰ ਰਹੇ ਹਨ?

12:06PM

ਨਾਗਰਿਕਤਾ ਤਰਮੀਮ ਬਿੱਲ 2019 ਰਾਜ ਸਭਾ 'ਚ ਪੇਸ਼ ਕਰ ਦਿੱਤਾ ਗਿਆ ਹੈ। ਬਿੱਲ ਵਿਚਾਰ ਲਈ ਸਦਨ 'ਚ ਪੇਸ਼ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਿੱਲ ਦੇ ਹੱਕ 'ਚ ਆਪਣਾ ਪੱਖ ਰੱਖ ਰਹੇ ਹਨ।

Posted By: Seema Anand