ਏਐਨਆਈ, ਨਵੀਂ ਦਿੱਲੀ : ਭਾਰਤ ਅਤੇ ਚੀਨ ਵਿਚਕਾਰ ਲੱਦਾਖ ਨੂੰ ਲੈ ਕੇ ਅਸਲ ਕੰਟਰੋਲ ਰੇਖਾ 'ਤੇ ਤਣਾਅ ਬਰਕਰਾਰ ਹੈ। ਐਲਏਸੀ ਦੇ ਨੇੜੇ ਪੂਰਬੀ ਲੱਦਾਖ ਤੋਂ 30-35 ਕਿਲੋਮੀਟਰ ਦੂਰ ਚੀਨ ਸੈਨਾ ਪੀਪੁਲਸ ਲਿਬਰੇਸ਼ਨ ਆਰਮੀ ਦੇ ਲੜਾਕੂ ਜਹਾਜ਼ ਉਡਾਣ ਭਰ ਰਹੇ ਹਨ। ਭਾਰਤ ਵੀ ਚੀਨ ਦੀ ਹਰ ਗਤੀਵਿਧੀ 'ਤੇ ਪੈਨੀ ਨਜ਼ਰ ਰੱਖ ਰਿਹਾ ਹੈ। ਚੀਨ ਦੇ ਲੜਾਕੂ ਜਹਾਜ਼ ਹੋਟਨ ਅਤੇ ਗਰਗੁੰਸਾ ਟਿਕਾਣਿਆਂ ਤੋਂ ਲਗਪਗ 100-150 ਕਿਲੋਮੀਟਰ ਦੂਰ ਤਾਇਨਾਤ ਹਨ।


ਜੇ-11 ਅਤੇ ਜੇ- 7 ਦੀ ਆਵਾਜਾਈ 'ਤੇ ਨਜ਼ਰ

ਸੂਤਰਾਂ ਨੇ ਦੱਸਿਆ ਕਿ ਚੀਨ ਨੇ ਇਸ ਸਮੇਂ ਉਥੇ ਤਾਇਨਾਤ ਲਗਪਗ 10-12 ਲੜਾਕੂ ਜਹਾਜ਼ਾਂ ਦਾ ਇਕ ਬੇੜਾ ਰੱਖਿਆ ਹੈ ਅਤੇ ਉਹ ਭਾਰਤੀ ਖੇਤਰ ਦੇ ਨੇੜੇ ਉਡਾਣ ਵੀ ਭਰ ਰਹੇ ਹਨ। ਭਾਰਤ ਇਨ੍ਹਾਂ ਲੜਾਕੂ ਜਹਾਜ਼ਾਂ ਜੇ -11 ਅਤੇ ਜੇ -7 ਦੀ ਆਵਾਜਾਈ 'ਤੇ ਪੈਨੀ ਨਜ਼ਰ ਰੱਖ ਰਿਹਾ ਹੈ।

Posted By: Tejinder Thind