ਨਵੀਂ ਦਿੱਲੀ, ਜੇਐੱਨਐੱਨ : ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਨੇ ਆਪਣੇ ਕਰੀਬ 1.62 ਲੱਖ ਕਰਮਚਾਰੀਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਦੀਆਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਸ 'ਚ ਉਨ੍ਹਾਂ ਨੂੰ ਟਵਿੱਟਰ, ਫੇਸਬੁੱਕ ਤੇ ਇੰਸਟਾਗ੍ਰਾਮ ਜਿਹੇ ਪਲੇਟਫਾਰਮਜ਼ ਦੀ ਉਨ੍ਹਾਂ ਦੀ ਯੂਜ਼ਰ ਆਈਡੀ ਸੰਗਠਨ ਨੂੰ ਦੱਸਣ ਲਈ ਕਿਹਾ ਗਿਆ ਹੈ। 31 ਜੁਲਾਈ ਨੂੰ ਜਾਰੀ ਹੋਈਆਂ ਇਨ੍ਹਾਂ ਗਾਈਡਲਾਈਨਜ਼ ਦਾ ਉਲੰਘਣ ਕਰਨ ਵਾਲੇ ਕਰਮਕਾਰੀਆਂ ਨੂੰ ਸਖ਼ਤ ਕਾਨੂੰਨੀ ਤੇ ਅਨੁਸ਼ਾਸਨਾਤਮਕ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਸੀਆਈਐੱਸਐੱਫ ਦਫ਼ਤਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਦੋ ਪੇਜ਼ਾਂ ਦੀ ਗਾਈਡਲਾਈਨਜ਼ ਨੂੰ ਪਲੇਟਫਾਰਮਜ਼ ਦੁਆਰਾ ਰਾਸ਼ਟਰੀ ਸੁਰੱਖਿਆ ਤੇ ਅਨੁਸ਼ਾਸਨ ਨੂੰ ਪੈਦਾ ਕਰਨ ਦੇ ਖ਼ਤਰੇ ਨੂੰ ਮੱਦੇਨਜ਼ਰ ਰੱਖਦੇ ਹੋਏ ਜਾਰੀ ਕੀਤੇ ਜਾ ਰਹੇ ਹਨ। ਨਵੀਂ ਗਾਈਡਲਾਈਨ 'ਚ ਪੰਜ ਬਿੰਦੂ ਹਨ ਜਿਨ੍ਹਾਂ ਦਾ ਸੀਆਈਐੱਸਐੱਫ ਦੇ ਕਰਮਚਾਰੀਆਂ ਨੇ ਪਾਲਨਾ ਕਰਨੀ ਹੈ।

ਇਸ ਮੁਤਾਬਕ, 'ਕਰਮਚਾਰੀਆਂ ਨੂੰ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ ਆਦਿ ਜਿਹੇ ਸੋਸ਼ਲ ਮੀਡੀਆ ਪਲੇਟਫਾਰਮਜ਼ ਦੀ ਆਪਣੀ ਆਪਣੀ ਯੂਜ਼ਰ ਆਈਡੀ ਸਬੰਧਿਤ ਯੂਨਿਟ ਤੇ ਫਾਰਮੇਸ਼ਨ ਰਾਹੀਂ ਵਿਭਾਗ ਨੂੰ ਬਣਾਉਣੀ ਪਵੇਗੀ। ਯੂਜ਼ਰ ਆਈਡੀ 'ਚ ਕਿਸ ਤਰ੍ਹਾਂ ਦਾ ਬਦਲਾਅ ਹੋਣ ਜਾਂ ਨਵੀਂ ਆਈਡੀ ਬਣਾਉਣ ਦੀ ਜਾਣਕਾਰੀ ਵੀ ਉਨ੍ਹਾਂ ਨੂੰ ਵਿਭਾਗ ਨੂੰ ਦੇਣੀ ਪਵੇਗੀ।' ਇਸ ਤੋਂ ਇਲਾਵਾ ਇਸ 'ਚ ਕਿਹਾ ਗਿਆ ਹੈ ਕਿ ਕਰਮਚਾਰੀ ਅਣਜਾਨ ਜਾਂ ਕਿਸੇ ਹੋਰ ਯੂਜ਼ਰ ਦੀ ਆਈਡੀ ਦਾ ਇਸਤੇਮਾਲ ਨਹੀਂ ਕਰਨਗੇ ਤੇ ਉਨ੍ਹਾਂ ਨੂੰ ਕਿਸੇ ਵੀ ਮਾਮਲੇ 'ਚ ਸਰਕਾਰ ਦੀ ਨੀਤੀਆਂ ਦੀ ਆਲੋਚਨਾ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।

ਜ਼ਿਕਰਯੋਗ ਹੈ ਕਿ ਸੁਰੱਖਿਆ ਬਲਾਂ ਦੇ ਕਰਮਚਾਰੀਆਂ ਦੁਆਰਾ ਸੋਸ਼ਲ ਮੀਡੀਆ 'ਤੇ ਦੇਸ਼ ਤੇ ਸੰਗਠਨ ਬਾਰੇ 'ਚ ਸੰਵੇਗਨਸ਼ੀਲ ਸੂਚਨਾਵਾਂ ਨੂੰ ਸਾਂਝੀ ਕਰਨ ਤੇ ਸਰਕਾਰੀ ਨੀਤੀਆਂ ਦੀ ਅਲੋਚਨਾ ਕਰਨ ਦੀਆਂ ਕੁਝ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਗਾਈਡਲਾਈਨ ਜਾਰੀ ਕੀਤੀ ਗਈ ਹੈ।

Posted By: Rajnish Kaur