ਨਵੀਂ ਦਿੱਲੀ (ਰੀਤਿਕਾ ਮਿਸ਼ਰਾ) : ਕੋਰੋਨਾ ਕਾਲ ਵਿਚ ਜਦੋਂ ਲੋਕ ਕੋਰੋਨਾ ਨਾਲ ਇਨਫੈਕਟਿਡ ਹੋਏ ਤਾਂ ਉਨ੍ਹਾਂ ਦੇ ਆਪਣਿਆਂ ਨੇ ਸਾਥ ਛੱਡ ਦਿੱਤਾ। ਮਰਨ ਤੋਂ ਬਾਅਦ ਪਰਿਵਾਰ ਦੇ ਲੋਕਾਂ ਨੇ ਅੰਤਿਮ ਸੰਸਕਾਰ ਕਰਨਾ ਤਾਂ ਦੂਰ ਲਾਸ਼ ਨੂੰ ਹੱਥ ਤਕ ਲਗਾਉਣਾ ਜ਼ਰੂਰੀ ਨਾ ਸਮਝਿਆ। ਅਜਿਹੇ ਵਿਚ ਲੋਕਾਂ ਲਈ ਮਸੀਹਾ ਸਾਬਤ ਹੋਏ ਹਨ ‘ਐਂਬੂਲੈਂਸ ਮੈਨ’ ਦੇ ਨਾਂਅ ਨਾਲ ਮਸ਼ਹੂਰ ਚਿਰੰਜੀਵ ਮਲਹੋਤਰਾ। ਕਰੋਲਬਾਗ ਨਿਵਾਸੀ ਚਿਰੰਜੀਤ ਨੇ ਕੋਰੋਨਾ ਕਾਲ ਵਿਚ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਦੀ ਸੇਵਾ ਕੀਤੀ।

ਕਦੀ ਕਿਸੇ ਦਾ ਪਿਤਾ ਬਣ ਕੇ ਖਾਣਾ ਖੁਆਇਆ ਤਾਂ ਕਦੀ ਕਿਸੇ ਦਾ ਪੁੱਤਰ ਬਣ ਕੇ ਅੰਤਿਮ ਸੰਸਕਾਰ ਕੀਤਾ। ਉਨ੍ਹਾਂ ਮੁਤਾਬਕ ਉਹ ਬਿਨਾਂ ਕੋਈ ਪੈਸੇ ਲਏ ਲਾਸ਼ਾਂ ਦੇ ਦਾਹ ਸੰਸਕਾਰ ਦੀ ਸੇਵਾ ਨਾਲ 30 ਹਜ਼ਾਰ ਤੋਂ ਜ਼ਿਆਦਾ ਅੰਤਿਮ ਸੰਸਕਾਰ ਵੀ ਕਰ ਚੁੱਕੇ ਹਨ ਤੇ ਅਜੇ ਵੀ ਕਰ ਰਹੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਉਨ੍ਹਾਂ ਨੇ ਉਨ੍ਹਾਂ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ, ਜਿਨ੍ਹਾਂ ਦੇ ਖ਼ੁਦ ਦੇ ਘਰਵਾਲੇ ਹੱਥ ਲਗਾਉਣ ਤੋਂ ਡਰ ਰਹੇ ਸਨ।

Posted By: Jatinder Singh