ਨਵੀਂ ਦਿੱਲੀ, ਏਐੱਨਆਈ : ਲੱਦਾਖ ਵਿਚ ਭਾਰਤ-ਚੀਨ ਵਿਵਾਦ ਨੂੰ ਹੱਲ ਕਰਨ ਲਈ ਗੱਲਬਾਤ ਜ਼ਰੀਏ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਸ ਦਰਮਿਆਨ ਚੀਨੀ ਫ਼ੌਜ ਅਸਲ ਕੰਟਰੋਲ ਲਾਈਨ (ਐੱਲਏਸੀ) ਕੋਲ ਫ਼ੌਜੀ ਸ਼ਕਤੀ ਦੇ ਨਿਰਮਾਣ ਵਿਚ ਜੁਟੀ ਹੋਈ ਹੈ। ਉਹ ਕੰਟਰੋਲ ਰੇਖਾ ਕੋਲ ਵੱਡੀ ਗਿਣਤੀ ਵਿਚ ਤੋਪਾਂ ਤੇ ਪੈਦਲ ਫ਼ੌਜ ਨੂੰ ਤਾਇਨਾਤ ਕਰ ਰਹੇ ਹਨ, ਜਿਸ ਨੂੰ ਕੁਝ ਹੀ ਘੰਟਿਆਂ ਵਿਚ ਭਾਰਤੀ ਖੇਤਰ ਕੋਲ ਤਾਇਨਾਤ ਕੀਤਾ ਜਾ ਸਕਦਾ ਹੈ।

ਭਾਰਤੀ ਅਤੇ ਚੀਨੀ ਪੱਖ ਪੂਰਬੀ ਲੱਦਾਖ ਖੇਤਰ ਵਿਚ ਸਾਰੇ ਸਥਾਨਾਂ 'ਤੇ ਬਟਾਲੀਅਨ ਅਤੇ ਬ੍ਰਿਗੇਡ ਪੱਧਰ 'ਤੇ ਇਕ-ਦੂਜੇ ਨਾਲ ਗੱਲ ਕਰ ਰਹੇ ਹਨ, ਜਿਸਦਾ ਅਜੇ ਤਕ ਕੋਈ ਨਤੀਜਾ ਨਹੀਂ ਨਿਕਲਿਆ ਹੈ। ਉਸਦਾ ਵੀ ਨਤੀਜਾ ਹੋ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਚੀਨੀ ਜਿਨ੍ਹਾਂ ਸਥਾਨਾਂ 'ਤੇ ਸਨ, ਕਿਸੇ ਵੀ ਪੁਜ਼ੀਸ਼ਨ ਤੋਂ ਪਿੱਛੇ ਨਹੀਂ ਹਟੇ ਹਨ। ਵੱਖ-ਵੱਖ ਸਥਾਨਾਂ 'ਤੇ ਭਾਰਤੀ ਤੇ ਚੀਨੀ ਫ਼ੌਜੀਆਂ ਦਰਮਿਆਨ ਲਗਾਤਾਰ ਆਮ੍ਹਣਾ-ਸਾਹਮਣਾ ਹੋ ਰਿਹਾ ਹੈ।

ਅਸਲ ਕੰਟਰੋਲ ਲਾਈਨ ਕੋਲ ਪੂਰਬੀ ਲੱਦਾਖ ਖੇਤਰ ਵਿਚ ਵੱਡੀ ਗਿਣਤੀ ਵਿਚ ਕਲਾਸ ਏ ਵਾਹਨਾਂ ਨੂੰ ਚੀਨੀ ਫ਼ੌਜ ਦੇ ਪਿੱਛੇ ਦੀ ਪੁਜ਼ੀਸ਼ਨ 'ਤੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਵਾਹਨਾਂ ਨੂੰ ਅਸਲ ਕੰਟਰੋਲ ਰੇਖਾ (ਐੱਲਏਸੀ) ਦੇ ਭਾਰਤ ਵੱਲ 25-30 ਕਿਲੋਮੀਟਰ ਦੀ ਦੂਰੀ 'ਤੇ ਤਾਇਨਾਤ ਕੀਤਾ ਗਿਆ ਹੈ ਤੇ ਕੁਝ ਹੀ ਘੰਟਿਆਂ ਵਿਚ ਇਸ ਨੂੰ ਬਾਰਡਰ 'ਤੇ ਅੱਗੇ ਲਿਆਇਆ ਜਾ ਸਕਦਾ ਹੈ।

ਭਾਰਤ ਨੂੰ ਗੱਲਬਾਤ ਵਿਚ ਉਲਝਾਉਣਾ ਚਾਹੁੰਦਾ ਹੈ ਚੀਨ

ਅਜਿਹਾ ਲੱਗਦਾ ਹੈ ਕਿ ਚੀਨੀ ਪੱਖ ਗੱਲਬਾਤ ਜ਼ਰੀਏ ਭਾਰਤ ਨੂੰ ਉਲਝਾਉਣਾ ਚਾਹੁੰਦਾ ਹੈ ਤੇ ਇਸਦੀ ਵਰਤੋਂ ਅਸਲ ਕੰਟਰੋਲ ਰੇਖਾ (ਐੱਲਏਸੀ) 'ਤੇ ਆਪਣੇ ਪੱਖ ਨੂੰ ਮਜ਼ਬੂਤ ਕਰਨ ਲਈ ਕਰ ਰਿਹਾ ਹੈ। ਦੂਜੇ ਪਾਸੇ ਕਮਾਂਡਿੰਗ ਅਫ਼ਸਰ ਤੇ ਬ੍ਰਿਗੇਡ ਕਮੈਂਡਰ ਪੱਧਰ 'ਤੇ ਗੱਲਬਾਤ ਲਗਪਗ ਰੋਜ਼ਾਨਾ ਹੀ ਹੋ ਰਹੀ ਹੈ, ਪਰ ਇਸਦਾ ਕੋਈ ਨਤੀਜਾ ਨਹੀਂ ਦਿਖ ਰਿਹਾ ਹੈ। ਹੁਣ ਦੋਵੇਂ ਪੱਖਾਂ ਦੇ ਪ੍ਰਮੁਖ ਜਨਰਲ ਰੈਂਕ ਦੇ ਅਧਿਕਾਰੀ ਜਲਦੀ ਹੀ ਬੈਠਕ ਕਰਨਗੇ, ਤਾਂਕਿ ਖੇਤਰ ਵਿਚ ਤਣਾਅ ਨੂੰ ਖ਼ਤਮ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਜਾ ਸਕੇ।

Posted By: Susheel Khanna