ਨਵੀਂ ਦਿੱਲੀ, ਜੇਐੱਨਐੱਨ : ਗਲਵਾਨ ਵਾਦੀ 'ਚ ਮਈ ਤੋਂ ਸ਼ੁਰੂ ਹੋਇਆ ਤਣਾਅ ਚੀਨ ਦੀ ਫ਼ੌਜ ਦੇ ਐੱਲਏਸੀ ਤੋਂ ਪਿੱਛੇ ਚੱਲੇ ਜਾਣ ਤੋਂ ਬਾਅਦ ਖ਼ਤਮ ਹੁੰਦਾ ਦਿਖਾਈ ਦੇ ਰਿਹਾ ਹੈ। ਇੱਥੇ ਭਾਰਤ ਦੀ ਰਣਨੀਤੀ ਫਿਰ ਕਾਰਗਰ ਸਾਬਿਤ ਹੋਈ ਤੇ ਲੱਦਾਖ 'ਚ ਚੀਨ ਨੂੰ ਮੂੰਹ ਦੀ ਖਾਣੀ ਪਈ ਹੈ। ਇਹ ਸਭ ਕੁਝ 30 ਜੂਨ ਨੂੰ ਦੋਵਾਂ ਦੇਸ਼ਾਂ ਦੀ ਫ਼ੌਜ ਦੇ ਕਮਾਂਡਰ ਪੱਧਰ ਦੇ ਤੀਜੇ ਦੌਰ ਦੀ ਗੱਲਬਾਤ ਤੋਂ ਬਾਅਦ ਹੋਇਆ ਹੈ। ਇਸ ਦੀ ਪੁਸ਼ਟੀ ਖ਼ੁਦ ਚੀਨ ਵੱਲੋਂ ਕੀਤੀ ਗਈ ਹੈ। ਏਐੱਨਆਈ ਮੁਤਾਬਕ ਚੀਨ ਦੇ mouthpiece Global Times ਨੇ ਚੀਨ ਦੇ ਵਿਦੇਸ਼ ਮੰਤਰੀ ਦੇ ਹਵਾਲੇ ਨਾਲ ਲਿਖਿਆ ਹੈ ਕਿ ਦੋਵਾਂ ਦੇਸ਼ਾਂ 'ਟ ਹੋਈ ਦੌਰ ਦੀ ਵਾਰਤਾ 'ਚ ਬਣੀ ਸਹਿਮਤੀ 'ਤੇ ਦੋਵਾਂ ਪੱਖਾਂ 'ਤੇ ਅਮਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਭਾਲ ਨੇ ਇਸ ਮੁੱਦੇ 'ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਕੀਤੀ ਸੀ। ਜਿਸ ਤੋਂ ਬਾਅਦ ਚੀਨ ਦੀ ਫ਼ੌਜ ਪਿੱਛੇ ਹਟੀ ਹੈ। ਚੀਨ ਨਾਲ ਸਰਹੱਦ 'ਤੇ ਪੈਦਾ ਹੋਏ ਤਣਾਅ 'ਚ ਰਿਟਾਇਰਡ ਮੇਜਰ ਜਨਰਲ ਪੀਕੇ ਸਹਿਗਲ ਨੇ ਕਿਹਾ ਡਰੈਗਨ ਨੇ ਜਿਸ ਮਕਸਦ ਨਾਲ ਗਲਵਾਨ ਦਾ ਵਿਵਾਦ ਖੜ੍ਹਾ ਕੀਤਾ ਹੈ ਉਸ 'ਚ ਉਹ ਸਫ਼ਲ ਹੋਣ ਵਾਲਾ ਨਹੀਂ ਹੈ।

ਜ਼ਿਕਰਯੋਗ ਹੈ ਕਿ ਮਈ 15-16 ਦੀ ਰਾਤ ਨੂੰ ਗਸ਼ਤ ਦੌਰਾਨ ਜਦੋਂ ਭਾਰਤੀ ਫ਼ੌਜ ਨੇ ਚੀਨ ਫ਼ੌਜੀਆਂ ਨੂੰ ਭਾਰਤੀ ਸਰਹੱਦ ਤੋਂ ਪਿੱਛੇ ਹਟਣ ਨੂੰ ਕਿਹਾ ਸੀ ਉਦੋਂ ਉਨ੍ਹਾਂ ਨੇ ਭਾਰਤੀ ਫ਼ੌਜੀਆਂ 'ਤੇ ਲੋਹੇ ਦੀ ਕੰਡਿਆਲੀ ਤਾਰ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਸੀ ਜਿਸ 'ਚ 20 ਭਾਰਤੀ ਜਵਾਨ ਸ਼ਹੀਦ ਹੋ ਗਿਆ ਸੀ। ਇਸ ਤੋਂ ਬਾਅਦ ਹੀ ਸਰਹੱਦ 'ਤੇ ਜਬਰਦਸਤ ਤਣਾਅ ਹੈ। ਭਾਰਤ ਸਰਹੱਦ 'ਤੇ ਜਵਾਨਾਂ ਦੀ ਚੌਕਸੀ ਵਧਾਉਣ ਦੇ ਨਾਲ-ਨਾਲ ਸਾਵਧਾਨੀ ਤੌਰ 'ਤੇ ਦੂਜੇ ਉਪਾਅ ਵੀ ਕਰ ਰਿਹਾ ਹੈ ਜਿਸ ਨਾਲ ਚੀਨ ਦੇ ਕਿਸੇ ਵੀ ਦ੍ਰਿੜਤਾ ਦਾ ਸਖ਼ਤੀ ਨਾਲ ਜਵਾਬ ਦਿੱਤਾ ਜਾ ਸਕਦਾ ਹੈ।


ਭਾਰਤ ਤੋਂ ਇਹ ਚਾਹੁੰਦਾ ਹੈ ਚੀਨ


ਮੇਜਰ ਜਨਰਲ ਸਹਿਗਲ ਦਾ ਇਹ ਵੀ ਕਹਿਣਾ ਹੈ ਕਿ ਚੀਨ ਚਾਹੁੰਦਾ ਹੈ ਕਿ ਭਾਰਤ ਅਮਰੀਕਾ ਨਾਲ ਖ਼ੁਦ ਨੂੰ ਰਣਨੀਤਕ ਸਾਂਝੇਦਾਰੀ ਨਾਲ ਦੂਰ ਕਰ ਲਵੇ। ਉਹ ਇਹ ਵੀ ਮੰਨਦੇ ਹਨ ਕਿ ਚੀਨ ਜਾਣਦਾ ਹੈ ਕਿ ਐੱਲਏਸੀ 'ਚ ਬਦਲਾਅ ਨਾਲ ਉਸ਼ ਨੂੰ ਕੁਝ ਹਾਸਿਲ ਹੋਣ ਵਾਲਾ ਨਹੀਂ ਹੈ। ਚੀਨ ਇਹ ਵੀ ਚਾਹੁੰਦਾ ਹੈ ਕਿ ਭਾਰਤ ਹਾਂਗਕਾਂਗ ਤੇ ਤਾਈਵਾਨ ਦੇ ਮੁੱਦੇ 'ਤੇ ਉਸ ਦੇ ਖ਼ਿਲਾਫ਼ ਕੋਈ ਬਿਆਨਬਾਜ਼ੀ ਨਾ ਕਰੇ। ਅਜਿਹੇ 'ਚ ਚੀਨ ਸਿਫ਼ਰ ਆਪਣੇ ਫਾਇਦੇ ਲਈ ਭਾਰਤ ਤੋਂ ਇਕ Political concessions ਚਾਹੁੰਦਾ ਹੈ ਜੋ ਭਾਰਤ ਉਸ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਦੇ ਸਕਦਾ ਹੈ। ਭਾਰਤ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਉਹ ਲੱਦਾਖ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤਕ ਚੀਨ ਨੂੰ ਇਕ ਇੰਚ ਜਮੀਨ 'ਤੇ ਕਬਜਾ ਨਹੀਂ ਕਰਨ ਦੇਵੇਗਾ। ਇਸ 'ਤੇ ਚੀਨ ਸ਼ਾਂਤੀ ਨਾਲ ਰਜਾਮੰਦ ਹੋ ਜਾਂਦਾ ਹੈ ਤਾਂ ਠੀਕ ਨਹੀਂ ਤਾਂ ਇਸ ਗੰਭੀਰ ਪਰਿਣਾਮ ਉਸ ਨੂੰ ਭੁਗਤਨ ਹੋਵੇਗਾ। ਉਨ੍ਹਾਂ ਮੁਤਾਬਕ ਭਾਰਤ ਵੱਲੋਂ ਕੋਈ Concession ਨਾ ਮਿਲਣ 'ਤੇ ਚੀਨ ਖ਼ੁਦ ਨੂੰ ਪਿੱਛੇ ਨਹੀਂ ਹਟਾਏਗਾ।

Posted By: Rajnish Kaur